46. ਘਰੇਲੂ ਖੇਤਰ ਵਿਚ ਸਿੰਗਲ ਫੇਜ ਬਿਜਲੀ ਦੇ ਰੇਟ ਘਟਾਏ ਜਾਣ ਗੇ
ਅਟੋਮਿਕ ਇਨਰਜੀ ਰਾਹੀਂ ਬਿਜਲੀ ਦਾ ਉਤਪਾਦਨ ਖਰਚਾ ਤਕਰੀਬਨ ਇਕ ਰਪੱਈਆ ਪ੍ਰਤੀ ਯੂਨਿਟ ਹੈ।ਪ੍ਰਬੰਧਕ ਅਤੇ ਸ਼ੰਚਾਰ ਦੇ ਖਰਚੇ ਗਿਣਕੇ ਇਹ ਕਰਚ ਦੋ ਰੁਪਏ ਪ੍ਰਤੀ ਯੂਨਿਟ ਹੀ ਬੈਠਦਾ ਹੈ। ਥਰਮਲ ਪਾਵਰ ਰਾਹੀਂ ਬਿਜਲੀ ਇਕ ਰਪੱਈਆ ਹੋਰ ਮਹਿੰਗੀ ਪੈਂਦੀ ਹੈ।ਘਰੇਲੂ ਖਪਤ ਲਈ ਬਿਜਲੀ ਤਿਨ ਰੁਪਏ ਯੁਨਿਟ ਦਿਤੀ ਜਾ ਸਕਦੀ ਹੈ।ਪਰ ਮਜੂਦਾ ਸਰਕਾਰ ਨੇ ਬਿਜਲੀ ਬੋਰਡ ਅਤੇ ਕੁਝ ਪ੍ਰਾਈਵੇਟ ਕੰਪਨੀਆਂ ਨਾਲ ਸਾਜਬਾਜ ਤਹਿਤ ਇਹਨਾਂ ਨੂੰ ਕਈ ਢੰਗਾਂ ਨਾਲ ਖਪਤਕਾਰ ਨੂੰ ਲੁਟਣ ਦੀ ਇਜਾਜਤ ਦਿਤੀ ਹੋਈ ਹੈ।ਪੀਏਸੀਪੀ ਦੀ ਸਰਕਾਰ ਬਿਜਲੀ ਬੋਰਡ ਅਤੇ ਪ੍ਰਾਈਵੇਟ ਕੰਪਨੀਆਂ ਦਾ ਵਿਸ਼ੇਸ ਆਡਿਟ ਕਰਵਾਏ ਗੀ।ਹੇਰਾਫੇਰੀ ਲੁਟ ਖੋਹ ਕਰਨ ਵਾਲੇ ਅਫਸਰ ਲਈ ਡਿਸ਼ਮਿਸ਼ਲ ਦੀ ਬਜਾਏ ਜੇਲ ਭੇਜਣ ਅਤੇ ਲੁਟ ਦੀ ਰਕਮ ਮੁੜ ਖਪਤਕਾਰ ਦੇ ਅਕਾਊਂਟ ਵਿਚ ਦਰਜ ਕਰਨ ਦਾ ਵਿਧਾਨ ਕਰੇ ਗੀ।