ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

52. ਰੇਤਾ ਬਜਰੀ ਦੀ ਪ੍ਰਾਪਤੀ ਮੁਫਤ ਵਾਂਗ ਹੋਵੇ ਗੀ

 

ਬੜੇ ਦੁਖ ਨਾਲ ਇਹ ਮੰਨਣਾ ਪੈਂਦਾ ਹੈ ਕਿ ਲੁਟੇਰਾ ਸ਼ਾਹੀ ਦੀ ਸਰਕਾਰ ਤੋਂ ਪਹਿਲਾਂ ਰੇਤਾ ਬਜਰੀ ਸਿਰਫ ਟਰੱਕ ਟਰੈਕਟਰ ਦੇ ਤੇਲ ਖਰਚੇ ਪਰ ਹੀ ਮੁਫਤ ਮਿਲ ਜਾਂਦਾ ਸੀ। ਲੋਕਾਂ ਲਈ ਮਕਾਨ ਉਸਾਰੀ ਜਿਆਦਾ ਮੁਸ਼ਕਲ ਨਹੀਂ ਸੀ। ਲੁਟੇਰਾ ਸ਼ਾਹੀ ਨੇ ਆਪਣੀ ਕ੍ਰੱਪਟ ਨੀਤੀ ਅਨੁਸਾਰ ਰੇਤਾ ਤਕਰੀਬਨ 50 ਹਜਾਰ ਪ੍ਰਤੀ ਟਰੱਕ ਤਕ ਮਹਿੰਗਾ ਕਰ ਦਿਤਾ ਹੈ। ਕਈ ਕਿਸਾਨਾਂ ਦੇ ਖੇਤਾਂ ਵਿਚ ਭੀ ਅਛੇ ਰੇਤੇ ਦੀਆਂ ਖਾਣਾ ਨਿਕਲੀਆਂ ਹਨ।ਸਰਕਾਰ ਨੇ ਉਹਨਾਂ ਉਪਰ ਭੀ ਨਜਾਇਜ ਕੰਟਰੋਲ ਕੀਤਾ ਹੋਇਆ ਹੈ।ਕਈ ਪਿੰਡਾਂ ਦੀਆਂ ਸ਼ਾਮਲਾਤਾਂ ਵਿਚ ਰੇਤਾ ਦੀਆਂ ਖਾਣਾਂ ਸਨ, ਜਿਹਨਾਂ ਉਪਰ ਰੇਤ ਮਾਫੀਆ ਕਾਬਜ ਕਰ ਦਿਤਾ।ਬਜਰੀ ਦੀਆਂ ਖਾਣਾਂ ਅਤੇ ਬਜਰੀ ਮਿਲਾਂ ਉਪਰ ਭੀ ਮਾਫੀਏ ਨੇ ਗੈਰ ਕਨੂੰਨੀ ਢੰਗ ਨਾਲ ਇਜਾਰੇ ਦਾਰੀ ਕਇਮ ਕੀਤੀ ਹੋਈ ਹੈ।

 

ਏਸੀਪੀ ਦੀ ਸਰਕਾਰ ਆਉਣ ਤੇ ਸਭ ਕਬਜੇ ਕੰਟਰੋਲ ਖਤਮ ਕਰ ਦਿਤੇ ਜਾਣਗੇ।ਕਿਸਾਨ ਦੇ ਖੇਤ ਵਿਚਲੀ ਖਾਣ ਦਾ ਕਿਸਾਨ ਆਪ ਮਾਲਕ ਹੋਵੇ ਗਾ।ਉਹ ਆਪਣੇ ਲੋਕਾਂ ਨੂੰ ਮੁਫਤ ਵਾਂਗ ਰੇਤਾ ਮਹੱਇਆ ਕਰੇ ਗਾ।ਸ਼ਾਮਲਾਤ ਵਿਚਲੀ ਖਾਣ ਦੀ ਮਾਲਕ ਪੰਚਾਇਤ ਹੋਵੇ ਗੀ। ਜੋ ਰਿਆਇਤੀ ਦਰ ਉਪਰ ਰੇਤ ਵੇਚੇ ਗੀ। ਕੋਈ ਟੈਕਸ ਨਹੀਂ ਹੋਵੇ ਗਾ।ਦਰਿਆਂਵਾਂ ਵਿਚਲੇ ਰੇਤਾ ਬਜਰੀ ਤੇ ਕੋਈ ਪਾਬੰਦੀ ਨਹੀਂ ਹੋਵੇ ਗੀ।ਯਕੀਨ ਕਰੋ ਧਰਤੀ ਵਿਚ ਬੇਅਥਾਹ ਰੇਤਾ ਬਜਰੀ ਤੇ ਪਾਣੀ ਭਰਿਆ ਹੋਇਆ ਹੈ। ਪੰਜਾਬ ਵਿਚ ਕਿਤਨੀ ਭੀ ਮਕਾਨ ਉਸਾਰੀ ਹੋਵੇ ਇਹ ਮੁਕਣ ਵਾਲਾ ਨਹੀਂ ਹੈ।ਲੁਟੇਰਾ ਸ਼ਾਹੀ ਨੇ ਪਾਣੀ ਖਤਮ ਹੋਣ, ਰੇਤਾ ਬਜਰੀ ਖਤਮ ਹੋਣ ਦੀਆਂ ਗਲਤ ਧਾਰਨਾਂਵਾਂ ਆਪਣੀ ਮੰਦ ਭਾਵਨਾ ਤਹਿਤ ਫੈਲਾਈਆਂ ਹੋਈਆਂ ਹਨ