53.
ਕਿਸ਼ਾਨਾਂ ਨੂੰ ਇਕ ਰੁਪਈਆ ਪ੍ਰਤੀ ਯੂਨਿਟ ਬਿਜਲੀ
24 ਘੰਟੇ ਮਿਲੇ ਗੀ
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਸਦੀ ਆਰਥਿਕਤਾ ਦਾ ਸਿਧਾ ਸਬੰਧ ਖੇਤੀ ਦੀ ਪ੍ਰਫੁਲਤਾ ਨਾਲ ਹੈ। ਇਸ ਕਰਕੇ ਖੇਤੀ ਲਈ ਕੁਝ ਰਿਆਇਤਾਂ ਸੁਬੇ ਦੀ ਖੁਸ਼ਹਾਲੀ ਲਈ ਜਰੂਰੀ ਹਨ। ਪਹਿਲੀ ਅਤਿ ਲੋੜੀਦੀ ਚੀਜ ਖੇਤੀ ਲਈ ਨਿਰੰਤਰ ਬਿਜਲੀ ਹੈ।ਏਸੀਪੀ ਸਰਕਾਰ ਕਿਸ਼ਾਨ ਲਈ 24 ਘੰਟੇ ਬਿਜਲੀ ਯਕੀਨੀ ਬਣਾਏ ਗੀ। ਅਕਾਲੀ ਸਰਕਾਰ ਨੇ ਕਿਸ਼ਾਨ ਨੂੰ ਮੁਫਤ ਬਿਜਲੀ ਦੇਣ ਦਾ ਝਾਂਸਾਂ ਦੇਕੇ ਕਿਸਾਨ ਤੇ ਪੰਜਾਬ ਨਾਲ ਦੁਸਮਣੀ ਕਮਾਈ ਹੈ। ਕਿਸ਼ਾਨ ਨੂੰ ਝੋਨੇ ਦੀ ਫਸਲ ਸਮੇਂ ਲੋੜੀਦਾ ਪਾਣੀ ਨਹੀਂ ਮਿਲਦਾ। ਜਿਸ ਲਈ ਉਸਨੂੰ ਟਰੈਕਟਰ ਜਾਂ ਡੀਜਲ ਇੰਜਨ ਚਲਾਉਣਾ ਪੈਂਦਾ ਹੈ। ਜੋ ਬਿਜਲੀ ਨਾਲੋਂ 50 ਗੁਣਾ ਮੰਿਹੰਗਾ ਪੈਂਦਾ ਹੈ।ਇਸੇ ਕਾਰਨ ਕਿਸ਼ਾਨ ਦੀ ਪੈਦਾਵਾਰ ਘਟ ਜਾਂਦੀ ਹੈ। ਜਿਸ ਵਾਰੇ ਕਿਸ਼ਾਨ ਨੂੰ ਅਹਿਸ਼ਾਸ ਹੀ ਨਹੀਂ ਹੁੰਦਾ।ਪੰਜਾਬ ਨੂੰ ਪਹਿਲੇ ਸਮੇਂ ਕਈ ਦੇਸ਼ਾਂ ਤੋਂ ਫਰੀਡਮ ਫਰਾਂਮ ਹੰਗਰ ਕਮਪੇਨ ਤਹਿਤ ਸਹਾਇਤਾ ਮਿਲਦੀ ਸੀ।ਉਹ ਇਸ ਕਰਕੇ ਬੰਦ ਹੋ ਗਈ ਹੈ ਕਿ ਪੰਜਾਬ ਤਾਂ ਆਪਣਾ ਖਰਚਾ ਕਰਕੇ ਮੁਫਤ ਬਿਜਲੀ ਵੰਡ ਰਿਹਾ ਹੈ।ਉਸਨੂੰ ਸਹਾਇਤਾ ਦੀ ਕੋਈ ਲੋੜ ਨਹੀਂ ਹੈ। ਇਹ ਸਹਾਇਤਾ ਮੁੜ ਸੁਰੂ ਕਰਵਾਉਣ ਦੀ ਲੋੜ ਹੈ।ਹਿੰਦ ਦੇ ਕਈ ਸੂਬਿਆਂ ਵਿਚ ੳਰਬਾਂ ਰੁਪਈਆ ਆ ਚੁਕਾ ਹੈ। ਪਰ ਪੰਜਾਬ ਵਿਚ ਬਹੁਤ ਸਾਲ ਪਹਿਲੇ ਰਖੜਾ ਫਾਰਮ ਲਈ ਪੰਜ ਲਖ ਰੁਪਏ ਤੋਂ ਬਿਨਾਂ ਕੋਈ ਮਦਤ ਮੇਰੇ ਧਿਆਨ ਵਿਚ ਨਹੀ ਹੈ।ਇਸ ਲਈ ਕਿਸ਼ਾਨ ਵਲੋਂ ਸਿਰਫ ਇਕ ਰਪਈਆ ਪ੍ਰਤੀ ਯੂਨਿਟ ਦੇਕੇ 24 ਘੰਟੇ ਬਿਜਲੀ ਲੈਣਾ ਪੰਜਾਬ ਲਈ ਖੁਸ਼ਹਾਲੀ ਦਾ ਸਾਧਨ ਬਣੇ ਗਾ।