56.
ਧਰਮ ਤੋਂ ਰਾਜਨੀਤੀ ਨੂੰ ਵੱਖਰਾ ਕਰਨ ਲਈ ਕਨੂੰਨ ਬਣੇ ਗਾ
.............
ਜਦੋਂ ਕੋਈ ਧਰਮ ਭ੍ਰਿਸ਼ਟਾਚਾਰ ਦੀ ਦੇ ਪ੍ਰਭਾਵ ਹੇਠ ਆ ਜਾਏ ਤਾਂ ਉਹ ਧਰਮ ਨਹੀਂ ਕਿਹਾ ਜਾ ਸਕਦਾ। ਉਹ ਭ੍ਰਿਸ਼ਟਾਚਾਰ ਦੀ ਰਖਿਆ ਲਈ ਇਕ ਧਾਲ ਵਜੋਂ ਵਰਤਿਆ ਜਾਂਦਾ ਹੈ। ਧਾਰਮਿਕਤਾ ਖਤਮ ਹੋ ਜਾਂਦੀ ਹੈ। ਕੁਝ ਸਮੇਂ ਬਾਦ ਅਜੇਹਾ ਰਾਜਨੀਤੀ ਪ੍ਰਭਾਵਿਤ ਧਰਮ, ਵਿਲੀਨ ਹੋ ਜਾਂਦਾ ਹੈ। ਇਤਹਾਸ ਵਿਚ ਇਸ ਸਬੰਧੀ ਅਥਾਹ ਉਦਾਹਰਣਾਂ ਮਜੂਦ ਨੇ। ਧਰਮ ਨੂੰ ਬਚਾਉਣ ਲਈ ਇਸ ਨੂੰ ਰਾਜਨੀਤੀ ਤੋ ਬਚਾਉਣਾ ਪਏ ਗਾ।ਇਸਦਾ ਇਕੋ ਇਕ ਉਪਾ ਹੈ ਕਿ ਧਰਮ ਨੂੰ ਰਾਜਨੀਤੀ ਤੋਂ ਵਖ ਰਖਿਆ ਜਾਏ।
...................
ਧਰਮ ਤੇ ਰਾਜਨੀਤੀ ਦੇ ਵੱਖਰਾ ਕਰਨ ਦੇ ਉਦੇਸ ਨਾਲ, ਕਿਸੇ ਵੀ ਰਾਜਨੀਤਕ ਪਾਰਟੀ ਜਾਂ ਰਾਜਨੀਤਕ ਵਿਅਕਤੀ ਨੂੰ ਧਾਰਮਿਕ ਮਾਮਲਿਆਂ ਜਾਂ ਧਰਮ ਸਥਾਨਾਂ ਵਿਚ ਦਖਲ ਦੇਣ ਦੀ ਇਜਾਜਤ ਨਹੀਂ ਹੋਵੇਗੀ। ਜੇਕਰ ਕਿਸੇ ਰਾਜਨੀਤਕ ਦਾ ਕਿਸੇ ਧਾਰਮਿਕ ਮਾਮਲਿਆਂ ਵਿਚ ਦਖਲ ਸਾਬਤ ਹੋ ਗਿਆ ਤਾਂ ਉਸ ਦੀ ਵਿਧਾਇਕ, ਮੰਤਰੀ ਜਾਂ ਮੁੱਖ ਮੰਤਰੀ ਵਜੋਂ ਡਿਸਕੁਆਲੀਫੇਸਨ ਹੋ ਸਕਦੀ ਹੈ।
................
ਧਾਰਮਿਕ ਅਦਾਰੇ, ਰਾਜਨੀਤਕਾਂ ਤੋਂ ਅਜਾਦ ਕਰਾਉਣ ਲਈ ਕੋਈ ਵੀ ਰਾਜਨੀਤਕ ਕਿਸੇ ਵੀ ਧਾਰਮਿਕ ਸੰਸਥਾ ਦੀ ਚੋਣ ਜਾਂ ਪ੍ਰਬੰਧ ਵਿਚ ਭਾਈਵਾਲ ਨਹੀਂ ਹੋ ਸਕੇ ਗਾ। ਪਰ ਕੋਈ ਰਾਜਨੀਤਕ ਆਪਣੀ ਰਾਜਨੀਤੀ ਤੋਂ ਸਨਿਆਸ ਲੈਣ ਦੇ 10 ਸਾਲ ਬਾਅਦ ਕਿਸੇ ਧਾਰਮਿਕ ਅਦਾਰੇ ਦਾ ਪ੍ਰਬੰਧਕ ਬਣ ਸਕਦਾ ਹੈ। ਕਿਸੇ ਧਰਮਿਕ ਅਦਾਰੇ ਦਾ ਮੈਂਬਰ ਜਾਂ ਪ੍ਰਬੰਧਕ ਆਪਣੀ ਧਾਰਮਿਕ ਅਦਾਰੇ ਤੋਂ ਰਿਟਾਇਰਮੈਂਟ ਦੇ 10 ਸਾਲ ਬਾਅਦ ਹੀ ਵਿਧਾਨ ਸਭਾ ਜਾਂ ਸਰਕਾਰੀ ਪ੍ਰਬੰਧ ਨਾਲ ਸਬੰਧਤ ਕਿਸੇ ਹੋਰ ਚੋਣ ਵਿਚ ਹਿੱਸਾ ਲੈ ਸਕਦਾ ਹੈ।
...........................
ਹਰ ਪਿੰਡ ਨੂੰ ਆਪਣੇ ਧਾਰਮਿਕ ਅਸਥਾਨਾਂ ਦਾ
ਪ੍ਰਬੰਧ ਆਪਣੀਆਂ ਲੋੜਾਂ ਅਨੁਸਾਰ ਕਰਨ ਦਾ ਹਕ ਹਾਂਸਲ ਹੋਵੇ ਗਾ। ਮਜੂਦਾ ਸਰਕਾਰ ਨੇ ਲੋਕਾਂ ਦਾ ਇਹ ਹਕ ਖੋਹਿਆ ਹੋਇਆ ਹੈ।