ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

57. ਕਿਸੇ ਨੂੰ ਪਤਿਤ ਕਹਣਾ ਲਿਖਣਾ ਗੈਰ ਕਨੂਨੀ ਹੋਵੇ ਗਾ

....

ਗੁਰੁ ਨਾਨਕ ਦੇਵ ਜੀ, ਗੁਰੁ ਗੋਬਿੰਦ ਸਿੰਘ ਜੀ, ਨੇ ਸਭ ਸਿਖਾਂ ਨੂੰ ਬਰਾਬਰੀ ਬਖਸੀ ਹੈ ਅਤੇ ਬਰਾਬਰੀ ਦਾ ਸਨਮਾਨ ਲੈਣ ਦਾ ਹਕ ਦਿਤਾ ਹੈ। ਅਕਾਲੀ ਦਲ ਅਤੇ ਅਕਾਲੀ ਦਲ ਦੀ ਸਰਕਾਰ ਨੇ ਪਤਿਤ ਸ਼ਬਦ ਨੂੰ ਗੁਰਦੁਵਾਰਾ ਸਹਿਬਾਨ ਉਪਰ ਆਪਣੀ ਪਕੜ ਪਕੀ ਕਰਨ ਲਈ ਵਾਰ ਵਾਰ ਵਰਤਿਆ ਹੈ। ਪਤਿਤ ਦਾ ਅਰਥ ਹੈ ਗਿਰਿਆ ਹੋਇਆਸਿਖ ਧਰਮ ਵਿਚ ਕੋਈ ਗਿਰਿਆ ਹੋਇਆ ਨਹੀਂ ਹੈ। ਇਸ ਲਈ ਕੁਝ ਸਿਖ ਵਿਦਵਾਨ ਇਸ ਸ਼ਬਦ ਉਪਰ ਪਾਬੰਦੀ ਲਾਉਣ ਦੀ ਮੰਗ ਕਰਦੇ ਹਨ।ਸਧਾਰਨ ਸਿਖ, ਰਹਿਣਾ ਜਾਂ ਅੰਮ੍ਰਿਤਧਾਰੀ ਸਿਖ, ਸਹਿਜਧਾਰੀ ਸਿਖ ਬਨਣਾ ਸਿਖ ਦੀ ਆਪਣੀ ਇਛਾ ਅਤੇ ਹਾਲਾਤ ਉਪਰ ਨਿਰਭਰ ਕਰਦਾ ਹੈ। ਗੁਰਬਾਣੀ ਅਨੁਸਾਰ ਕੋਈ ਇਨਸ਼ਾਨ ਗਿਰਿਆ ਹੋਇਆ ਨਹੀਂ ਹੋ ਸਕਦਾ।ਸਿਖ ਪੰਥ ਦੇ ਵਡੇ ਹਿਸੇ ਨੂੰ ਅਛੂਤ ਬਣਾਕੇ ਧਰਮ ਅਸ਼ਥਾਂਨਾਂ ਤੇ ਕਬਜਾ ਪਕਾ ਕੀਤਾ ਜਾ ਰਿਹਾ ਹੈ।ਏਸੀਪੀ ਦੀ ਸਰਕਾਰ ਪਤਿਤ ਸਬਦ ਉਪਰ ਪਾਬੰਦੀ ਲਾਏ ਗੀ।ਇਸਦੀ ਵਰਤੋਂ ਨੂੰ ਜੁਰਮ ਕਰਾਰ ਦਿਤਾ ਜਾਏ ਗਾ।