ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

58. ਹਰ ਬਾਲਗ ਨੂੰ ਆਪਣੇ ਧਰਮ ਦੀ ਸੇਵਾ ਸੰਭਾਲ ਦਾ ਹਕ ਹੋਵੇ ਗਾ

...

ਸਿਖ ਗੁਰਦਵਾਰਾ ਐਕਟ 1925 ਦੀ ਧਾਰਾ 90 ਅਤ 91 ਉਕਤ ਬੋਰਡ ਅਤੇ ਕਮੇਟੀਆਂ ਲਈ ਚੁਣੇ ਅਤੇ ਨਾਮਜਦ ਕੀਤੇ ਜਾਣ ਵਾਲੇ ਮੈਂਬਰਾਂ ਲਈ ਕੁਝ ਸ਼ਰਤਾਂ ਦਾ ਜਿਕਰ ਕਰਦੀਆਂ ਹਨ। ਧਾਰਾ 92 ਵੋਟ ਪਾਉਣ ਵਾਲੇ ਸਿਖ ਦੀ ਯੋਗਤਾ ਨਿਰਧਾਰਤ ਕਰਦੀ ਹੈ।ਇਸ ਅਨੁਸਾਰ ਪਹਿਲੇ ਹਰ ਵਅਕਤੀ ਜੋ ਸਿਖ ਹੈ, ਸਿਖ ਧਰਮ ਵਿਚ ਵਿਸਵਾਸ ਰਖਦਾ ਹੈ, ਆਪਣੇ ਆਪ ਨੂੰ ਸਿਖ ਲਿਖਦਾ ਹੈ, ਆਪਣਾ ਜਾਤ ਗੋਤ ਸਿਖ ਲਿਖਦਾ ਹੈ ਜਿਵੇਂ ਜਟ ਸਿਖ, ਮਜ੍ਹਬੀ ਸਿਖ, ਰਾਮਦਾਸੀਆ ਸਿਖ, ਆਦਿ ਵੋਟ ਪਾਉਣ ਦਾ ਅਧਿਕਾਰ ਰਖਦੇ ਸਨ।

...

ਪਰ 2003 ਵਿਚ ਸ ਪ੍ਰਕਾਸ਼ ਸਿੰਘ ਬਾਦਲ ਗਰੁਪ ਨੇ ਸ ਮਨਮੋਹਨ ਸਿੰਘ ਸਰਕਾਰ ਤੇ ਜੋਰ ਦੇਕੇ 8 ਅਕਤੂਬਰ 2003 ਨੂੰ, ਨੋਟੀਫੀਕੇਸ਼ਨ 1190 ਰਾਹੀਂ,ਇਸ ਧਾਰਾ ਵਿਚ ਸੋਧ ਕਰਵਾਈ ਕਿ ਸ਼ਰਾਬ ਪੀਣ ਵਾਲਾ, ਅਤੇ ਦਾ੍ਹੜੀ ਕੇਸ਼ ਕਟਣ ਵਾਲਾ ਸਿਖ ਵੋਟਰ ਬਨਣ ਦਾ ਅਧਿਕਾਰ ਨਹੀਂ ਰਖਦਾ।

...

ਇਸਤੋਂ ਬਿਨਾਂ ਇਸੇ ਧਾਰਾ ਅਨੁਸਾਰ ਵੋਟਰ ਬਨਣ ਲਈ ਇਕ ਫਾਰਮ ਨਿਯਤ ਕੀਤਾ ਗਿਆ ਜਿਸ ਰਾਹੀਂ ਵੋਟਰ ਬਨਣ ਵਾਲੇ ਨੇ ਇਕ ਤਰਾਂ ਹਲਫੀਆ ਬਿਆਨ ਦੇਣਾ ਹੈ ਕਿ ਉਹ ਵਰਨਿਤ ਨਿਯਿਮਾਂ ਦਾ ਧਾਰਣੀ ਅਤੇ ਸਰਤਾਂ ਦਾ ਪਾਬੰਦ ਹੈ। ਮਨਜੂਰ ਕੀਤੇ ਫਾਰਮਾਂ ਨੂੰ ਇਕ ਰਜਿਸਟਰ ਉਪਰ ਦਰਜ ਕੀਤਾ ਜਾਂਦਾ ਹੈ। ਰਜਿਸ਼ਟ੍ਰਡ ਸਿਖ ਹੀ ਵੋਟ ਪਾ ਸਕਦਾ ਹੈ। ਭਾਂਵੇ ਐਕਟ ਅਨੁਸਾਰ ਰਜਿਸ਼ਟ੍ਰੇਸ਼ਨ ਦਾ ਕੰਮ ਪੰਜਾਬ ਸਰਕਾਰ ਦਾ ਹੈ, ਪਰ ਗੈਰ ਕਨੂੰਨੀ ਅਤੇ ਗੁਪਤ ਰਵਾਇਤ ਅਨੁਸਾਰ, ਇਹ ਅੀਧਕਾਰ ਬੋਰਡ ਦੇ ਕਬਜੇ ਵਿਚ ਦੇ ਦਿਤਾ ਗਿਆ ਹੈ। ਇਸ ਤਰਾਂ ਸਮੁਚੇ ਸਿਖ ਪੰਥ ਦੇ 90 ਪ੍ਰਤੀਸ਼ਤ ਸਿਖਾਂ ਨੂੰ ਆਪਣੇ ਪਦਾਇਸ਼ੀ, ਕਨੂੰਨੀ, ਸ਼ੰਵਿਧਾਨਕ ਹਕ ਤੋਂ ਵਾਂਝੇ ਕਰ ਦਿਤਾ ਗਿਆ ਹੈ।

...

ਮਜੂਦਾ ਐਕਟ ਅਨੁਸਾਰ ਭੀ ਦੁਨੀਆਂ ਦੇ ਹਰ ਹਿਸੇ ਵਿਚ ਵਸਦੇ ਸਿਖ ਨੂੰ ਵੋਟਰ ਬਨਣ ਦਾ ਹਕ ਹੈ। ਜੇ ਭਾਰਤ ਦੀ ਪਰਲੀਮੈਂਟ ਲਈ, ਅਸੈੰਬਲੀ ਲਈ, ਵੋਟ ਡਾਕ ਰਾਹੀਂ ਪਾਈ ਜਾ ਸਕਦੀ ਹੈ, ਤਾਂ ਸਿਖ ਆਪਣੀ ਧਾਰਮਿਕ ਸੰਸਥਾ ਦੀ ਚੋਣ, ਡਾਕ ਰਾਹੀਂ ਕਿਉਂ ਨਹੀ ਕਰ ਸਕਦੇ। ਇਕ ਸਰਵੇ ਅਨੁਸਾਰ ਦੁਨੀਆਂ ਭਰ ਵਿਚ, ਕੁਝ ਗਿਣਤੀ ਦੇ ਸਿਖ ਹੋ ਸਕਦੇ ਹਨ ਜੋ ਤੰਬਾਕੂ ਪੀਂਦੇ ਹੋਣ ਗੇ। ਪਰ ਇਕ ਸਰਵੇ ਅਨੁਸਾਰ, ਅਕਾਲੀ ਦਲ ਧਰਮ ਅਸਥਾਨਾਂ ਉਪਰ ਆਪਣੀ ਪਕੜ ਪਕੀ ਕਰਨ ਲਈ, ਸਿਖ ਜਗਤ ਦਾ ਹਕ ਮਾਰਕੇ, ਜੋ ਵੋਟ ਰਜਿਸਟਰ ਤਿਆਰ ਕਰਦਾ ਹੈ, ਉਸ ਵਿਚ ਤਕਰੀਬਨ ਚੋਥਾ ਹਿਸਾ ਭਰਤੀ, ਤੰਬਾਕੂ ਪੀਣ ਵਾਲੇ, ਗੈਰ ਸਿਖਾਂ, ਗੈਰ ਪੰਜਾਬੀਆਂ, ਦੀ ਹੁੰਦੀ ਹੈ।

...

ਸਿਖ ਧਰਮ ਵਿਚ ਸ਼ਰਾਬ ਦੀ ਮਨਾਹੀਂ ਤੋਂ ਭਾਵ ਨਸ਼ਿਆਂ ਦੀ ਮਨਾਂਹੀ ਹੈ। ਬਾਦਲ ਸਰਕਾਰ ਸਮੇਂ ਹੀ ਪੰਜਾਬ ਵਿਚ ਨਸ਼ਿਆਂ ਦਾ ਚਿਟਾ ਦਰਿਆ ਬਹਾ ਦਿਤਾ ਗਿਆ। ਸਿਖ ਜੁਆਨੀ ਦਾ ਤਿਨ ਚੁਥਾਈ ਹਿਸਾ ਘੋਰੀ ਬਣਾ ਦਿਤਾ ਗਿਆ ਹੈ। ਦਸ ਲ਼ਖ ਤੋਂ ਵਧ ਸਿਖ ਜੁਆਨਾਂ ਨੂੰ ਜਿੰਦਾ ਮਾਰ ਮੁਕਾਇਆ ਹੈ, ਜੁਆਨੀ ਰਹਿਤ ਕਰ ਦਿਤਾ ਗਿਆ ਹੈ। ਨਸ਼ਿਆਂ ਦੇ ਸੁਦਾਗਰਾਂ ਨੂੰ ਉਤਮ ਸਿਖ ਦਾ ਦਰਜਾ ਦੇਕੇ, ਸਰਕਾਰ ਅਤੇ ਬੋਰਡ ਤੇ ਕਾਬਜ ਕਰ ਦਿਤਾ ਗਿਆ ਹੈ। ਪਰ ਵਡੀ ਗਿਣਤੀ ਵਿਚ ਸਿਖਾਂ ਨੂੰ, ਸਰਾਬ ਪੀਣ ਦਾ ਦੋਸ਼ੀ ਹੋਣ ਕਾਰਨ, ਪਤਿਤ ਹੋਣ ਦਾ ਫਤਵਾ ਦੇਕੇ, ਗੁਰਦਵਾਰਾ ਚੋਣ ਵਿਚ, ਵੋਟ ਦੇਣ ਦੇ ਅਧਿਕਾਰ ਤੋਂ ਭੀ ਵਾਂਝੇ ਕਰ ਦਿਤਾ ਗਿਆ ਹੈ।

...

ਅਜ ਬਾਦਲਦੇ ਹੁਕਮ ਨਾਲ ਤਖਤਾਂ ਦੇ ਜਥੇਦਾਰ ਉਤਾਰੇ ਜਾਂਦੇ ਹਨ ਅਤੇ ਨਵੇਂ ਨਿਯੁਕਤ ਕੀਤੇ ਜਾਂਦੇ ਹਨ। ਬਾਦਲ  ਦੀ ਚਿਟ ਨਾਲ ਹੀ ਬੋਰਡ ਦੇ ਪ੍ਰਧਾਨ ਤੇ ਮੈਂਬਰ ਨਿਯੁਕਤ ਹੂੰਦੇ ਹਨ।ਬਾਦਲ ਸਹਿਬ ਖੁਦ ਹਰ ਰੋਜ ਸ਼ਰਾਬ ਪੀਣ ਦੇ ਧਾਰਣੀ ਹਨ। ਬਾਦਲ ਸਹਿਬ ਦਾ ਕੋਈ ਨਜਦੀਕੀ ਵਿਧਾਇਕ ਆਪਣੇ ਬਚੇ ਦੇ ਸਿਰ ਤੇ ਹਥ ਰੱਖਕੇ ਕਹਿ ਦੇਵੇ ਕਿ ਬਾਦਲ ਸਹਿਬ ਸ਼ਰਾਬ ਨਹੀਂ ਪੀਂਦੇ ਮੈਂ ਉਸ ਵਲੋਂ ਨਿਯਤ ਹਰ ਸਜਾ ਭੁਗਤਾਂ ਗਾ।

...

ਜੰਗਾਂ ਯੁਧਾਂ ਸਮੇਂ ਦਸਮ ਪਿਤਾ ਨੇ ਯੁਜਾਰੂ ਸਿੰਘਾਂ ਨੂੰ ਕੇਸ ਰਖਣ ਦਾ ਉਪਦੇਸ਼ ਦਿਤਾ ਸੀ। ਪਰ ਲੁਕ ਛਿਪ ਕੇ ਜਾਂ ਆਪਣੇ ਘਰਾਂ ਵਿਚ ਦਿਨ ਕਟੀ ਕਰ ਰਹੇ ਸਿਖਾਂ ਉਪਰ

, ਸਖਤੀ ਨਾਲ ਕੇਸ਼ ਰਖਣ ਦੇ ਹੁਕਮ ਸਬੰਧੀ, ਇਤਹਾਸ ਵਿਚ ਕੋਈ ਪ੍ਰਮਾਣਿਕ ਸਬੂਤ ਨਹੀਂ ਹੈ।ਕੇਸ਼ ਆਪਣੇ ਸੌਂਕ ਤੋਂ ਇਲਾਵਾ ਕਿਸੇ ਹੋਰ ਕਾਰਣ ਭੀ ਕਟੇ ਜਾ ਸਕਦੇ ਹਨ।

ਮੈਂ ਆਪਣੀ ਮਿਸ਼ਾਲ ਦੇਣੀ ਚਾਹੁੰਦਾ ਹਾਂ।ਤਕਰੀਬਨ 25 ਕੁ ਸਾਲ ਪਹਿਲੇ ਮੈਂਨੂੰ ਸਿਰ ਦੀ ਸਟ ਕਾਰਣ ਪੀ ਜੀ ਆਈ ਵਿਚ ਦਾਖਲ ਕਰਾਇਆ ਗਿਆ ਸੀ।9 ਦਿਨ ਕੌਮਾਂ ਵਿਚ ਰਿਹਾ।ਨਿਉਰੌਲੋਜੀ ਦਾ ਮੁਖੀ ਡਾਕਟਰ ਕੌਕ ਮੇਰਾ ਅਪ੍ਰੇਸ਼ਨ ਕਰਨ ਲਈ ਤਿਆਰ ਨਹੀਂ ਸੀ।ਉਹ ਇਕ ਮਰ ਚੁਕੇ ਦੀ ਥਾਂ ਕਿਸੇ ਬਚ ਸਕਣ ਵਾਲੇ ਨੂੰ ਬਚਾਉਣਾ ਧਰਮ ਸਮਝਦਾ ਸੀ। ਬਹੁਤ ਮੁਸ਼ਕਲ ਨਾਲ ਉਸਨੂੰ ਉਪ੍ਰੇਸ਼ਨ ਲਈ ਮਨਾਇਆ ਗਿਆ। ਕੇਸ਼ ਕਟਣੇ ਜਰੂਰੀ ਸ਼ਨ।ਸੁਰਤ ਆ ਜਾਣ ਤੇ ਉਸ ਦਸਿਆ ਕਿ ਤਿਨ ਇੰਚ ਤੋਂ ਵਡਾ ਕਲਾਟ ਮਜੂਦ ਹੈ। ਇਸ ਨੂੰ ਖੋਰਿਆ ਨਹੀਂ ਜਾ ਸਕਦਾ। ਪਰ ਇਸ ਨੂੰ ਨਰਮ ਰਖਕੇ ਜਿੰਦਾ ਰਿਹਾ ਜਾ ਸਕਦਾ ਹੈ।ਹਰ ਰੋਜ ਤਿਨ ਸਮੇਂ ਔਲਿਵ ਆਇਲ ਦੀ ਮਾਲਿਸ਼ ਅਤੇ ਗਰਮ ਪਾਣੀ ਨਾਲ ਨਹਾਉਣਾ, ਉਤਨੇ ਸਮੇਂ ਲਈ ਜਰੂਰੀ ਹੈ, ਜਿੰਨਾਂ ਚਿਰ ਤੁਸੀਂ ਜਿਉਂਦਾ ਰਹਿਣਾ ਚਾਹੁੰਦੇ ਹੋਂ।ਇਸ ਲਈ ਕੇਸ਼ ਨਹੀ ਰਖੇ ਜਾ ਸਕਦੇ। ਮੈਂ ਜਿੰਦਗੀ ਵਿਚ ਕਦੇ ਸ਼ਰਾਬ ਨਹੀਂ ਪੀਤੀ (ਸਿਰਫ ਬਾਦਲ ਸਹਿਬ ਤੇ ਦੋ ਹੋਰ ਹਸ਼ਤੀਆਂ ਦੇ, ਜਦੋਂਕੇ ਮੈਂਨੂੰ ਉਹਨਾਂ ਨਾਲ ਰਹਿਣ ਦੀ ਮਜਬੂਰੀ ਸੀ) ਮੈਂ ਬਾਦਲ ਸਹਿਬ ਨੂੰ ਪੁਛਣਾ ਚਾਹੂੰਦਾ ਹਾਂ ਕਿ, ਕੀ ਮੈ ਪਤਿਤ ਹਾਂ?

ਕੀ ਬਾਦਲ ਸਹਿਬ ਆਪਣੇ ਆਪ ਨੂੰ ਪਵਿਤਰ ਅਲ ਪਵਿਤਰ ਉਤਮ ਅਲ ਮਹਾਨ ਸਿਖ ਸਮਝਦੇ ਹਨ?

ਏਸੀਪੀ ਦੀ ਸਰਕਾਰ

, ਹਰ ਬਾਲਗ ਸਿਖ ਨੂੰ, ਜੋ ਸਿਖ ਧਰਮ ਵਿਚ ਵਿਸ਼ਵਾਸ ਰਖਦਾ ਹੈ, ਜੋ ਸਿਖ ਪ੍ਰਵਾਰ ਵਿਚ ਪੈਦਾ ਹੋਇਆ ਹੈ, ਆਪਣੇ ਆਪ ਨੂੰ ਸਿਖ ਸਮਝਦਾ ਅਤੇ ਲਿਖਦਾ ਹੈ, ਵੋਟ ਪਉਣ ਦਾ ਅਤੇ ਆਪਣੇ ਧਰਮ ਅਸ਼ਥਾਨਾਂ ਦੀ ਸੇਵਾ ਸੰਭਾਲ ਦਾ ਹਕ ਦੇਵੇ ਗੀ।