ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

59. ਹਰ ਸੰਪ੍ਰਦਾਏ, ਆਪਣੇ ਧਾਰਮਿਕ ਕਰਮ, ਆਪਣੀ ਮਰਿਯਾਦਾ ਅਨੁਸਾਰ ਕਰ ਸਕੇ ਗੀ

...

ਦਸ਼ਮ ਗੁਰੂ ਸਹਿਬ ਨੇ ਹਰ ਧਰਮ ਦਾ ਸਤਿਕਾਰ ਅਤੇ ਜੁਲਮ ਦੇ ਖਿਲਾਫ ਲੜਨ ਦਾ ਉਪਦੇਸ਼ ਆਪਣੇ ਸਿਖ ਨੂੰ ਦਿਤਾ ਹੈ। ਗੁਰੁ ਗਰੰਥ ਸਹਿਬ ਦੇ ਅਧਿਐਨ ਤੋਂ ਭੀ ਇਹੀ ਸਿਖਿਆ ਮਿਲਦੀ ਹੈ। ਭਾਰਤ ਦਾ ਕਨੂੰਨ ਭੀ ਹਰ ਸਹਿਰੀ ਨੂੰ ਧਾਰਮਿਕ ਅਜਾਦੀ ਨਾਲ ਜਿਉਣ ਅਤੇ ਲਿਖਣ ਬੋਲਣ ਦੀ ਅਜਾਦੀ ਦਿੰਦਾ ਹੈ। ਫਿਰ ਕਿਉਂ ਕਿਸੇ ਰਾਜਨੀਤਕ ਕੋਲ ਇਹ ਅੀਧਕਾਰ ਹੋਵੇ ਕਿ ਹਰ ਧਰਮ ਜਾਂ ਸੰਪ੍ਰਦਾ ਉਸਦੇ ਹੁਕਮ ਅਨੁਸਾਰ ਹੀ ਚਲੇ। ਜੇ ਰਾਜਨੀਤਕ ਖੁਸ਼ ਹੈ ਤਾਂ ਉਹ ਅਰਬਾਂ ਰੁਪਏ ਲੁਟਾ ਦੇਵੇ। ਪਰ ਜੇ ਉਹ ਨਰਾਜ ਹੈ ਤਾਂ ਅਜਿਹੇ ਸਾਧਨ ਬਣਾਏ ਕਿ ਕਿਸੇ ਧਰਮ ਜਾਂ ਸੰਪ੍ਰਦਾ ਦੀ ਹੋਂਦ ਹੀ ਖਤਮ ਕੀਤੀ ਜਾ ਸਕੇ। ਐਂਟੀ ਕ੍ਰੱਪਸ਼ਨ ਪਾਰਟੀ ਪੰਜਾਬ ਵਿਚ ਮੁੜ ਸਰਬ ਸਾਂਝਾ ਰਾਜ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਸ ਨੂੰ ਇਤਹਾਸ ਵਿਚ ਰਾਮਰਾਜ ਕਿਹਾ ਗਿਆ ਹੈ ਬਹਾਲ ਕਰਨ ਲਈ ਬਚਨ ਬੱਧ ਹੈ;