ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
        
 

60. ਸਿਖ ਗੁਰਦੁਆਰਾ ਬੋਰਡ ਨੂੰ ਪਾਰ ਦਰਸ਼ੀ ਬਣਾਇਆ ਜਾਵੇ ਗਾ

 

ਸਿਖ ਗੁਰਦਵਾਰਾ ਐਕਟ 1925 ਅਨੁਸਾਰ ਐਸ ਜੀ ਪੀ ਸੀ ਦਾ ਤਕਨੀਕੀ ਨਾਮ ਸਿਖ ਗੁਰਦਵਾਰਾ ਬੋਰਡ ਹੈ। ਨੋਟੀਫਾਈਡ ਅਸ਼ਥਾਨਾਂ ਦੇ ਪ੍ਰਬੰਧ ਲਈ ਕਮੇਟੀਆਂ ਦਾ ਤਕਨੀਕੀ ਨਾਮ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ।ਇਸ ਐਕਟ ਦੇ ਮਜੂਦਾ ਖਰੜੇ ਅਨੁਸਾਰ ਬੋਰੜ ਨੂੰ ਐਕਟ ਦੀ ਧਾਰਾ 85 ਅਧੀਨ ਸਿਰਫ 85 ਇਤਹਾਸਕ ਅਸਥਾਨਾਂ ਦਾ ਹੀ ਪ੍ਰਬੰਧ ਸਿਧਾ ਆਪਣੇ ਹਥ ਲੈਣ ਦਾ ਅਧਿਕਾਰ ਹੈ।ਇਸਤੋਂ ਬਿਨਾਂ ਜਿਹਨਾਂ ਧਾਰਮਕ ਅਸਥਾਨਾਂ ਨੂੰ ਗੁਰਦਵਾਰਾ ਕਮਿਸ਼ਨ ਨੇ ਸਿਖ ਗੁਰਦਵਾਰਾ ਡਿਕਲੇਅਰ ਕੀਤਾ ਹੋਇਆ ਹੈ ਉਹਨਾਂ ਗੁਰਦਵਾਰਾ ਸਹਿਬਾਨ ਨੂੰ ਐਕਟ ਵਿਚ ਨੋਟੀਫਾਈਡ ਗੁਰਦਵਾਰਾ ਕਿਹਾ ਗਿਆ ਹੈ।

 

ਐਕਟ ਦੀ ਧਾਰਾ 86 ਅਧੀਨ ਇਹਨਾਂ ਗੁਰਦਵਾਰਿਆਂ ਦੇ ਪ੍ਰਬੰਧ ਲਈ, ਸਿਰਫ ਉਸ ਗੁਰਦਵਾਰਾ ਸਹਿਬ ਲਈ, ਜਿਸਦੀ ਕੁਲ ਖਰਚੇ ਕਢਕੇ ਸਲਾਨਾ ਆਮਦਨ, ਇਕ ਲਖ ਤੋਂ ਜਿਆਦਾ ਹੈ, ਇਕ ਪੰਜ ਮੈਂਬਰੀ ਕਮੇਟੀ ਕਾਇਮ ਕਤਿੀ ਜਾਣ ਦਾ ਵਿਧਾਨ ਹੈ, ਜਿਹਨਾਂ ਵਿਚੋਂ ਚਾਰ ਮੈਂਬਰਾਂ ਦੀ ਚੋਣ ਪੰਜਾਬ ਸਰਕਾਰ ਨੇ ਕਰਵਾਉਣੀ ਹੈ ਅਤੇ ਪੰਜਵਾਂ ਮੈਬਰ ਬੋਰਡ ਨੇ ਚੁਣੇ ਹੋਏ ਚਾਰ ਮੈਂਬਰਾਂ ਦੀ ਸਹਿਮਤੀ ਅਨੁਸਾਰ, ਉਸੇ ਜਿਲੇ ਵਿਚੋਂ ਨਾਮਜਦ ਕਰਨਾ ਹੈ।ਬੋਰਡ ਨੂੰ ਇਹਨਾਂ ਗੁਰਦਵਾਰਾ ਸਹਿਬਾਨਾਂ ਉਪਰ ਸਿਧਾ ਕਬਜਾ ਕਰਨ ਜਾਂ ਪ੍ਰਬੰਧ ਵਿਚ ਦਖਲ਼ ਦੇਣ ਦਾ ਕੋਈ ਅਧਿਕਾਰ ਨਹੀਂ ਹੈ।ਬਾਕੀ ਗੁਰਦੁਆਰੇ ਜੋ ਉਥੋਂ ਦੀ ਸਿਖ ਸੰਗਤ ਨੇ ਆਪਣੀ ਸਰਧਾ ਅਤੇ ਮਿਹਨਤ ਨਾਲ ਆਪਣੀ ਜਾਇਦਾਦ ਉਪਰ ਉਸਾਰੇ ਹਨ, ਨਾਲ ਬੋਰਡ ਦਾ ਕੋਈ ਭੀ ਸਿਧਾ ਜਾਂ ਅਸਿਧਾ ਸਬੰਧ ਨਹੀਂ ਹੈ।

 

ਅਸਲੀਅਤ ਵਿਚ ਪੰਜਾਬ ਸਰਕਾਰ ਨੇ ਆਪਣੀ ਨਾਦਰਸ਼ਾਹੀ ਲੁਟ ਦੀ ਨੀਤੀ ਅਧੀਨ, ਪੁਲਿਸ ਦੇ ਹੳਏ ਤਹਿਤ, ਸਿਖ ਸੰਗਤ ਦਾ ਆਪਣੇ ਪਵਿਤਰ ਅਸਥਾਨਾਂ ਦੀ ਸੇਵਾ ਸੰਭਾਲ ਦਾ ਹਕ ਖੋਹਕੇ, ਬੋਰੜ ਦਾ ਕਬਜਾ ਕਰਵਾਇਆ ਹੋਇਆ ਹੈ। ਪੰਜਾਬ ਸਰਕਾਰ ਉਪਰ ਕਾਬਜ ਧੜੇ ਵਲੋਂ, ਬੋਰੜ ਨੂੰ ਕਿਸ ਤਰਾਂ ਦੋਹੀਂ ਹਥੀਂ ਲੁਟਿਆ ਜਾ ਰਿਹਾ ਹੈ, ਇਸ ਸਬੰਧੀ ਅਨੇਕਾਂ ਘਟਨਾਵਾਂ ਦਾ ਜਿਕਰ ਪ੍ਰੈਸ ਵਿਚ ਆ ਚੁਕਾ ਹੈ। ਕੁਝ ਤਥ ਅਜਿਹੇ ਹਨ ਜੋ ਸਾਬਿਤ ਕਰਦੇ ਹਨ ਕਿ ਕੁਲ ਆਮਦਨ ਦਾ ਸਿਰਫ 10 ਕੁ ਪ੍ਰਤੀਸ਼ਤ ਹਿਸਾ ਹੀ ਰਿਕਾਰਡ ਵਿਚ ਲਿਆਂਦਾ ਜਾਂਦਾ ਹੈ, ਜੋ ਬੋਰਡ ਦੇ ਲੇਖੇ ਅਨੁਸਾਰ ਅੰਦਾਜਨ 10 ਕੁ ਅਰਬ ਰੁਪਏ ਸਲਾਨਾਂ ਬਣਦਾ ਹੈ। ਇਸ ਅੰਦਾਜੇ ਅਨੁਸਾਰ ਹਰ ਸਾਲ ਤਕਰੀਬਨ 90 ਅਰਬ ਰਪਈਆ, ਜੋ ਸਿਖ ਸੰਗਤ ਆਪਣੀ ਲਹੂ ਪਸੀਨੇ ਕਮਾਈ ਵਿਚੋਂ, ਆਪਣੇ ਬਚਿਆਂ ਦੇ ਮੁੰਹੋਂ ਖੋਹਕੇ, ਦਾਨ ਕਰ ਰਹੀ ਹੈ, ਉਹ ਕਥਿਤ ਸੇਵਾਦਾਰ ਲੁਟੇਰਾਸ਼ਾਹੀ ਦੇ ਪੇਟ ਵਿਚ ਪੈ ਰਿਹਾ ਹੈ।

 

ਮੁਢਲੇ ਸਿਖ ਗੁਰਦਵਾਰਾ ਐਕਟ 1925 ਅਨੁਸਾਰ ਸਿਰਫ ਅਕਾਲ ਤਖਤ ਸਹਿਬ ਦੇ ਪ੍ਰਬੰਧ ਦਾ ਹੀ ਸਿਧਾ ਅਧਿਕਾਰ ਬੋਰਡ ਕੋਲ ਸੀ। ਬਾਕੀ ਸਭ ਗੁਰਦਵਾਰਾ ਸਹਿਬਾਨ, ਸਮੇਤ ਸ਼੍ਰੀ ਦਰਵਾਰ ਸਹਿਬ, ਦਾ ਪ੍ਰਬੰਧ, ਸੇਵਾ ਸੰਭਾਲ, ਦਾ ਅਧਿਕਾਰ ਲੋਕਲ ਕਮੇਟੀਆਂ ਕੋਲ ਸੀ।ਅਕਾਲੀ ਦਲ ਨੇਂ ਸਮੇਂ ਸਮੇਂ ਇਸ ਵਿਚ ਸੈਕੜੇ ਸੋਧਾਂ ਕਰਵਾਕੇ ਇਸ ਨੂੰ ਆਪਣੀ ਨਿਜੀ ਲੁਟ ਦਾ ਸਾਧਨ ਬਣਾ ਲਿਆ ਹੈ।ਬੋਰਡ ਦਾ ਪ੍ਰਬੰਧ ਪਾਰਦ੍ਰਸ਼ੀ ਬਨਾਉਣਾ ਸਮੇਂ ਦੀ ਲੋੜ ਹੈ ਅਤੇ ਸਭ ਤੋਂ ਵਡੀ ਪੰਥਕ ਸੇਵਾ ਹੈ।ਜਿਸ ਲਈ ਕਨੂੰਨ ਵਿਚ ਸੋਧ ਕਰਨੀ ਜਰੂਰੀ ਹੈ।ਏਸੀਪੀ ਦੀ ਸਰਕਾਰ ਦੁਨੀਆਂ ਭਰ ਦੀਆਂ ਸਿਖ ਸੰਸ਼ਥਾਵਾਂ ਦੀ ਇਕੱਤ੍ਰਤਾ ਰਾਹੀਂ ਕੀਤੇ ਫੈਸਲੇ ਅਨੁਸਾਰ, ਬੋਰਡ ਦੇ ਉਸਾਰੂ ਅਤੇ ਸੁਚੇ ਪ੍ਰਬੰਧ ਲਈ, ਸਰਬ ਸੰਸ਼ਾਰ ਸਿਖ ਗੁਰਦਵਾਰਾ ਪ੍ਰਬੰਧਕ ਬੋਰਡ ਬਨਾਉਣ ਦਾ ਵਿਧਾਨ ਹੋਂਦ ਵਿਚ ਲ਼ਿਆਏ ਗੀ।ਜਿਸ ਅਨੁਸਾਰ ਬੋਰਡ ਦੀ ਚੋਣ ਦੁਨੀਆਂ ਭਰ ਦੀ ਸਿਖ ਸੰਗਤ, ਇਲੈਕਟ੍ਰੋਨਿਕ ਮੀਡੀਏ ਰਾਂਹੀ ਕਰੇ ਗੀ।