62.
ਗੁਰੁ ਘਰਾਂ ਦਾ ਲੁਟਿਆ ਪੈਸਾ ਮੁੜ ਗੁਰੁ ਘਰਾਂ ਨੂੰ ਸਮ੍ਰਪਤ ਹੋਵੇ ਗਾ
...
ਸਿਖ ਜਗਤ ਨੂੰ ਬੇਨਤੀ ਹੈ ਕਿ ਜੇ ਉਹ ਪ੍ਰਿਟ ਮੀਡੀਆ ਅਤੇ ਨੈਟ ਮੀਡੀਆਂ ਉਪਰ ਕੁਝ ਧਾਰਮਿਕ ਸਿਖ ਵਦਵਾਨਾਂ ਦੇ ਵਿਚਾਰ ਪੜਨ ਸੁਨਣ, ਤਾਂ ਪਤਾ ਚਲੇ ਗਾ ਕਿ ਅਜ ਸਰਕਾਰ ਵਿਚ ਜੋਰ ਰਖਣ ਵਾਲੇ ਅਖੌਤੀ ਪੰਥਕ ਲੀਡਰ, ਧਾਰਮਿਕ ਅਸ਼ਥਾਨਾਂ ਦਾ ਪੈਸਾ ਹੀ ਨਹੀਂ ਲੁਟ ਰਹੇ ਸਗੋਂ ਧਾਰਮਿਕ ਅਸਥਾਨਾਂ ਦੀਆਂ ਜਾਇਦਾਦਾਂ ਤੇ ਭੀ ਜਬਰੀ ਕਬਜੇ ਕਰ ਰਹੇ ਹਨ। ਇਹਨਾਂ ਕਬਜਿਆਂ ਦਾ ਵੇਰਵਾ ਇਥੇ ਨਹੀਂ ਦਿਤਾ ਜਾ ਸਕਦਾ।ਏਸੀਪੀ ਦੀ ਸਰਕਾਰ ਕਨੂੰਨ ਵਿਚ ਜਰੂਰੀ ਸੋਧ ਕਰਕੇ, ਅਜਿਹਾ ਵਿਧਾਨ ਬਣਾਏ ਗੀ, ਕਿ ਕਿਸੇ ਭੀ ਹਸ਼ਤੀ ਵਲੋਂ, ਗੁਰੁ ਘਰ ਦਾ ਲੁਟਿਆ ਪੈਸਾ ਸਮੇਤ ਵਿਆਜ ਅਤੇ ਗੁਰੁ ਘਰ ਦੀ ਲੁਟੀ ਗਈ ਜਾਇਦਾਦ ਸਮੇਤ ਆਮਦਨ, ਗੁਰੁ ਘਰਾਂ ਨੂੰ ਵਾਪਿਸ ਕਰਵਾਇਆ ਜਾ ਸਕੇ ਗਾ।ਆਉਣ ਵਾਲੇ ਸਮੇਂ ਦਾ ਚੇਤਨ ਸਿਖ ਜਗਤ, ਇਸਨੂੰ ਸਰਕਾਰ ਵਲੋਂ ਸਿਖ ਧਰਮ ਵਿਚ ਦਖਲ ਨਹੀਂ, ਸਗੋਂ ਅਤਿ ਲੋੜੀਂਦਾ ਸਿਖ ਸੁਧਾਰ ਮਹਿਸੂਸ ਕਰੇ ਗਾ।