63. ਗੁ. ਬੋਰਡ ਅਤੇ ਸਬੰਧਿਤ ਗਰਦਵਾਰੇ ਆਰ ਟੀ ਆਈ ਦੇ ਅਧਿਕਾਰ ਵਿਚ ਹੋਣਗੇ
.
ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਹਮਲਿਆਂ ਸਮੇਂ, ਸ਼ਾਹੀ ਖਜਾਨੇ ਤੋਂ ਬਿਨਾਂ, ਹਿੰਦੋਸਤਾਨ ਦੇ ਧਾਰਮਿਕ ਅਸਥਾਨਾਂ ਨੂੰ ਭੀ ਆਪਣੀ ਲੁਟ ਦਾ ਸ਼ਿਕਾਰ ਬਣਾਇਆ।ਇਤਹਾਸ ਵਿਚ ਇਸਦਾ ਕਾਫੀ ਵੇਰਵਾ ਮਿਲਦਾ ਹੈ। ਪਰ ਅਜ ਸਿਖ ਗੁਰਦੁਵਾਰਾ ਸਹਿਬਾਨ ਨੂੰ ਜਿਸ ਤਰਾਂ ਲੁਟਿਆ ਜਾ ਰਿਹਾ ਹੈ ਅਤੇ ਜਿਨਾਂ ਲੁਟਿਆ ਜਾ ਚੁਕਾ ਹੈ, ਜੇ ਇਸਦੀ ਤੁਲਨਾ ਅਬਦਾਲੀ ਦੀ ਧਾਰਮਿਕ ਅਦਾਰਿਆਂ ਦੀ ਲੁਟ ਨਾਲ ਕੀਤੀ ਜਾਵੇ, ਤਾਂ ਬਦੇਸ਼ੀ ਹਮਲਾਵਰ ਅਬਦਾਲੀ ਦੀ ਲੁਟ, ਸ਼ਾਡੇ ਆਪਣੇ ਸੇਵਾਦਾਰ ਕਹਾਉਣ ਵਾਲਿਆਂ ਦੀ ਲੁਟ ਨਾਲ ਕੀਤੀ ਜਾਵੇ, ਤਾਂ ਅਬਦਾਲੀ ਦੀ ਲੁਟ, ਇਹਨਾਂ ਸੇਵਾਦਾਰਾਂ ਦੀ ਲੁਟ ਦੇ ਮਕਾਬਲੇ, ਬਿਲਕੁਲ ਨਗੂਣੀ ਜਾਪੇ ਗੀ । ਕੁਝ ਵੀਰ ਇਸ ਵਿਚਾਰ ਨਾਲ ਸਹਿਮਤ ਇਸ ਕਰਕੇ ਨਹੀਂ ਹੋਣਗੇ ਕਿ ਇਹ ਮੁਸ਼ਕਲ ਹੈ। ਪਰ ਸੋਚੋ ਅਬਦਾਲੀ ਨੇ ਜੋ ਲੁਟਿਆ ਇਕੇ ਦਿਨ ਲੁਟਿਆ। ਪਰ ਸਾਡੇ ਸੇਵਾਦਾਰ ਤਾਂ ਪੰਦਰਾਂ ਸਾਲਾਂ ਤੋਂ ਲਗਾਤਾਰ ਲੁਟ ਰਹੇ ਹਨ। ਪਰ ਅਜਿਹੀ ਕਈ ਖਬਰ ਕਦੇ ਭੀ, ਕਿਸੇ ਦੇ ਕੰਨਾਂ ਅੱਖਾਂ ਤਕ ਨਹੀਂ ਪਹੁੰਚੀ। ਵੀਰ ਜੀ ਇਹ ਸਚਾਈਆਂ ਉਦੋਂ ਇਤਹਾਸ ਦਾ ਹਿਸਾ ਬਨਣ ਗੀਆਂ, ਜਦੋਂ ਪੰਥ ਅਜਾਦ ਹੋਵੇ ਗਾ। ਜਦੋਂ ਗੁਰਦਵਾਰਾ ਸਹਿਬ ਅਜਾਦ ਹੋਣ ਗੇ।ਅਜ ਸਮੇਂ ਦੀ ਸਰਕਾਰ ਕਿਸੇ ਭੀ ਸਚਾਈ ਜਾਹਰ ਕਰਨ ਵਾਲੇ ਨੂੰ ਜੇਲ੍ਹ ਭੇਜਣ ਦਾ ਹੁਕਮ ਦੇ ਸਕਦੀ ਹੈ। ਸਜਾ ਹੋ ਸਕਦੀ ਹ। ਕਿਉਂਕਿ ਉਸ ਕੋਲ ਇਸਦਾ ਕੋਈ ਕਨੂੰਨੀ ਦਸਤਾਵੇਜੀ ਸਬੂਤ ਨਹੀਂ ਹੈ। ਕਨੂੰਨ ਦਸ਼ਤਾਵੇਜੀ ਸਬੂਤ ਮੰਗਦਾ ਹੈ।
ਮੈਂ ਦਾਲ ਵਿਚੋਂ ਦਾਣਾ ਟੋਹਣ ਵਾਂਗ ਇਕ ਦੋ ਜਿਕਰ ਸਿਖ ਸ਼ੰਗਤ ਦੀ ਕਚਿਹਰੀ ਵਿਚ ਰਖਣਾ ਚਾਹੁੰਦਾ ਹਾਂ।ਸਿਖ ਗੁਰਦਵਾਰਾ ਐਕਟ 1925 ਦਅਿਾਂ ਨਵੀਆਂ ਤਰਮੀਮਾਂ ਅਨੁਸਾਰ 86 ਵਡੇ ਇਤਹਾਸ਼ਕ ਗੁਰਦੁਅਰੇ ਸਿਖ ਬੋਰਡ ਨੇ ਆਪਣੇ ਸਿਧੇ ਕੰਟਰੋਲ ਵਿਚ ਕਰ ਲਏ ਹਨ।ਕਈ ਸੌ ਗੁਰਦੁਆਰੇ ਜਿਹਨਾਂ ਨੂੰ ਗਰੁਦਵਾਰਾ ਕਮਿਸ਼ਨ ਵਲੋਂ ਨੋਟੀਫਾਈਡ ਕਰਾਰ ਦਿਤਾ ਗਿਆ ਹੈ, ਉਹ ਬੋਰਡ ਨੇ ਗੈਰ ਕਨੂੰਨੀ ਢੰਗ ਨਾਲ ਆਪਣੇ ਕਬਜੇ ਵਿਚ ਕੀਤੇ ਹੋਏ ਹਨ। ਬਾਕੀ ਹਜਾਰਾਂ ਗੁਰੂਦੁਆਰੇ ਜਿਸਦੀ ਕੋਈ ਇਤਹਾਸਕ ਮਹਾਨਤਾ ਨਹੀ, ਇਹਨਾਂ ਨੂੰ ਕਨੂੰਨ ਲੋਕਲ ਗੁਰਦੁਆਰੇ ਕਹਿੰਦਾ ਹੈ।ਅਜਿਹੇ ਗੁਰੂਘਰ ਉਥੋਂ ਦੀ ਸਿਖ ਸੰਗਤ ਨੇ ਆਪਣੇ ਪੂਜਾ ਅਸ਼ਥਾਨ ਵਜੋਂ ਆਪ ਉਸਾਰੇ ਹਨ।ਇਹ ਅਸ਼ਥਾਨ ਤਕਰੀਬਨ ਹਰ ਪਿੰਡ ਵਿਚ ਮਜੂਦ ਹਨ।ਵਡੇ ਪਿੰਡਾਂ ਵਿਚ ਕਈ ਕਈ ਗੁਰੁ ਘਰ ਮਜੂਦ ਹਨ।
ਅਜਿਹਾ ਹੀ ਇਕ ਗੁਰੁ ਘਰ ਮੇਰੇ ਪਿੰਡ ਜਲਾਲ ਵਿਚ ਮਜੂਦ ਹੈ।ਜਿਸਦਾ ਨਾਮ ਮੈਂ ਗੁਰਦਵਾਰਾ ਤ੍ਰਿਪਤੀ ਸਰ ਸਹਿਬ ਰੱਖਿਆ ਸੀ।ਭਾਂਵੇਂ ਇਸਦੀ ਉਸਾਰੀ ਨਗਰ ਵਲੋਂ ਹੀ ਕੀਤੀ ਗਈ ਹੈ, ਫਿਰ ਭੀ ਬੋਰਡ ਨੇ ਇਸ ਵਿਰੁਧ ਸੁਪਰੀਮ ਕੋਰਟ ਵਿਚ ਕੇਸ ਕੀਤਾ ਹੋਇਆ ਸੀ।00 ਜੂਨ 2013 ਨੂੰ ਸੁਪਰੀਮ ਕੋਰਟ ਦੇ ਜਸਟਿਸ਼ …ਦੇ ਬੈਂਚ ਨੇ ਫੈਸਲਾ ਦਿਤਾ ਕਿ ਇਹ ਅਸਥਾਨ ਸ਼੍ਰੋਮਣੀ ਕਮੇਟੀ ਦੇ ਅੀਧਕਾਰ ਵਿਚ ਨਹੀਂ ਆਉਂਦਾ, ਭਾਵ ਨਗਰ ਦਾ ਹੈ।ਨਗਰ ਨੇ ਇਥੇ ਮੁੜ ਇਕੋਤਰੀ ਸੁਰੂ ਕਰਨ ਦਾ ਫੈਸਲਾ ਕੀਤਾ। ਜਿਸ ਸਵੇਰ ਪ੍ਰਕਾਸ਼ ਸੁਰੂ ਹੋਣੇ ਸੀ ਉਸਤੋਂ ਪਹਿਲੀ ਅਧੀ ਰਾਤ ਮਲੂਕਾ ਸਹਿਬ ਦੀ ਰਹਿਨੁਮਾਈ ਹੇਠ, ਸ਼੍ਰੋਮਣੀ ਕਮੇਟੀ ਮੁਲਾਜਮਾਂ ਨੇ ਪੁਲੀਸ ਦੀ ਮਦਤ ਨਾਲ ਗੁਰੂਘਰ ਤੇ ਕਬਜਾ ਕਰ ਲਿਆ। ਸਾਇਦ ਬੋਰਡ ਸਪਰੀਮ ਕੋਰਟ ਦੇ ਹੁਕਮ ਦੀ ਪਾਲਣਾ ਕਰਨ ਦਾ ਪਾਬੰਦ ਨਹੀਂ ਹੈ।
ਇਸ ਗੁਰੂੁ ਘਰ ਕੋਲ ਤਕਰੀਬਨ 40 ਏਕੜ ਉਪਜਾਊ ਜਮੀਨ ਹੈ।ਪਹਿਲਾਂ ਇਕ ਸਾਲ ਇਸ ਜਮੀਨ ਦਾ ਠੇਕਾ 59 ਹਜਾਰ ਪ੍ਰਤੀ ਏਕੜ ਹੋਇਆ ਸੀ।ਗੁਰੂਘਰ ਤੇ ਜਬਰੀ ਕਬਜਾ ਕਰਨ ਤੋਂ ਬਾਦ ਇਹ ਜਮੀਨ ਸ ਸਕੰਦਰ ਸਿੰਘ ਮਲੂਕਾ ਜਿਲਾ ਪ੍ਰਧਾਨ ਅਕਾਲੀ ਦਲ ਬਠਿੰਡਾ ਦੇ ਹੁਕਮ ਅਨੁਸਾਰ ਨਗਰ ਅਕਾਲੀ ਦਲ ਭਗਤਾ ਦੇ ਪ੍ਰਧਾਨ, ਧੁਨਾਂ ਸਹਿਬ ਨੂ ਸਾਢੇ ਤਿਨ ਹਜਾਰ ਪ੍ਰਤੀ ਏਕੜ ਦੇ ਹਿਸਾਬ ਠੇਕੇ ਉਤੇ ਦੇ ਦਿਤੀ ਗਈ ਦਿਖਾਈ ਗਈ ਹੈ।ਦੇਖੋ ਪੰਥ ਦੀ ਸੇਵਾ।ਪੰਥ ਲਈ ਕੁਰਬਾਨੀ।ਅਜਿਹੀਂ ਕੁਰਬਾਨੀਆਂ ਕਰਕੇ ਹੀ ਬਾਦਲ ਸਹਿਬ ਨੇ ਉਸਨੂੰ ਅਸਲ ਕੁਰਬਾਨੀ ਵਾਲੇ ਪੁਰਾਣੇ ਅਕਾਲੀ ਆਗੂਆਂ ਦੇ ਸਿਰ ਉਪਰ ਬਠਾਇਆ ਹੋਇਆ ਹੈ।ਇਹ ਉਦਾਹਰਣ ਹਜਾਰਾਂ ਲੋਕਲ ਗੁਰਦੁਵਾਰਿਆਂ ਵਿਚੋਂ ਇਕ ਦੀ ਹੈ।ਦੂਸਰੇ ਹਜਾਰਾਂ ਸੇਵਾ ਕਰਨ ਵਾਲਿਆਂ ਦੀ ਸੇਵਾ ਦਾ ਅੰਦਾਜਾ ਸਿਖ ਸੰਗਤ ਆਪ ਹੀ ਲਾ ਲਵੇ।
ਪੰਜਾਬ ਵਿਚ ਅਫਸਰਾਂ ਦੀ ਉਚ ਯੋਗਤਾ ਦੇ ਵਾਵਜੂਦ ਐਵਰੇਜ ਤਨਖਾਹ 50 ਕੁ ਹਜਾਰ ਰੁਪਏ ਪ੍ਰਤੀ ਮਹੀਨਾ ਹੈ।ਬੋਰਡ ਦੀ ਸਥਾਪਨਾ ਤੋਂ ਲੈਕੇ ਬੋਰਡ ਦੀ ਆਡਿਟ, ਇਸਦੇ ਅੰਦਰੂਨੀ ਐਡੀਟਰ ਕਰਦੇ ਰਹੇ ਹਨ। ਹੁਣ ਪੰਥ ਦੇ ਸੇਵਾਦਾਰ, ਪੰਥ ਦੀ ਵਿਸ਼ੇਸ ਸੇਵਾ ਕਰਨ ਹਿਤ, ਹੁਕਮਰਾਨਾਂ ਦੇ ਖਾਸ ਉਲ ਖਾਸ ਸ ਕੋਹਲੀ ਨੂੰ, ਇਕ ਕ੍ਰੋੜ ਰੁਪਏ ਤੋਂ ਵਧ ਪ੍ਰਤੀ ਮਹੀਨਾ ਦੇ ਰਹੇ ਹਨ, ਬਤੌਰ ਆਡੀਟਰ।ਹੁਣ ਸਕੱਤਰ ਰਖਣੇ ਹਨ। ਦਰਜਨ ਕੁ ਸਕੱਤਰ ਪਹਿਲਾਂ ਮਜੂਦ ਹਨ। ਪਰ ਨਵਿਆਂ ਨੂੰ ਤਿਨ ਲਖ ਰੁਪਏ ਮਹੀਨਾ ਦਿਤਾ ਜਾਏ ਗਾ। ਸਾਰੀਆਂ ਸਹੂਲਤਾਂ ਗਿਣਕੇ ਇਹ ਖਰਚਾ ਤਕਰੀਬਨ ਪੰਜ ਲਖ ਪ੍ਰਤੀ ਮਹੀਨਾ, ਪ੍ਰਤੀ ਸਕੱਤਰ ਬਣ ਜਾਏ ਗਾ। ਹੈ ਨਾਂ ਪੰਥ ਦੀ ਅਦੁਤੀ ਸੇਵਾ।ਦੁਨੀਆਂ ਦੇ ਕਿਸੇ ਭੀ ਧਰਮ ਵਿਚ ਕਿਸੇ ਅਜੇਹੀ ਸੇਵਾ ਦੀ ਉਦਾਹਰਣ ਨਹੀਂ ਮਿਲਦੀ। ਜੋ ਸੇਵਾ ਸਾਡੀ ਪੰਥਕ ਸਰਕਾਰ ਕਰ ਰਹੀ ਹੈ।
ਵੀਰੋ ਜਾਗੋ। ਭੇਣੋ ਜਾਗੋ।ਨੌਜੁਆਨੋ ਜਾਗੋ।ਦੋਹਾਂ ਵਿਚੋਂ ਇਕ ਵਿਚਾਰ ਚੁਨਣਾ ਪਏ ਗਾ। ਜਾਂ ਇਹ ਸੇਵਾਦਾਰ ਖਤਮ ਕਰਨੇ ਪੈਣਗੇ। ਜਾਂ ਇਹ ਪੰਥ ਖਤਮ ਕਰ ਦੇਣ ਗੇ। ਐਂਟੀ ਕ੍ਰੱਪਸ਼ਨ ਪਾਰਟੀ ਦੀ ਸਰਕਾਰ ਗੁਰੁ ਘਰਾਂ ਨੂੰ ਇਹਨਾਂ ਕਥਿਤ ਸੇਵਾਦਾਰਾਂ ਤੋਂ ਬਚਾਉਣ ਲਈ, ਗੁਰੁ ਘਰਾਂ ਦਾ ਹਿਸਾਬ ਕਿਤਾਬ ਆਡਿਟ ਕਰਵਾਏ ਗੀ ਅਤੇ ਲੁਟਿਆ ਹੋਇਆ ਪੈਸਾ ਮੁੜ ਗੁਰੁ ਘਰਾਂ ਨੂੰ ਅਰਪਣ ਕੀਤਾ ਜਾਏ ਗਾ।ਆਰ ਟੀ ਆਈ ਦਾ ਕਨੂੰਨ ਲਾਗੂ ਕੀਤਾ ਜਾਏ ਗਾ, ਜਿਸ ਰਾਹੀਂ ਕੋਈ ਭੀ ਸਿਖ ਕਿਸੇ ਭੀ ਗੁਰਦੁਵਾਰੇ ਦਾ ਹਿਸਾਬ ਕਿਤਾਬ ਲੈ ਸਕਦਾ ਹੈ।