66.
ਬਠਿੰਡਾ ਰਿਫਾਈਨਰੀ ਪੰਜਾਬ ਦੇ ਲੋਕਾਂ ਨੂੰ ਅਰਪਣ ਕੀਤੀ ਜਾਏ ਗੀ।
ਗੁਰੁ ਗੋਬਿੰਦ ਸ਼ਿੰਘ ਰਿਫਾਈਨਰੀ ਬਠਿੰਡਾ ਜਿਲਾ ਦੀ ਹਰਿਆਣਾ ਨਾਲ ਲਗਦੀ ਹਦ ਉਪਰ ਸਥਿਤ ਹੈ। ਇਹ ਹਿੰਦੋਸਤਾਨ ਪਟ੍ਰੌਲੀਅਮ ਕਾਰਪੋਰੇਸ਼ਨ ਅਤੇ ਲਕਸ਼ਮੀ ਨਰਾਇਣ ਮਿਤਲ ਦੀ ਨਿਜੀ ਕੰਪਨੀ ਮਿਤਲ ਇਨਰਜੀ ਲਿਮਟਿਡ ਸਿੰਘਾਪੁਰ ਦਾ ਸਾਂਝਾ ਜੋਇੰਟ ਵੈਂਚਰ ਹੈ, ਜਿਸ ਵਿਚ 2 ਪ੍ਰਤੀਸ਼ਤ ਸੇਅਰ ਭਾਰਤ ਦੇ 25 ਬੈਂਕਾਂ ਦੇ ਹਨ, ਜਿਹਨਾਂ ਤੋਂ ਕਰਜਾ ਲਿਆ ਗਿਆ ਹੈ। ਸ ਸ਼ੁਖਬੀਰ ਸਿੰਘ ਬਾਦਲ ਦੇ 20 ਨਵੰਬਰ 2011 ਨੇ ਭਾਸ਼ਣ ਅਨੁਸਾਰ ਇਸ ਉਪਰ 20,000 ਕ੍ਰੌੜ ਰੁਪਏ ਦੀ ਲਾਗਤ ਆ ਚੁਕੀ ਹੈ।ਪਰ ਮਜੂਦ ਅੰਕੜਿਆਂ ਅਨੁਸਾਰ ਇਸ ਵਿਚ ਮਿਤਲ ਸਹਿਬ ਨੇ ਸਿਰਫ 500 ਕ੍ਰੋੜ ਰਪਏ ਦਾ ਚੈਕ 2007 ਵਿਚ ਦੋਨਾਂ ਬਾਦਲ ਸਹਿਬਾਨ ਦੀ ਹਾਜਰੀ ਵਿਚ ਯੂਨੀਅਨ ਮਨਿਸ਼ਟਰ ਸਹਿਬ ਨੂੰ ਦਿਤਾ ਗਿਆ ਸੀ।ਪਰ ਇਸਨੂੰ ਪੰਜਾਬ ਸਰਕਾਰ ਵਲੋਂ ਫਿਸ਼ਕਲ ਇੰਸ਼ੇਟਿਵਜ ਹੇਠ ਬੇ ਹਿਸਾਬ ਫਾਇਦਾ ਦਿਤਾ ਗਿਆ ਹੈ।ਸੁਰੂ ਵਿਚ ਇਹ ਪ੍ਰੋਜੈਕਟ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਸਾਂਝੇ ਪ੍ਰੋਜੈਕਟ ਵਜੋਂ 2005 ਵਿਚ ਹੋਂਦ ਵਿਚ ਆਇਆ ਸੀ।ਪਰ ਬਾਦਲ ਸਰਕਾਰ ਬਨਣ ਤੋਂ ਬਾਦ ਇਹ ਮਿਤਲ ਸਹਿਬ ਨੂੰ ਸੌਂਪ ਦਿਤਾ ਗਿਆ।ਹਰਾਨੀ ਇਸ ਗਲ ਦ ਹੈ ਕਿ ਜਦ ਪੰਜਾਬ ਦਾ ਇਸ ਵਿਚ ਕੁਝ ਭੀ ਨਹੀਂ। ਕਾਮੇ ਭੀ ਗੈਰ ਪੰਜਾਬੀ ਹੀ ਰਖੇ ਗਏ ਹਨ ਤਾਂ ਇਸ ਖਾਤਰ ਪੰਜਾਬ ਕਿਉਂ ਮੁਟਾਇਆ ਗਿਆਂ ਹੈ।ਕੀਤੇ ਹੋਏ ਘੁਟਾਲਿਆਂ ਦੀ ਪੜਤਾਲ ਕਰਵਾਕੇ ਇਸ ਨੂੰ ਮੁੜ ਪੰਜਾਬ ਦੇ ਅਧਿਕਾਰ ਵਿਚ ਲਿਆਂਦਾ ਜਾਏ ਗਾ।ਇਸ ਦੀ ਪੈਦਾਵਾਰ ਦਾ ਫਾਇਦਾ ਪੰਜਾਬ ਨੂੰ ਪਹੁੰਚੇ ਗਾ।ਵੇਰਵੇ
ਲਈ ਦੇਖੋ “ਬਠਿਡਾ ਰਿਫਾਈਨਰੀ ਪੰਜਾਬ ਲਈ ਤਬਾਹਕੁਨ ਸਾਬਤ ਹੋਵੇ ਗੀ”