ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

68. ਟੋਲ ਟੈਕਸ 10 ਰੁਪਏ ਪ੍ਰਤੀ ਕਾਰ ਤੋਂ ਵਧ ਨਹੀਂ ਵਸੂਲਿਆ ਜਾਏ ਗਾ

 

ਮੌਜੂਦਾ ਸਿਸਟਮ ਵਿਚ ਸਾਡੀਆਂ ਸੜਕਾਂ ਵੱਡੀਆਂ ਕੰਪਨੀਆਂ ਨੂੰ ਸਦਾ ਲਈ ਵੇਚ ਦਿੱਤੀਆਂ ਜਾਂਦੀਆਂ ਹਨ। ਉਹ ਥਾਂ-ਥਾਂ ਬੈਰੀਅਰ ਲਗਾਕੇ ਮਨਮਰਜੀ ਦੇ ਟੈਕਸ ਵਸੂਲ ਕਰਦੀਆਂ ਹਨ। ਜਿਸ ਵਿਚੋਂ ਕਰੋੜਾਂ ਰੁਪਏ ਸਬੰਧਤ ਰਾਜਨੀਤਕਾਂ ਨੂੰ ਚੜ੍ਹਾਵੇ ਚੜਾਏ ਜਾਂਦੇ ਹਨ। ਇਕ ਸਰਵੇਖਣ ਅਨੁਸਾਰ, ਇਹਨਾਂ ਵਿਦੇਸੀ ਠੇਕੇਦਾਰ ਕੰਪਨੀਆਂ ਦਾ ਜਿਨ੍ਹਾਂ ਪੈਸਾ ਸੜਕ ਉਪਰ ਲੱਗਦਾ ਹੈ ਉਸ ਤੋਂ ਕਈ ਗੁਣਾਂ ਵੱਧ ਇਹ ਸਾਥੋਂ ਵਸੂਲ ਕਰਦੀਆਂ ਹਨ, ਅਤੇ ਭ੍ਰਿਸਟਾਚਾਰੀਆਂ ਦੀ ਜੇਬ ਭਰਕੇ, ਸਮੇਂ ਸਮੇਂ ਆਪਣਾ ਪਰਮਿਟ ਰਿਨੀਊ ਕਰਵਾਉਂਦੀਆਂ ਰਹਿੰਦੀਆਂ ਹਨ। ਨਵੀਆਂ ਸੜਕਾਂ ਉਪਰ ਕਿਸੇ ਨੂੰ ਵੀ 10 ਰੁਪਏ ਪ੍ਰਤੀ ਵਹੀਕਲ ਤੋਂ ਵਧ ਪੈਸਾ ਨਹੀਂ ਦੇਣਾ ਪਵੇਗਾ।