ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

72. ਨਿਕਾਸ ਕਰ ਚੁੱਕੀ ਸਨਅਤ ਨੂੰ ਵਾਪਸ ਲਿਆਂਦਾ ਜਾਵੇਗਾ

 

ਪੰਜਾਬ ਵਿਚ ਰੁਜਗਾਰ ਪੈਦਾ ਕਰਨ ਲਈ ਪੰਜਾਬ ਤੋਂ ਭ੍ਰਿਸਟਾਚਾਰ ਦੀ ਸਿਕਾਰ ਹੋ ਕੇ, ਨਿਕਾਸ ਕਰ ਚੁੱਕੀ ਸਨਅਤ ਨੂੰ ਵਾਪਸ ਲਿਆਂਦਾ ਜਾਵੇਗਾ। ਨਵੇਂ ਖੇਤਰਾਂ ਵਿਚ ਐਫਡੀਆਈ ਨੂੰ ਸਾਂਝੇ ਖੇਤਰ ਵਿਚ ਜੀ ਆਇਆ ਆਖਿਆ ਜਾਵੇਗਾ ਅਤੇ ਯੋਗ ਸਹੂਲਤਾਂ ਦਿੱਤੀਆਂ ਜਾਣਗੀਆਂ। ਪਰ ਕਿਸੇ ਖਾਸ ਅਦਾਰੇ ਨੂੰ ਬਠਿੰਡਾ ਰਫਾਇਨਰੀ ਵਰਗੀਆਂ ਸਹੂਲਤਾਂ ਦੇ ਕੇ ਪੰਜਾਬ ਦਾ ਖਜਾਨਾ ਲੁੱਟਣ ਦੀ ਕ੍ਰਿਰਿਆ ਨੂੰ ਦੇਸ ਧਰੋਹ ਸਮਝਿਆ ਜਾਵੇਗਾ।