ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

73. ਵਿਉਪਾਰ, ਯੂਰਪ ਅਤੇ ਰਸ਼ੀਆ ਨੂੰ ਸਿਧੀ ਸਪਲਾਈ ਰਾਹੀ ਹੋਵੇ ਗਾ।

 

ਸਭ ਫੈਡਰਲ ਦੇਸਾਂ ਵਿਚ ਹਰ ਪ੍ਰਦੇਸ਼ ਨੂੰ ਕਿਸੇ ਭੀ ਦੇਸ਼ ਨਾਲ ਸਿਧੇ ਵਪਾਰਿਕ ਸਾਂਝ ਪਾਉਣ ਦਾ ਕਨੂੰਨ ਮਜੂਦ ਹੈ। ਭਾਰਤ ਵਿਚ ਭੀ ਅਰਧ ਫੈਡਰਲ ਢਾਂਚਾ ਮਜੂਦ ਹੈ। ਕੋਈ ਪ੍ਰਾਂਤ ਕੇਂਦਰ ਦੀ ਮਨਜੂਰੀ ਬਿਨਾਂ ਆਪਣਾ ਮਾਲ ਵੇਚ ਖਰੀਦ ਸਕਦਾ ਹੈ। ਰਸ਼ੀਆ ਤੋਂ ਅਜਾਦ ਹੋਏ 19 ਦੇਸਾਂ ਵਿਚ ਸ਼ਨਅਤ ਨਾਮ ਦੀ ਕੋਈ ਚੀਜ ਮਜੂਦ ਨਹੀਂ ਹੈ। ਰਸ਼ੀਆ ਨਾਲ ਸ਼ੰਯੁਕਤੀ ਸਮੇਂ ਇਹਨਾਂ ਦੇਸਾਂ ਦੇ ਲੋਕ ਰਸ਼ੀਆ ਵਿਚ ਨੌਕਰੀਆਂ ਕਰਕੇ ਆਪਣੇ ਪ੍ਰਵਾਰਾਂ ਦੀ ਪੇਟ ਪਾਲਣਾ ਕਰਦੇ ਰਹੇ ਸਨ। ਰਸ਼ੀਅਨ ਸਰਕਾਰ ਨੇ ਇਹਨਾਂ ਸੂਬਿਆਂ ਵਿਚ ਸਨਅਤ ਸਥਾਪਤ ਕਰਨ ਦੀ ਕਦੇ ਲੋੜ ਮਹਿਸੂਸ ਨਹੀਂ ਸੀ ਕੀਤੀ। ਅਲੈਹਦਗੀ ਸਮੇਂ ਇਹਨਾਂ ਦੀਆਂ ਤਨਖਾਹਾਂ ਬੰਦ ਹੋ ਗਈਆਂ। ਕਿਸੇ ਕਿਸਮ ਦੀ ਸਨਅਤ ਭੀ ਇਹਨਾਂ ਦੇਸਾਂ ਵਿਚ ਮਜੂਦ ਨਹੀਂ ਹੈ।ਕਈ ਮਾਲਡੋਵਾ ਵਗੈਰਾ ਦੇਸ਼ਾਂ ਵਿਚ ਅਜ ਭੀ ਅਤਿ ਦੀ ਗਰੀਬੀ ਹੈ।

 

ਇਹ ਦੇਸ਼ ਆਪਣੀਆਂ ਲੋੜਾਂ ਉਨਤ ਯੁਰਪੀਅਨ ਦੇਸ਼ਾਂ ਤੋਂ ਪੂਰੀਆਂ ਕਰਦੇ ਹਨ। ਜਿਸਦੀ ਪੰਜਾਬ ਦੇ ਮੁਕਾਬਲੇ ਕਈ ਗੁਣਾ ਵਧ ਕੀਮਤ ਦੇਣੀ ਪੈਂਦੀ ਹੈ। ਪੰਜਾਬ ਦੀ ਸ਼ਨਅਤ ਆਪਣੇ ਸਿਖਰ ਉਪਰ ਹੈ। ਇਹ ਅਜਾਦ ਰਸ਼ੀਅਨ ਖੇਤਰ ਪੰਜਾਬ ਦੀ ਐਕਸ਼ਪੋਰਟ ਲਈ ਬਹੁਤ ਵੱਡਾ ਅਤੇ ਵਧੀਆ ਖੇਤਰ ਹੈ। ਪੰਜਾਬੀ ਇਹਨਾਂ ਦੇਸ਼ਾਂ ਵਿਚ ਸਨਅਤੀ ਯੂਨਿਟ ਲਾਉਣ ਗੇ। ਕਣਕ ਵਗੈਰਾ ਖੇਤੀ ਉਪਜ ਐਕਸ਼ਪੋਰਟ ਕੀਤੀ ਜਾਏ ਗੀ। ਉਥੇ ਹੋਪਜ ਅੰਗੂਰ ਵਗੈਰਾ ਬਹਤ ਸਸਤੇ ਹਨ।

 

ਜਮੀਨ ਪਧਰੀ ਹੈ, ਬਹੁਤ ਉਪਜਾਊ ਅਤੇ ਸਸਤੀ ਹੈ। ਏਸੀਪੀ ਦੀ ਸਰਕਾਰ ਮਾਲਡੋਵਾ ਦੀ ਪਲਾਂਸਾ ਬੰਦਰਗਾਹ ਨਜਦੀਕ, ਸਨਅਤੀ ਡੰਪ ਕਾਇਮ ਕਰੇਗੀ। ਜਿਥੇ ਪੰਜਾਬ ਦੀ ਖੇਤੀ ਉਪਜ ਅਤੇ ਸ਼ਨਅਤੀ ਭੰਡਾਰ, ਸਮੁੰਦਰੀ ਸਾਧਨ ਰਾਂਹੀ ਕੀਤਾ ਸਟੋਰ ਕੀਤਾ ਜਾਏਗਾ। ਜੋ ਅਗੋਂ ਰੇਲ ਰਾਹੀਂ ਸਾਰੇ ਯੂਰਪ ਵਿਚ ਵਿਤਰਤ ਕੀਤਾ ਜਾ ਸਕੇ ਗਾ। ਕਾਲੇ ਸਾਗਰ ਰਾਹੀਂ ਰਸ਼ੀਆ ਤੋਂ ਅਜਾਦ ਹੋਏ ਵਖਰੇ 8 ਪਹਾੜੀ ਦੇਸਾਂ ਤਕ ਪਹੁੰਚ ਸਕੇ ਗਾ। ਮਾਲਡੋਵਾ ਵਿਚ ਮਿਨੀ ਪੰਜਾਬ ਕਾਇਮ ਕੀਤਾ ਜਾਏ ਗਾ, ਜੋ ਮਾਲਡੋਵਾ ਦਾ ਯੂਰਪ ਦਾ ਸਭ ਤੋਂ ਗਰੀਬ ਦੇਸ਼ ਹੋਣ ਦਾ ਫਤਵਾ ਧੋਕੇ, ਮਾਲਡੋਵਾ ਨੂੰ ਯੂਰਪ ਦਾ ਦੂਜਾ ਲਕਸ਼ਮਬਰਗ ਬਣਾ ਦੇਵੇ ਗਾ।