ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
        
 

74. ਤਕਨੀਕੀ ਜਾਣਕਾਰੀ ਨੂੰ ਸਿਧਾਂਤਕ ਜਾਣਕਾਰੀ ਤੋਂ ਪਹਿਲ ਦਿਤੀ ਜਾਏ ਗੀ

 

ਵਿਦਿਆ ਨੂੰ ਕਿੱਤਾ ਮੁੱਖੀ ਬਣਾਇਆ ਜਾਵੇਗਾ। ਤਕਨੀਕੀ ਜਾਣਕਾਰੀ ਨੂੰ ਸਿਧਾਂਤਕ ਜਾਣਕਾਰੀ ਤੋਂ ਪਹਿਲ ਦਿੱਤੀ ਜਾਵੇਗੀ। ਪੀਟੀਯੂ ਨੌਜਵਾਨ ਵਰਗ ਨਾਲ ਵਿਸਵਾਸ ਘਾਤ ਕਰ ਰਹੀ ਹੈ। ਇਹ ਬੱਚਿਆਂ ਤੋਂ 4-5 ਲੱਖ ਰੁਪਏ ਹੀ ਨਹੀਂ ਬਟੋਰਦੀ ਬਲਕਿ ਉਸਦੀ ਜਿੰਦਗੀ ਦੇ ਸਭ ਤੋਂ ਕੀਮਤੀ ਚਾਰ ਪੰਜ ਸਾਲ ਬੇਅਰਥ ਕਰ ਦਿੰਦੀ ਹੈ। ਇਸ ਦਾ ਵਿਦਿਅਕ ਪੱਧਰ ਤਕਰੀਬਨ 20 ਸਾਲ ਪਛੜਿਆ ਹੋਇਆ ਹੈ।ਬੱਚੇ ਦੇ ਪੱਲੇ ਸਿਰਫ ਡਿਗਰੀ ਦਾ ਕਾਗਜ ਹੀ ਪੈਦਾ ਹੈ। ਜਿਸ ਵਿਚ 65 ਤੋਂ 85 ਫੀਸਦੀ ਅੰਕ ਦਿੱਤੇ ਜਾਂਦੇ ਹਨ, ਲੱਖਾਂ ਬੱਚੇ ਇਹ ਡਿਗਰੀਆਂ ਹਾਸਲ ਕਰ ਚੁੱਕੇ ਹਨ। ਪਰ ਸਾਇਦ ਹੀ ਕੋਈ ਭਾਗ ਭਰਿਆ ਹੋਵੇ ਜੋ ਇਨਫਰਮੇਸ਼ਨ ਟੈਕਨਾਲੋਜੀ ਦੀ ਪਹਿਲੀ ਪੌੜੀ ਚੜ੍ਹਿਆ ਹੋਵੇ। ਵੈਬਸਾਈਟ ਡਿਵੈਲਪਮੈਂਟ, ਇੰਨਫਰਮੇਸਨ ਐਂਡ ਕਮਿਊਨੀਕੇਸਨ ਟੈਕਨਾਲੋਜੀ ਦੀ ਪਹਿਲੀ ਪੱਧਰ ਹੈ। ਪਰ ਬਹੁਤ ਘੱਟ ਬੱਚੇ ਹਨ ਜੋ ਵੈਬਸਾਈਟ ਬਣਾ ਕੇ ਪੰਜ ਦਸ ਹਜਾਰ ਰੁਪਏ ਮਹੀਨਾ ਕਮਾਉਣ ਦੇ ਸਮਰਥ ਹੋਣਗੇ। ਇਨ੍ਹਾਂ ਬੱਚਿਆਂ ਨੂੰ ਗਰੈਮਰ ਜਾਂ ਵਿਆਕਰਨ ਪੜ੍ਹਨ ਦਾ ਮੌਕਾ ਨਹੀਂ ਮਿਲਦਾ, ਇਸ ਲਈ ਇਨ੍ਹਾਂ ਦੀ ਅੰਗਰੇਜੀ, ਹਿੰਦੀ ਅਤੇ ਪੰਜਾਬੀ ਭਾਸਾ ਵੀ ਕਮਜੋਰ ਹੋ ਜਾਂਦੀ ਹੈ। ਬਹੁਤ ਬੱਚਿਆਂ ਨੂੰ ਜਿੰਦਗੀ ਭਰ ਲਈ ਅਪਹਾਜ ਬਣਾ ਦਿੱਤਾ ਜਾਂਦਾ ਹੈ।