75. ਵਿਦਿਆ ਦਾ ਮਿਆਰ ਕੌਮਾਂਤਰੀ ਪਧਰ ਨਾਲ ਜੋੜਿਆ ਜਾਵੇ ਗਾ
ਮੌਜੂਦਾ ਸਰਕਾਰ ਨੇ ਆਪਣੀ ਭ੍ਰਿਸਟਾਚਾਰੀ ਨੀਤੀ ਕਾਰਨ ਵਿਦਿਆ ਵਰਗੇ ਪਵਿੱਤਰ ਮਹਿਕਮੇ ਨੂੰ ਵੀ ਪਲੀਤ ਕੀਤਾ ਹੋਇਆ ਹੈ। ਵਿਦਿਆ ਦਾ ਸੂਬਾਈ ਪੱਧਰ ਦਾ ਸਟੈਡਰਡ ਖਤਮ ਕਰਕੇ ਇਕੱਲੇ ਇਕਹਰੇ ਕਾਲਜਾਂ, ਇੰਸਟੀਚਿਊਟਾਂ ਨੂੰ ਯੂਨੀਵਰਸਿਟੀਆਂ ਦਾ ਦਰਜਾ ਦੇ ਦਿੱਤਾ ਹੈ। ਜਰ੍ਹਾਂ ਸੋਚੇ! ਜੇ ਕਿਸੇ ਅਧਿਆਪਕ ਨੇ ਆਪ ਹੀ ਬੱਚੇ ਨੂੰ ਪੜ੍ਹਾਉਣਾ ਹੋਵੇ, ਅਤੇ ਆਪ ਹੀ ਇਮਿਤਹਾਨ ਲੈ ਕੇ ਡਿਗਰੀ ਦੇਣੀ ਹੋਵੇ, ਤਾਂ ਉਸ ਬੱਚੇ ਦੀ ਵਿਦਿਆ ਦਾ ਕੀ ਮਿਆਰ ਹੋਵੇਗਾ। ਕੌਣ ਉਸ ਨੂੰ ਉਚਾ ਗਰੇਡ ਦੇ ਕੇ ਨੌਕਰੀ ਦੇਵੇਗਾ। ਭਾਰਤ ਦੇ ਕਈ ਇੰਸਟੀਚਿਊਟ ਹਨ ਜਿਨ੍ਹਾਂ ਵਿਚ ਪੜ੍ਹੇ ਬੱਚਿਆਂ ਨੂੰ ਵਿਦੇਸੀ ਕੰਪਨੀਆਂ ਕਈ ਲੱਖ ਰੁਪਏ ਮਹੀਨਾ ਦਾ ਗਰੇਡ ਦੇ ਕੇ ਸਲੈਕਟ ਕਰ ਰਹੀਆਂ ਹਨ। ਪਰ ਸਾਡੇ ਬੱਚਿਆਂ ਨੂੰ ਕੋਈ ਕਨਸਿਡਰ ਨਹੀਂ ਕਰ ਰਿਹਾ।