76.
ਡਿਸਟੈਂਸ ਐਜੂਕੇਸਨ ਦਾ ਪ੍ਰਬੰਧ ਪਹਿਲ ਦੇ ਅਧਾਰ ਤੇ ਕੀਤਾ ਜਾਏ ਗਾ
ਪੀਟੀਯੂ ਵਿਚ ਸੁਧਾਰ ਕੀਤਾ ਜਾਵੇਗਾ। ਪਰ ਟੈਕਨੀਕਲ ਕਾਲਜਾਂ ਨੂੰ ਉਨਤ ਦੇਸਾਂ ਦੇ ਟੈਕਨੀਕਲ ਕਾਲਜਾਂ ਨਾਲ ਆਨ ਲਾਈਨ ਜੋੜ ਕੇ ਉਚ ਤਕਨੀਕੀ ਵਿਦਿਆ ਦਾ ਪ੍ਰਬੰਧ ਕੀਤਾ ਜਾਵੇਗਾ। ਉਚ ਵਿਦਿਆ ਲਈ ਵਿਦੇਸਾਂ ਵਿਚ ਜਾਣ ਦੀ ਲੋੜ ਨਹੀਂ ਰਹੇਗੀ। ਲੱਖਾਂ ਰੁਪਏ ਖਰਣ ਦੀ ਲੋੜ ਨਹੀਂ ਰਹੇਗੀ। ਡਿਸਟੈਂਸ ਐਜੂਕੇਸਨ ਦਾ ਪ੍ਰਬੰਧ ਸੰਚਾਰੂ ਬਣਾਕੇ ਬੱਚੇ ਨੂੰ ਬਹੁਤੀ ਵਿਦਿਆ ਉਸ ਦੇ ਘਰ ਵਿਚ ਹੀ ਦਿੱਤੀ ਜਾ ਸਕੇਗੀ। ਖਾਸ ਕਰ ਲੜਕੀਆਂ ਨੂੰ ਵੇਲੇ ਕਵੇਲੇ ਆਪਣੇ ਘਰ ਤੋਂ ਦੂਰ ਦੁਰਾਡੇ ਕਾਲਜਾਂ ਇੰਸਟੀਚਿਊਟਾਂ ਵਿਚ ਜਾਣ ਦੀ ਲੋੜ ਨਹੀਂ ਰਹੇਗੀ। ਪੰਜਾਬ ਨੂੰ ਦੁਨੀਆ ਦੀ ਬੀਪੀਓ, ਕੇਵੀਓ ਹੱਬ ਬਣਾਇਆ ਜਾਵੇਗਾ। ਭਾਰਤ ਦੀ ਗਰੀਨ ਵੈਲੀ ਬਣਾਇਆ ਜਾਵੇਗਾ। ਪੰਜਾਬ ਦੇ ਬੱਚੇ ਮੱਧ ਵਰਗੀ ਦੇਸਾਂ ਦੇ ਕਾਲਜਾਂ ਵਿਚ ਇੰਸਟਰੱਕਟਰ ਬਨਣਗੇ।