79.
ਇਸਤਰੀ ਸਰੱਖਿਆ ਯਕੀਨੀ ਬਣਾਈ ਜਾਏ ਗੀ।
ਇਸਤਰੀ ਸੁਰੱਖਿਆ ਏਸੀਸੀ ਕੈਮਰੇ ਲਾਕੇ ਯਕੀਨੀ ਨਹੀਂ ਬਣਾਈ ਜਾ ਸਕਦੀ।ਇਸ ਲਈ ਕਨੂੰਨ ਵਿਚ ਸੋਧ ਕਰਨ ਦੀ ਲੋੜ ਹੈ। ਮਜੂਦਾ ਸਮੇਂ ਕੋਰਟ ਕੋਲ ਵਾਰਦਾਤ ਦੇ ਮੌਕਾ ਪਰ ਪਹੁੰਚਕੇ ਅਸਲੀਅਤ ਜਾਨਣ ਦਾ ਕੋਈ ਵਿਧਾਨ ਨਹੀਂ ਹੈ।ਨਿਆਂਪ੍ਰਨਾਲੀ ਸਿਰਫ ਪੇਪਰ ਦਸਤਾਵੇਜਾਂ ਪਰ ਹੀ ਅਧਾਰਿਤ ਹੈ। ਤਾਕਤਵਰ ਲੋਕ ਸਚ ਨੂੰ ਝੂਠ ਸਾਬਤ ਕਰ ਦਿੰਦੇ ਹਨ।ਅਬਲਾ ਇਸਤਰੀ ਦੀ ਕੋਈ ਸੁਣਵਾਈ ਨਹੀਂ ਹੈ। ਇਸਤਰੀ ਸੁਰੱਖਿਆ ਲਈ ਗੁਪਤ ਟਾਸ਼ਕ ਫੋਰਸ਼ ਤੇ ਮੋਬਾਈਲ ਕੋਰਟਾਂ ਹੋਂਦ ਵਿਚ ਲਿਆਂਦੀਆਂ ਜਾਣਗੀਆਂ, ਜੋ ਮੌਕਾ ਪਰ ਗੁਪਤ ਪੜਤਾਲ ਰਾਹੀ ਹੀ ਆਪਣੇ ਫੈਸਲੇ ਦੇ ਸਕਣਗੀਆਂ। ਹਰ ਇਸਤਰੀ ਕਿਸੇ ਸਮੇਂ ਭੀ ਆਪਣੇ ਪੰਚਾਇਤ ਘਰ ਜਾਂ ਜੋਨ ਆਫਿਸ ਵਿਚ ਲਗੀ ਈਵੀਐਮ ਮਸ਼ੀਨ ਰਾਹੀਂ ਜਾਂ ਆਪਣੇ ਮੋਬਾਈਲ ਰਾਹੀ, ਗੁਪਤ ਰੂਪ ਵਿਚ ਸਿਕਾਇਤ ਕਰ ਸਕਦੀ ਹੈ।ਸਿਕਾਇਤ ਦੀ ਪੜਤਾਲ ਗੁਪਤ ਅਤੇ ਮੌਕਾ ਪਰ ਕੀਤੀ ਜਾਣ ਦਾ ਵਿਧਾਨ ਬਣਾਇਆ ਜਾਏ ਗਾ।ਸਜਾ ਤੁਰਤ ਮਿਲੇ ਗੀ। ਅਜੇਹੀ ਪੜਤਾਲ ਕਾਰਨ ਕੋਈ ਭੀ ਗਲਤ ਸਿਕਾਇਤ ਨਹੀਂ ਕੀਤੀ ਜਾ ਸਕੇ ਗੀ।ਜੁਰਮ ਘਟੇਗਾ। ਕੋਰਟਾਂ ਦਾ ਕੰਮ ਘਟੇਗਾ।