ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

80. ਸਮੇਂ ਦੀ ਲੋੜ ਅਨੁਸਾਰ ਤਲਾਕ ਅਸਾਨ ਬਨਾਇਆ ਜਾਏ ਗਾ

 

ਅੱਜ ਦੇਖਣ ਵਿਚ ਆਇਆ ਹੈ ਕਿ ਕੋਰਟਾਂ ਵਿਚ ਹਜਾਰਾਂ ਕੇਸ ਤਲਾਕ ਨਾਲ ਸਬੰਧਿਤ ਹਨ। ਇਹ ਕੇਸ ਚਾਰ ਪੰਜ ਸਾਲਾਂ ਲਈ ਲਟਕਦੇ ਰਹਿੰਦੇ ਹਨ। ਕੇਸ ਲੰਮੇ ਹੋਣ ਕਰਕੇ ਖਰਚਿਆਂ ਦੇ ਕੇਸ ਭੀ ਨਾਲ ਜੁੜ ਜਾਂਦੇ ਹਨ। ਇਨ੍ਹੇ ਲੰਮੇ ਸਮੇਂ ਤੱਕ ਬੱਚੇ ਆਪਣੀ ਜਿੰਦਗੀ ਬਾਰੇ ਕੋਈ ਵੀ ਫੈਸਲਾ ਨਹੀਂ ਕਰ ਸਕਦੇ। ਸੈਪੇਰੇਸਨ ਦਾ ਕਾਨੂੰਨ ਇਸ ਨੂੰ ਹੋਰ ਲੰਬੇ ਕਰਦਾ ਹੈ। ਜੇ ਪਤੀ ਪਤਨੀ ਵਿਚ ਆਪਸੀ ਨਫਰਤ ਪੈਦਾ ਹੋ ਹੀ ਚੁੱਕੀ ਹੈ, ਤਾਂ ਸੈਪੇਰੇਸਨ ਉਸ ਨੂੰ ਕਿਵੇਂ ਘਟਾ ਸਕਦੀ ਹੈ। ਤਲਾਕ ਤੋਂ ਬੇਆਸ ਹੋਣ ਦੀ ਹਾਲਤ ਵਿਚ ਨਤੀਜਾ ਕਤਲਾਂ ਵਿਚ ਬਦਲ ਜਾਂਦਾ ਹੈ। ਤਲਾਕ ਨੂੰ ਸੌਖਾ ਬਣਾਉਣ ਦੀ ਲੋੜ ਹੈ। ਇਸ ਸਬੰਧੀ ਮੈਰਿਜ ਰਜਿਸਟ੍ਰੇਸਨ ਅਤੇ ਡਾਈਵੋਰਸ ਇਕੋ ਅਧਿਕਾਰੀ ਕੋਲ ਹੋਣ ਨਾਲ, ਕੋਰਟਾਂ ਦਾ ਕੰਮ ਬਹੁਤ ਘੱਟ ਜਾਵੇਗਾ ਅਤੇ ਕੇਸ ਦੇ ਨਿਪਟਾਰੇ ਵਿਚ ਭੀ ਦੇਰੀ ਨਹੀਂ ਹੋਵੇਗੀ। ਵਕੀਲਾਂ ਦਾ ਖਰਚਾ ਵੀ ਨਹੀਂ ਝੱਲਣਾ ਪਵੇਗਾ।