81.
ਸਮਾਜਿਕ ਸੁਧਾਰ ਲਈ ਦਾਜ ਦੀ ਪ੍ਰਥਾ ਬੰਦ ਕਰਨ ਵਾਰੇ ਯੋਗ ਕਨੂੰਨ ਬਣਾਏ ਜਾਣ ਗੇ
ਰਵਾਇਤੀ ਵਿਆਹ ਸਾਦੀਆਂ ਵਿਚ ਦਾਜ ਦੀ ਪ੍ਰਥਾ ਸਮਾਜ ਲਈ ਲਾਹਨਤ ਬਣੀ ਹੋਈ ਹੈ। ਦਾਜ ਦੀ ਪੂਰਤੀ ਲਈ ਲੜਕੀ ਦੇ ਕਈ ਮਾਪਿਆਂ ਨੂੰ ਆਪਣਾ ਘਰ ਘਾਟ ਵੇਚਣਾ ਪੈ ਸਕਦਾ ਹੈ। ਕਿੰਨੀਆਂ ਘਟਨਾਵਾਂ ਹਨ ਜਿਨ੍ਹਾਂ ਵਿਚ ਮਾਪਿਆਂ ਨੇ ਦਾਜ ਦੇਣ ਦੀ ਸਮਰਥਾਂ ਨਾ ਹੋਣ ਕਰਕੇ ਆਪਣੇ ਹੱਥੀਂ ਲੜਕੀਆਂ ਦਾ ਗਲਾ ਘੁਟ ਦਿੱਤਾ ਹੈ। ਦਾਜ ਦੀ ਪ੍ਰਥਾ ਬੱਚਿਆਂ ਦੇ ਆਪਸੀ ਵਿਆਹ ਨਾਲ ਹੀ ਹੱਟ ਸਕਦੀ ਹੈ। ਫਿਰ ਪੁਲਿਸ ਕਿਉਂ ਨੌਜਵਾਨ ਵਰਗ ਉਤੇ ਸਮਾਜ ਦੁਸਮਣੀ ਦੀਆਂ ਕਾਰਵਾਈਆਂ ਕਰ ਰਹੀ ਹੈ। ਇਸ ਸਬੰਧੀ ਸਮਾਜਿਕ ਸਭਾਵਾਂ ਅਤੇ ਨੌਜਵਾਨ ਸਭਾਵਾਂ ਦੀ ਇਕੱਤਰਤਾ ਵਿਚ, ਕੋਈ ਸਰਵ ਪ੍ਰਮਾਣਿਤ ਹੱਲ ਹੋਂਦ ਵਿਚ ਲਿਆਂਦਾ ਜਾਵੇਗਾ।