ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

82. ਜਬਰ ਜਨਾਹ ਤੇ ਕਤਲ ਲਈ ਕਨੂੰਨ ਸ਼ਖਤ ਕੀਤਾ ਜਾਏ ਗਾ

.

ਭਾਰਤ ਵਿਚ ਲੜਕੀਆਂ ਉਪਰ ਜੁਰਮ ਅਤੇ ਜਬਰਜਨਾਹ ਦੇ ਕੇਸ ਭਾਰਤ ਦੀ ਵੱਡੀ ਸਮੱਸਿਆ ਅਤੇ ਵਿਦੇਸਾਂ ਵਿਚ ਬਦਨਾਮੀ ਦਾ ਕਾਰਨ ਬਣੇ ਹੋਏ ਹਨ। ਆਬਾਦੀ ਦੇ ਲਿਹਾਜ ਦੇ ਨਾਲ ਇਹ ਜੁਰਮ ਪੰਜਾਬ ਵਿਚ ਜਿਆਦਾ ਅੰਕੜੇ ਦੇ ਰਿਹਾ ਹੈ।ਕੁਝ ਸੂਝਵਾਨ ਨੀਤੀਵਾਨ ਇਸਦਾ ਹੱਲ ਸੋਚਣ ਅਤੇ ਕੁਝ ਕਰਨ ਦੀ ਮੰਗ ਕਰਦੇ ਹਨ। ਅਜਿਹੇ ਕੁਝ ਸੁਝਾਅ ਹਨ ਕਿ 12 ਸਾਲ ਤੋਂ ਘੱਟ ਉਮਰ ਦੇ ਲੜਕੇ ਲੜਕੀ ਨਾਲ ਕਿਸੇ ਬਾਲਗ ਮਰਦ ਵੱਲੋਂ ਸਰੀਰਕ ਸਬੰਧ ਬਣਾਉਣ ਦੀ ਸਜਾ ਮੌਤ ਹੋਣੀ ਚਾਹੀਦੀ ਹੈ। ਇਸ ਨੂੰ ਘੋਰ ਜੁਲਮ ਕਰਾਰ ਦਿੱਤਾ ਜਾਣਾ ਚਾਹੀਦਾ ਹੈ।ਲੜਕੀ ਦੇ 13ਸਾਲ ਤੋਂ ਬਾਲਗਪਣ ਤੱਕ ਭਾਰਤ ਦਾ ਮੌਜੂਦਾ ਕਾਨੂੰਨ ਪਹਿਲਾਂ ਹੀ ਕਾਫੀ ਸਖਤ ਹੈ।