84.
ਨੌਜੁਆਨ ਵਰਗ ਦੀ ਸਰੱਖਿਆ ਸਬੰਧੀ ਕਨੂੰਨ ਵਿਚ ਸੋਧ ਕੀਤੀ ਜਾਏ ਗੀ
ਅੰਗਰੇਜਾਂ ਨੂੰ ਭਾਰਤ ਵਿਚੋਂ ਗਿਆਂ 65 ਸਾਲ ਹੋ ਗਏ ਹਨ। ਪਰ ਪੁਲਿਸ ਦਾ ਨਵੀਂ ਪੀੜ੍ਹੀ ਵੱਲ ਰਵੱਈਆ ਉਸੇ ਤਰ੍ਹਾਂ ਹੈ। ਅੰਗਰੇਜੀ ਰਾਜ ਵਿਚ ਜਿੱਥੇ ਕੁਝ ਮੁੰਡੇ ਕੁੜੀਆਂ ਇਕੱਠੇ ਹੁੰਦੇ ਸਨ ਤਾਂ ਅੰਗਰੇਜ ਸਰਕਾਰ ਉਨ੍ਹਾਂ ਤੋਂ ਭੈਅ ਮਹਿਸੂਸ ਕਰਦੀ ਸੀ ਕਿ ਕਿਤੇ ਇਹ ਕੋਈ ਅਜਾਦੀ ਲਈ ਛੜਯੰਤਰ ਤਾਂ ਨਹੀ. ਰਚ ਰਹੇ। ਇਸ ਲਈ ਪੁਲਿਸ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਸੁੱਟ ਦਿੰਦੀ ਸੀ।ਅੰਗਰੇਜ ਪੁਲਿਸ ਨੇ ਕਨੂੰਨ ਆਪਣੀ ਲੋੜ ਅਨੁਸਾਰ ਬਣਾਏ ਸਨ।
ਪੁਲਿਸ ਦਾ ਇਹ ਵਤੀਰਾ ਅੱਜ ਵੀ ਬੜਾ ਕਮਾਊ ਸਾਬਤ ਹੋ ਰਿਹਾ ਹੈ। ਜਿਥੇ ਕਿਤੇ ਪੰਜ ਸੱਤ ਮੁੰਡੇ ਕੁੜੀਆਂ ਇੱਕਠੇ ਹੁੰਦੇ ਹਨ ਪੁਲਿਸ ਇਲ ਵਾਂਗ ਪੈਂਦੀ ਹੈ। ਰੰਗੇ ਹੱਥੀਂ ਫੜੇ ਜਾਣ ਦਾ ਢੰਡੋਰਾ ਪਿਟਕੇ ਲੜਕੀ ਦੇ ਮਾਪਿਆਂ ਤੋ, ਬੜੀਆਂ ਮੋਟੀਆਂ ਰਕਮਾਂ ਹਾਸਲ ਕੀਤੀਆਂ ਜਾਂਦੀਆਂ ਹਨ। ਫਿਰ ਵੀ ਇਨੀ ਹੀ ਰਿਆਇਤ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਦੇ ਫੋਟੋਂ ਮੂੰਹ ਢੱਕ ਕੇ ਲੈ ਲਏ ਜਾਣਗੇ। ਇਨ੍ਹਾਂ ਬੱਚਿਆਂ ਨੂੰ ਨਿਮੋਸੀ ਤਾਂ ਹੋਣੀ ਹੀ ਹੈ, ਇਨ੍ਹਾਂ ਦੇ ਪਰਿਵਾਰ ਵੀ, ਆਪਣੇ ਆਪ ਨੂੰ ਸਮਾਜ ਵਿਚ ਗਿਰਿਆ ਮਹਿਸੂਸ ਕਰਨ ਲੱਗਦੇ ਹਨ। ਬੇਗੁਨਾਹ ਹੁੰਦੇ ਹੋਏ ਵੀ ਜੇਲ੍ਹਾਂ ਵਿਚ ਸੁੱਟ ਦਿੱਤੇ ਜਾਂਦੇ ਹਨ।
ਇਹ ਘਟਨਾ ਉਨ੍ਹਾਂ ਦੇ ਵਿਆਹ ਸਾਦੀਆਂ ਲਈ ਰੋੜਾ ਬਣ ਜਾਂਦੀ ਹੈ। ਜਿੰਦਗੀ ਭਰ ਲਈ ਜੀਵਨ ਤਰਸਯੋਗ ਹੋ ਜਾਂਦਾ ਹੈ। ਬੱਚਿਆਂ ਨੇ ਆਪਣੇ ਭਵਿੱਖ ਦਾ ਫੈਸਲਾ ਆਪ ਕਰਨਾ ਹੈ। ਆਪਣਾ ਜੀਵਨ ਸਾਥੀ
ਆਪ ਚੁਣਨਾ ਹੈ। ਦੁਨੀਆਂ ਭਰ ਦੇ ਉਨਤ ਦੇਸਾਂ ਵਿਚ ਇਹ ਰਿਵਾਜ ਮੌਜੂਦ ਹੈ। ਪਰ ਇਥੇ ਪੁਲਿਸ ਪੁਰਾਤਨ ਸੋਚ ਦੀ ਠੇਕੇਦਾਰ ਬਣਕੇ ਅਨੇਕਾਂ ਜਿੰਦਗੀਆਂ ਤਬਾਹ ਕਰ ਚੁੱਕੀ ਹੈ ਅਤੇ ਕਰ ਰਹੀ ਹੈ।ਇਸ ਵਾਰੇ ਸਮਾਜਿਕ ਜਥੇਬੰਦੀਆਂ ਨਾਲ ਵਿਚਾਰ ਕਰਕੇ ਯੋਗ ਕਨੂੰਨ ਬਣਾਇਆ ਜਾਵੇ ਗਾ।