ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

85. ਨੌਜੁਆਨਾਂ ਦੇ ਬਦੇਸਾਂ ਵਿਚ ਵਸੇਵੇ ਲਈ ਵਿਸੇਸ਼ ਮਹਿਕਮਾ ਬਣੇਗਾ।

 

ਪੰਜਾਬ ਵਿਚ ਇਸਦੀ ਜੁਆਨੀ ਨੂੰ ਵਿਦੇਸ਼ ਭੇਜਣ ਦਾ ਕਾਰੋਵਾਰ ਸਭ ਤੋਂ ਵਧ ਲਾਹੇਬੰਦ ਸਮਝਿਆ ਜਾਣ ਲਗ ਪਿਆ ਹੈ।ਇਸ ਲਈ ਲਖਾਂ ਰਪਏ ਪ੍ਰਤੀ ਕੇਸ ਲਏ ਜਾਂਦੇ ਹਨ। ਬਹੁਤ ਵਾਰ ਇਹ ਰਕਮ ਵੀਹ ਲਖ ਤੋਂ ਉਪਰ ਭੀ ਸੁਣੀ ਗਈ ਹੈ।ਏਸੀਪੀ ਸਰਕਾਰ ਜੁਆਂਨਾਂ ਨੂੰ ਬਿਲਕੁਲ ਮੁਫਤ ਅਤੇ ਯਕੀਨੀ ਸਾਧਨ ਮਹੱਈਆ ਕਰੇ ਗੀ।ਭਾਰਤ ਦੇ ਕਨੂੰਨ ਅਨੁਸਾਰ ਕੋਈ ਭੀ ਆਦਮੀ, ਲੇਬਰ ਇੰਸਪੈਕਟਰ ਤੋਂ ਯੋਗ ਅਸ਼ਥਾਨ ਦਾ ਸਰਟੀਫੀਕੇਟ ਲੈਕੇ, ਮੈਨ ਪਾਵਰ ਐਕਸ਼ਪੋਰਟ ਅਤੇ ਰਕਰੂਟਮੈਂਟ ਦਾ ਲਾਇਸੰਸ ਪ੍ਰਾਪਤ ਕਰ ਸਕਦਾ ਹੈ। ਤਿਨ ਹਜਾਰ ਕਾਮੇਂ ਬਾਹਰ ਭੇਜਣ ਲਈ ਫੀਸ ਤਿਨ ਲਖ ਰੁਪਏ ਹ। ਜੋ ਕਿਸ਼ਤਾਂ ਰਾਹੀਂ ਦਿਤੀ ਜਾ ਸਕਦੀ ਹੈ। ਪੰਜ ਲਖ ਰੁਪਏ ਫੀਸ ਦੇਕੇ ਅਣਗਿਣਤ ਕਾਮੇਂ ਬਾਹਰ ਭੇਜੇ ਜਾ ਸਕਦੇ ਹਨ।ਕਨੂੰਨ ਅਨੁਸਾਰ ਇਕ ਕਾਮੇਂ ਤੋਂ ਸਿਰਫ ਪੰਜ ਹਜਾਰ ਫੀਸ ਹੀ ਲਈ ਜਾ ਸਕਦੀ ਹੈ।ਇਸਤੋਂ ਇਲਾਵਾ ਲਾਇਸੰਸ਼ ਧਾਰੀ ਕਿਸੇ ਕਾਮੇਂ ਨੂੰ ਉਸਦੇ ਕੰਮ ਸਬੰਧੀ ਟ੍ਰੇਨਿੰਗ ਦੇਕੇ, ਕਾਮੇਂ ਤੋਂ ਰਕਰੂਟਮਿੰਟ ਫੀਸ ਭੀ ਲੈ ਸਕਦਾ ਹੇ।ਪਰ ਉਹ ਫੀਸ ਭੀ ਸਰਕਾਰੀ ਫੀਸ ਤੋਂ ਵਧ ਨਹੀਂ ਹੋ ਸਕਦੀ।

 

ਉਨਤ ਦੇਸ ਬਾਹਰੋਂ ਮੰਗਵਾਉਣ ਲੇਬਰ ਦੀ ਡਿਮਾਂਡ, ਮੈਨਪਾਵਰ ਐਕਸ਼ਪੋਰਟ ਕਰਨ ਵਾਲੇ ਦੇਸ਼ਾਂ ਦੇ ਲੇਬਰ ਡਿਪਾਰਟਮੈਂਟ ਨੂੰ ਭੇਜ ਦਿੰਦੇ ਹਨ।ਭਾਰਤ ਮੈਨਪਾਵਰ ਐਕਸ਼ਪੋਰਟ ਕਰਨ ਵਾਲਾ ਮੁਖ ਦੇਸ਼ ਹੈ। ਲੇਬਰ ਡਿਪਾਰਟਮੈਂਟ ਇਹ ਡਿਮਾਂਡ ਰਜਿਸਟਰਡ ਏਜੰਟਾਂ ਨੂੰ ਭੇਜ ਦਿੰਦਾ ਹੈ।ਪਰ ਏਜੰਟ ਇਹ ਡਿਮਾਂਡ ਗੁਪਤ ਰਖਦੇ ਹਨ ਅਤੇ ਲਖਾਂ ਰਪਏ ਦੀ ਲੁਟ ਘਸੁਟ ਕਰਦੇ ਹਨ। ਏਸੀਪੀ ਦੀ ਸਰਕਾਰ ਇਹ ਡਿਮਾਂਡ ਪਤਰ ਹਰ ਜਿਲੇ ਵਿਚ ਪੀ ਆਰ ੳਫ਼ਗਟ; ਦੇ ਦਫਤਰ ਵਿਚ ਰਖੇਗੀ, ਜਿਸ ਨੂੰ ਕੋਈ ਭੀ ਦੇਖ ਸਕਦਾ ਹੈ।ਪੇਪਰ ਭਰਨ ਲਈ ਇਸ ਵਿਸ਼ੇ ਦਾ ਮਾਹਰ ਕਲਰਕ ਮਜੂਦ ਹੋਵੇ ਗਾ। ਜੋ ਲੋੜੀਦੀ ਜਾਣਕਾਰੀ ਅਤੇ ਪੇਪਰ ਭਰਨ ਵਿਚ ਮਦਤ ਦੇਵੇਗਾ।ਕੋਈ ਭੀ ਆਦਮੀ, ਵਧੇਰੇ ਜਾਣਕਾਰੀ ਲਈ, ਚੰਡੀਗੜ ਵਿਸ਼ੇਸ਼ ਅਫਸਰ ਨੂੰ ਭੀ ਹਰ ਸਮੇਂ ਮਿਲ ਸਕਦਾ ਹੈ।ਇਸ ਤਰਾਂ ਕਿਸੇ ਉਮੀਦਵਾਰ ਕਾਮੇਂ ਨਾਲ ਠਗੀ ਧੋਖਾ ਨਹੀਂ ਹੋਵੇ ਗਾ।ਨਿਸ਼ਚਿਤ ਫੀਸ ਤੋਂ ਵਧ ਪੈਸਾ ਲੈਣਾ ਕਨੂੰਨੀ ਗਲਤੀ ਹੋਵੇ ਗੀ। ਗਲਤ ਕੰਮ ਕਰਨ ਵਾਲੇ ਏਜੰਟਾਂ ਵਿਰੁਧ ਕਾਰਰਵਾਈ ਹੋਵੇ ਗੀ। ਫਰਾਡ ਕਰਨ ਵਾਲੇ ਏਜੰਟਾਂ ਤੋਂ ਰਕਮ ਵਾਪਿਸ ਕਰਵਾਉਣਾ ਯਕੀਨੀ ਬਣਾਇਆ ਜਾਏ ਗਾ।

 

ਪੜ੍ਹਨ ਲਈ ਬਾਹਰ ਜਾਣ ਵਾਲੇ ਵਿਦਿਆਰਥੀ ਤੋਂ ਕੋਈ ਰਕਮ ਪ੍ਰਾਪਤ ਕਰਨਾ ਇਹਨਾਂ ਏਜੰਟਾਂ ਦਾ ਅਧਿਕਾਰ ਨਹੀਂ ਹੈ। ਵਿਦਿਆਰਥੀ ਨੇ ਕਿਸੇ ਬਿਦੇਸ਼ੀ ਸਕੂਲ, ਕੌਲਿਜ ਜਾਂ ਯੁਨੀਵਰਸ਼ਟੀ ਦਾ ਨਿਯਤ ਫਾਰਮ ਹੀ ਭਰਨਾ ਹੁੰਦਾ ਹੈ ਅਤੇ ਫੀਸ ਭੀ ਸਿਧੀ ਭੇਜਣੀ ਹੁੰਦੀ ਹੈ। ਇਸ ਮਦਤ ਦਾ ਯੋਗ ਇਵਜਾਨਾ ਪੰਜ ਚਾਰ ਸੌ ਰੁਪਏ ਹੀ ਹੋ ਸਕਦਾ ਹੈ।ਏਸੀਪੀ ਦੀ ਸਰਕਾਰ ਹਰ ਇਕ ਬਦੇਸ਼ੀ ਸਕੂਲ, ਕਾਲਿਜ, ਜਾਂ ਯੂਨੀਵਰਸਿਟੀ ਦੇ ਕੋਰਸ਼ਾਂ ਦੀ ਲੇਟਿਸ਼ਟ ਜਾਣਕਾਰੀ ਹਰ ਹਫਤੇ, ਹਰ ਜਿਲੇ ਵਿਚ ਪੀ ਆਰ ੳਫ਼ਗਟ; ਦੇ ਦਫਤਰ ਵਿਚ ਭੇਜੇ ਗੀ, ਜਿਸ ਨੂੰ ਕੋਈ ਭੀ ਦੇਖ ਸਕਦਾ ਹੈ।ਪੇਪਰ ਭਰਨ ਲਈ ਇਸ ਵਿਸ਼ੇ ਦਾ ਮਾਹਰ ਕਲਰਕ ਮਜੂਦ ਹੋਵੇ ਗਾ। ਜੋ ਲੋੜੀਦੀ ਜਾਣਕਾਰੀ ਅਤੇ ਮਦਤ ਦੇਵੇਗਾ।

 

ਪਬਲਿਕ ਰਿਲੇਸ਼ਨ ਦਾ ਮਹਿਕਮਾ ਬਦੇਸੀ ਸਕੂਲਾਂ, ਕਾਲਿਜਾਂ, ਯੂਨੀਵ੍ਰਸ਼ਟੀਆਂ ਦੀਆਂ ਵੈਬਸਾਈਟਾਂ, ਕੋਰਸ਼ ਅਤੇ ਫੀਸ਼ਾਂ ਦੇ ਵੇਰਵੇ ਸਬੰਧੀ ਰਿਕਾਰਡ ਭੀ, ਹਰ ਹਫਤੇ ਜਿਲਾ ਕੇਂਦਰਾਂ ਵਿਚ ਭੇਜੇ ਗਾ। ਕੋਈ ਭੀ ਬਚਾ ਵਧੇਰੇ ਜਾਣਕਾਰੀ ਲਈ, ਚੰਡੀਗੜ ਵਿਸ਼ੇਸ਼ ਅਫਸਰ ਨੂੰ ਭੀ ਹਰ ਸਮੇਂ ਮਿਲ ਸਕਦਾ ਹੈ।ਇਹਨਾਂ ਵੈਬਸਾਈਟਾਂ ਤੋਂ ਮਦਤ ਲੈਕੇ ਕੋਈ ਭੀ ਵਿਦਿਆਰਥੀ ਆਪਣੇ ਲਈ ਫਾਇਦੇਵੰਦ ਜੀਵਨ ਮਾਰਗ ਚੁਣ ਸਕਦਾ ਹੈ।ਹਰ ਜਿਲਾ ਦਫਤਰ ਵਿਚ ਇੰਟਰਨੈਟ ਸਮੇਤ ਕੰਪਿਊਟਰ ਮਜੂਦ ਹੋਣਗੇ। ਕੋਈ ਭੀ ਵਿਦਿਆਰਥੀ ਇਕਸ਼ਪਰਟ ਦੀ ਮਦਤ ਨਾਲ, ਆਪ ਸਰਚ ਕਰਨੀ ਸਿਖ ਸਕਦਾ ਹੈ ਅਤੇ ਅਗੋਂ ਹੋਰਨਾਂ ਦੀ ਮਦਤ ਕਰ ਸਕਦਾ ਹੈ।