86.
ਜਬਰਜਨਾਹ ਕੇਸ ਵਿਚ ਲੜਕੀ ਦੀ ਪਹਿਲ ਜਾਂ ਰਜਾਂਮੰਦੀ ਦੀ ਜਾਂਚ ਹੋਵੇਗੀ
ਬਾਲਗ ਲੜਕੀ ਨੂੰ ਕਿਸੇ ਲੜਕੇ ਵੱਲੋਂ ਬਰਗਰਲਾ ਕੇ ਲੈ ਜਾਣ ਅਤੇ ਜਿਨਸੀ ਸਬੰਧ ਜੋੜਨ ਦੀਆਂ ਖਬਰਾਂ ਨੇ ਵਿਦੇਸਾਂ ਵਿਚ ਪੰਜਾਬੀਆਂ ਦਾ ਸਿਰ ਨੀਵਾਂ ਕੀਤਾ ਹੋਇਆ ਹੈ। ਪੰਜਾਬੀ ਜਾਹਲ ਧੋਖੇਬਾਜ ਸਮਝੇ ਜਾਣ ਲੱਗੇ ਹਨ।ਪੁਲਿਸ ਕਿਸੇ ਵੀ ਲੜਕੀ ਵੱਲੋਂ ਸਿਕਾਇਤ ਆਉਣ ਤੇ, ਸਖਤ ਕਾਰਵਾਈ ਕਰਨ ਦੇ ਲਈ ਮਜਬੂਰ ਹੈ। ਲਾਲਚ ਅਧੀਨ ਪੁਲਿਸ ਲੜਕੇ ਦੇ ਮਾਪਿਆਂ ਨੂੰ ਵੀ ਖਿੱਚ ਲਿਆਉਂਦੀ ਹੈ।ਜੇ ਸਿਕਾਇਤ ਵਿਚ ਲੜਕੇ ਦੇ ਪਰਿਵਾਰ ਦਾ ਨਾਂ ਪਾ ਦਿੱਤਾ ਜਾਵੇ ਤਾਂ ਪਰਿਵਾਰ ਨੂੰ ਵੀ ਜੇਲ੍ਹ ਵਿਚ ਡੱਕ ਦਿੱਤਾ ਜਾਂਦਾ ਹੈ।
ਕਨੂੰਂਨ ਦੀ ਸ਼ਖਤੀ ਨੂੰ ਕਈ ਗਲਤ ਔਰਤਾਂ ਬਲੈਕ-ਮੇਲ ਲਈ ਵਰਤ ਕੇ ਨਜਾਇਜ ਲਾਭ ਲੈਣ ਦਾ ਸਾਧਨ ਬਣਾਉਂਦੀਆਂ ਹਨ। ਕਈ ਕੇਸਾਂ ਵਿਚ ਅਜਿਹੇ ਦੋਸ ਲੱਗ ਜਾਣ ਉਪਰ ਸਬੰਧਤ ਦੋਸੀ ਸਮਝੇ ਗਏ ਵਿਅਕਤੀ ਵੱਲੋਂ ਆਤਮਘਾਤ ਕਰਨ ਦੇ ਕੇਸ ਵੀ ਸਾਹਮਣੇ ਆਏ ਹਨ। ਪਰ ਬਾਅਦ ਵਿਚ ਕੇਸ ਦੀ ਸੁਣਵਾਈ ਦੌਰਾਨ, ਸਚਾਈ ਸਾਹਮਣੇ ਆਉਣ ਉਪਰ, ਇਹ ਕੇਸ ਝੂਠਾ ਸਾਬਤ ਹੋ ਜਾਂਦਾ ਹੈ ਜਾਂ ਲੜਕੀ ਦੀ ਪਹਿਲ ਕਦਮੀ ਜਾਂ ਰਜਾਮੰਦੀ ਸਾਬਤ ਹੋ ਜਾਂਦੀ ਹੈ।ਲੜਕੇ ਦਾ ਪਰਿਵਾਰ ਬਿਨਾਂ ਕਿਸੇ ਜੁਰਮ ਦੇ ਲਈ ਜਿੰਦਗੀ ਭਰ ਸਜਾ ਭੁਗਤਦਾ ਰਹਿੰਦਾ ਹੈ।
ਪੰਜਾਬ ਵਿਚ ਵੀ ਮਾਫੀਏ ਅਤੇ ਸਿਆਸੀ ਲੋਕਾਂ ਵੱਲੋਂ ਵੈਰ ਭਾਵਨਾ ਤਹਿਤ, ਲੜਕੀ ਨੂੰ ਲਾਲਚ ਦੇ ਕੇ ਜਾਂ ਡਰ ਪਾਕੇ, ਜਬਰਜਿਨਾਂ੍ਹ ਦੀਆਂ ਝੂਠੀਆਂ ਸਿਕਾਇਤਾਂ ਕਰਾਉਣ ਦੇ, ਕੁਝ ਕੇਸ ਸਾਹਮਣੇ ਆਏ ਹਨ। ਅਜਿਹੇ ਕੇਸਾਂ ਵਿਚ ਪੁਲਿਸ ਦੀ ਜਿੰਮੇਵਾਰੀ ਹੋਵੇਗੀ ਕਿ ਉਹ ਕੇਸ ਦੇ ਸੱਚੇ ਹੋਣ ਦੀ ਪਹਿਲਾਂ ਪੁਸਟੀ ਕਰੇ ਅਤੇ ਉਸ ਤੋਂ ਬਾਅਦ ਲੜਕੀ ਦੀ ਪਹਿਲਕਦਮੀ ਜਾਂ
ਰਜਾਂਮੰਦੀ ਦੀ ਪੁਸਟੀ ਕਰੇ। ਜੇਕਰ ਲੜਕੀ ਦੀ ਰਜਾਮੰਦੀ ਜਾਂ ਪਹਿਲ ਕਦਮੀ ਸਾਬਤ ਹੋ ਜਾਂਦੀ ਹੈ ਤਾਂ ਇਹ ਕੇਸ ਅਗਵਾ ਤੇ ਜਬਰ ਜਨਾਹ ਦਾ ਨਹੀਂ ਬਣਨਾ ਚਾਹੀਦਾ।ਜੇਕਰ ਲੜਕੇ ਵੱਲੋਂ ਲੜਕੀ ਨੂੰ ਦਿੱਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਤਾਂ ਇਹ ਧੋਖਾ ਤੇ ਵਿਸਵਾਸਘਾਤ ਦਾ ਕੇਸ ਦਰਜ ਕਰਨਾ, ਜਰੂਰੀ ਹੋਵੇ ਗਾ।