87. ਨਸ਼ਾ ਪੀੜਤਾਂ, ਗੈਂਗ ਵਾਰ ਵਿਚ ੳਲੁਝੇ ਨੌਜੁਆਂਨਾਂ ਨੂੰ ਨਵੀ ਜਿੰਦਗੀ ਦਿਤੀ ਜਾਏ ਗੀ।
ਪਿਛਲੀਆਂ ਸਰਕਾਰਾਂ ਨਛੇੜੀਆਂ, ਗੈਂਗਵਾਰ ਵਿਚ ਫਸੇ ਨੌਜੁਆਂਨਾਂ, ਕਟੜ ਧਾਰਮਿਕ ਵਿਚਾਰਧਾਰਾ ਵਾਲੇ ਬਜੁਰਗਾਂ, ਨੂੰ ਆਪਣਾ ਪੱਕਾ ਵੋਟਬੈਂਕ ਸਮਝਦੀਆਂ ਰਹੀਆਂ ਹਨ। ਇਸੇ ਕਾਰਨ ਹੀ ਪੰਜਾਬ ਵਿਚ ਕਾਲੇ, ਭੂਰੇ ਤੇ ਚਿਟੇ ਦਰਿਆ ਵਗੇ ਹਨ ਜਾਂ ਵਗਾਏ ਗਏ ਹਨ। ਇਸੇ ਕਾਰਨ ਗੈਂਗਵਾਰ ਆਪਣੀ ਚਰਮ ਸੀਮਾਂ ਤੇ ਪਹੁੰਚ ਚੁਕੀ ਹੈ। ਜਿਸ ਕਾਰਨ ਹੋਣਹਾਰ ਨੌਜੁਆਨ ਭੀ ਵਧੀਆ ਸਾਂਵੀਂ ਜਿੰਦਗੀ ਤੋ ਦੂਰ ਜਾਣ ਲਈ ਮਜਬੂਰ ਹੋ ਗਏ ਹਨ। ਹੁਕਮਰਾਨ ਜੁਆਨੀ ਦੇ ਇਸ ਘਾਤ ਨੂੰ ਆਪਣੀ ਚਾਣਕੀਆਂ ਰਾਜਨੀਤੀ ਸਮਝਦੇ ਹਨ।
ਪਰ ਏਸੀਪੀ ਅਜੇਹੀ ਨੀਤੀ ਨੂੰ ਦੁਸ਼ਕਰਮ ਸਮਝਦੀ ਹੈ। ਏਸੀਪੀ ਨਸ਼ੇ ਗ੍ਰਸ਼ਤ ਜੁਆਨਾਂ ਨੂੰ ਵਧੀਆ ਦੁਆਈਆਂ ਤੇ ਵਧੀਆ ਖੁਰਾਕ ਨਾਲ, ਨਵੀਂ ਜਿੰਦਗੀ ਜਿਉਣ ਦੇ ਕਾਬਲ ਬਣਾਏ ਗੀ। ਨੋਜੁਆਨਾਂ ਨੂੰ ਗੈਂਗਵਾਰ ਵਿਚੋਂ ਕੱਧਕੇ ਨਵੇਂ ਰੁਜਗਾਰ ਜਾਂ ਬਿਦੇਸ਼ ਜਾਣ ਦੇ ਮੌਕੇ ਦੇਕੇ, ਸੁਹਾਣੀ ਜਿੰਦਗੀ ਜਿਉਣ ਦੇ ਸਾਧਨ ਪੈਦਾ ਕਰੇ ਗੀ। ਬਜੁਰਗਾਂ ਲਈ ਬਿਰਧ ਆਸ਼ਰਮ ਬਣਾਕੇ ਸਮਾਜਕ ਬਰਾਬਰੀ ਦਾ ਅਨੁਭਵ ਕਰਵਾਇਆ ਜਾਏ ਗਾ। ਸੇਹਤ ਸੰਭਾਲ ਲਈ ਹੈਲਥ ਡਿਪਾਰਟਮੈਂਟ ਹਾਜਰ ਹੋਵੇ ਗਾ।