88. ਸੂਚਿਤ ਤੇ ਪਛੜੇ ਵਰਗ ਲਈ ਰਿਆਇਤੀ ਵਸਤਾਂ ਦਾ ਵਾਧਾ ਹੋਵੇ ਗਾ
ਕੇਂਦਰ ਸਰਕਾਰ ਨੇ ਸੂਚਿਤ ਅਤੇ ਪਛੜੇ ਵਰਗ ਲਈ ਤਕਰੀਬਨ 50 ਤੋਂ ਵਧ ਵਖ ਵਖ ਕਿਸਮ ਦੀਆਂ ਸਕੀਮਾਂ, ਯੋਜਨਾਂਵਾਂ ਸੁਰੂ ਕੀਤੀਆਂ ਹੋਈਅ ਹਨ। ਇਹਨਾਂ ਯੋਜਨਾਂਵਾਂ ਵਿਚ ਵਡਾ ਯੋਗਦਾਨ ਕੇਂਦਰ ਦਾ ਹੁੰਦਾ ਹੈ, ਪਰ ਕੁਝ ਹਿਸਾ ਸਟੇਟ ਨੇ ਭੀ ਪਾਉਣਾ ਹੁੰਦਾ ਹੈ। ਸਟੇਟ ਸਰਕਾਰ ਨੇ ਹੀ ਇਹਨਾਂ ਯੋਜਨਾਂਵਾਂ ਦਾ ਪ੍ਰਚਾਰ ਕਰਕੇ ਇਹਨਾਂ ਨੂੰ ਲੋੜਵੰਦ ਉਮੀਦਵਾਰਾਂ ਤਕ ਪਹੁੰਚਾਉਣਾ ਹੁੰਦਾ ਹੈ। ਪੰਜਾਬ ਵਿਚ ਆਟਾ ਦਾਲ ਸਕੀਮ ਤੋਂ ਬਿਨਾਂ ਦੂਸਰੀਆਂ ਯੋਜਨਾਂਵਾਂ ਦਾ ਬਹੁਤ ਘਟ ਲੋਕਾਂ ਨੂੰ ਪਤਾ ਹੈ। ਕੇਂਦਰ ਦੀ ਆਟਾ ਦਾਲ ਸਕੀਮ ਨੂੰ ਭੀ ਪੰਜਾਬ ਸਰਕਾਰ ਅਤੇ ਅਕਾਲੀ ਦਲ ਨੇ ਆਪਣੀ ਸਕੀਮ ਕਹਿਕੇ ਪ੍ਰਚਾਰਿਆ ਹੋਇਆ ਹੈ। ਪੰਜਾਬ ਸਰਕਾਰ, ਇਸ ਸਕੀਮ ਵਿਚ ਭੀ ਆਪਣਾ ਹਿਸਾ ਪਾਉਣ ਦੀ ਬਜਾੲ,ੇ ਇਸ ਵਿਚੋਂ ਭੀ ਕਟੌਤੀ ਕਰਕੇ, ਆਪਣਿਆਂ ਵਿਚ ਵੰਡਦੀ ਰਹੀ ਹੈ। ਐਂਟੀ ਕ੍ਰੱਪਸ਼ਨ ਪਾਰਟੀ ਦੀ ਸਰਕਾਰ ਇਹ ਸਭ ਸਕੀਮਾਂ, ਯੋਜਨਾਂਵਾਂ ਆਪਣੇ ਲੋਕਾਂ ਤਕ ਪਹੁੰਚਾਏ ਗੀ। ਇਹਨਾਂ ਵਿਚ ਆਪਣਾ ਹਿਸਾ ਪਾਏ ਗੀ। ਅਤੇ ਲੋਕਾਂ ਦੀ ਮੰਗ ਤੇ ਲੋੜ ਅਨੁਸਾਰ ਆਪਣੇ ਕੋਲੋਂ ਨਵੀਆਂ ਸਕੀਮਾਂ ਲਾਗੂ ਕਰੇ ਗੀ।