90. ਘਟ ਗਿਣਤੀਆਂ ਲਈ ਵਿਸੇਸ਼ ਸਹੂਲਤਾਂ ਦਾ ਵਿਧਾਨ ਕੀਤਾ ਜਾਏ ਗਾ
ਕੇਂਦਰ ਸਰਕਾਰ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਸਿਖ ਧਰਮ ਬਹੁਗਿਣਤੀ ਦਾ ਧਰਮ ਹੈ। ਹਿੰਦੂ, ਮੁਸਲਿਮ, ਈਸਾਈ ਘਟ ਗਿਣਤੀ ਦੇ ਧਰਮ ਹਨ। ਸਿਖ ਬਹੁ ਗਿਣਤੀ ਖੇਤੀ ਉਪਰ ਅਧਾਰਿਤ ਹੈ, ਜਦਕਿ ਘਟ ਗਿਣਤੀਆਂ ਛੋਟੀ ਸ਼ਨਅਤ ੳਤੇ ਵਿਉਪਾਰ ਉਪਰ ਅਧਾਰਿਤ ਹਨ।ਏਸੀਪੀ ਦੀ ਸਰਕਾਰ ਜਿਥੇ ਖੇਤੀ ਦੇ ਵਿਕਾਸ਼ ਲਈ ਵਿਸ਼ੇਸ ਉਪਰਾਲੇ ਕਰੇਗੀ, ਉਥੇ ਛੋਟੀਆਂ ਸਨਅਤਾਂ ਅਤੇ ਵਿਉਪਾਰ ਲਈ ਭੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਇਹਨਾਂ ਨੂੰ ਲਾਗੂ ਕਰਨ ਲਈ ਕਨੂੰਨ ਬਣਾਏ ਜਾਣਗੇ।ਉਦਾਹਰਣ ਵਜੋਂ ਰੇਲਵੇ ਦਾ ਇਕ ਯੂਨਿਟ ਕਪੂਰਥਲਾ ਵਿਖੇ ਹੈ ਪਰ ਇਹ ਪੁਰਜੇ ਰੰਗ ਰੋਗਨ ਆਦਿ ਬਾਹਰੋਂ ਮੰਗਵਾ ਰਿਹਾ ਹੈ। ਇਸਨੂੰ ਆਪਣੀਆਂ ਲੋੜਾਂ ਪੰਜਾਬ ਵਿਚੋਂ ਪੂਰੀਆਂ ਕਰਨੀਆਂ ਹੋਣ ਗੀਆਂ।ਬਠਿੰਡਾ ਰਿਫਾਈਨਰੀ ਪੰਜਾਬ ਵਿਚ ਹੈ। ਪਰ ਇਸਨੇ ਤਕਰੀਬਨ 30 ਹਜਾਰ ਮੈਨਪਾਵਰ ਬਾਹਰੋਂ ਮੰਗਵਾਈ ਹੋਈ ਹੈ। ਇਸਤੇ ਪਾਬੰਦੀ ਲਾਕੇ ਪੰਜਾਬ ਵਿਚੋਂ ਆਪਣੀ ਲੋੜ ਪੂਰੀ ਕਰਨ ਕਈ ਕਿਹਾ ਜਾਏ ਗਾ।ਅਜੇਹੇ ਹਜਾਰਾਂ ਉਦਾਹਰਣ ਹਨ।ਪੰਜਾਬ ਵਿਚ ਰੁਜਗਾਰ ਪੈਦਾ ਕੀਤਾ ਜਾਏ ਗਾ।ਜਿਸ ਵਿਚ ਘਟ ਗਿਣਤੀਆਂ ਨੂੰ ਪਹਿਲ ਦਿਤੀ ਜਾਏ ਗੀ।