92. ਬੀਸੀ ਤੇ ਸ਼ਡਿਉਲਡ ਕਾਸ਼ਟ ਵਰਗ ਸਬੰਧੀ ਕਨੂੰਨ ਵਿਚ ਵੱਡੀਆਂ ਤਬਦੀਲ਼ੀਆਂ
ਬੀਸੀ ਤੇ ਸ਼ਡਿਉਲਡ ਕਾਸ਼ਟ ਵਰਗ ਸਬੰਧੀ ਕਨੂੰਨ ਵਿਚ ਵੱਡੀਆਂ ਤਬਦੀਲ਼ੀਆਂ ਕੀਤੀਆਂ ਜਾਣਗੀਆਂ। ਕਨੂੰਨ ਅਨੁਸਾਰ ਭਾਵੇਂ ਛੂਤਛਾਤ ਦੀ ਦੁਰਭਾਵਨਾ ਖਤਮ ਕਰ ਦਿਤੀ ਗਈ ਹੈ। ਪਰ ਅਮਲੀ ਰੂਪ ਵਿਚ ਇਹ ਅਜੇ ਭੀ ਮਜੂਦ ਜਾਪਦੀ ਹੈ। ਏਸੀਪੀ ਸਰਕਾਰ ਇਸ ਭਾਵਨਾਂ ਦੇ ਮਕੰਮਲ ਖਾਤਮੇਂ ਲਈ ਬਚਨਬੱਧ ਹੈ। ਬੀਸੀ ਸ੍ਰੇਣੀ ਲਈ ਆਰਥਿਕਤਾ ਦੇ ਅਧਾਰ ਉਪਰ ਵਿਸ਼ੇਸ ਸਹੂਲਤਾਂ ਦਿਤੀਆਂ ਜਾਣਗੀਆਂ। ਦੋਹਾਂ ਸ਼੍ਰੇਣੀਆਂ ਦੇ ਅਪਾਹਜਾਂ ਨੂੰ ਵਿਸੇਸ ਪੈਨਸ਼ਨ ਮਿਲੇ ਗੀ। ਜੋ ਕਿਸੇ ਹੋਰ ਪਹਿਲੀ ਦਿਤੀ ਗਈ ਪੈਨਸ਼ਨ ਤੋਂ ਵਖਰੀ ਹੋਵੇ ਗੀ।