ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
        
 

93. ਬੇਘਰੇ ਨੂੰ ਘਰ ਪਾਉਣ ਲਈ ਮੁਫਤ ਥਾਂ ਦਿਤੀ ਜਾਏ ਗੀ

 

ਪੰਜਾਬ ਦੇ ਹਰ ਬੇਘਰੇ ਨੂੰ ਘਰ ਪਾਉਣ ਲਈ ਮੁਫਤ ਥਾਂ ਅਤੇ ਆਰਥਕ ਮਦਤ ਦੇਣਾ ਰਾਜ ਸਰਕਾਰ ਦੀ ਜਿੰਮੇਵਾਰੀ ਹੋਵੇਗੀ।ਭਾਂਵੇਂ ਗਰੀਬ ਵਰਗ ਨੂੰ ਭੀ ਮਜੂਦਾ ਸਰਕਾਰ ਨੇ ਅਜਿਹੇ ਮਕਾਨ ਬਣਾਕੇ ਦਿਤੇ ਸਨ।ਪਰ ਉਹ ਗਰੀਬ ਦੀ ਲੋੜ ਅਨੁਸਾਰ ਨਹੀ, ਆਪਣੇ ਭਿਸ਼ਟਾਚਾਰ ਦੀ ਪੂਰਤੀ ਨੂੰ ਮੁਖ ਰਖਕੇ ਬਣਾਏ ਸਨ।ਏਸੀਪੀ ਦੀ ਸਰਕਾਰ ਬੇਘਰੇ ਨੂੰ ਨਕਦ ਆਰਥਿਕ ਮਦਤ ਦੇਵੇ ਗੀ ਤਾਂ ਕਿ ਉਹ ਆਪਣੀ ਇਛਾ ਅਨੁਸਾਰ, ਆਣੇ ਮਨਚਾਹੇ ਅਸਥਾਨ ਉਪਰ ਆਪਣੀ ਲੋੜ ਅਨੁਸਾਰ ਪਲਾਟ ਖਰੀਦਕੇ ਆਪਣਾ ਘਰ ਆਪਣੇ ਲੋਕਾਂ ਵਿਚ ਹੀ ਬਣਾ ਸਕੇ।