95.
ਲੇਜਰ ਖੋਜ ਕੇਂਦਰ ਅਤੇ ਲੇਜਰ ਹਸਪਤਾਲ ਸਥਾਪਤ ਕੀਤਾ ਜਾਵੇ ਗਾ
ਅਜ ਮੈਡੀਕਲ ਰਿਸਰਚ ਇਹ ਮੰਨ ਚੁਕੀ ਹੈ ਕਿ ਮਜੂਦਾ ਇਲਾਜ ਪ੍ਰਣਾਲੀ ਨਾਲੋਂ ਲੇਜਰ ਪ੍ਰਣਾਲੀ ਜਿਆਦਾ ਮ੍ਰਮਾਣਿਕ ਹੈ। ਲੇਜਰ ਨਾਲ ਇਲਾਜ ਸਸਤਾ ਭੀ ਹੈ, ਘਟ ਸਮਾਂ ਲੈਦਾ ਹੈ, ਭਰੋਸੇਯੋਗ ਅਤੇ ਸਥਾਈ ਹੈ। ਮਜੁਦਾ ਸਮੇਂ ਪੰਜਾਬ ਦੇ ਕਿਸੇ ਭੀ ਹਸਪਤਾਲ ਵਿਚ ਇਹ ਇਲਾਜ ਪੁਰਨ ਰੂਪ ਵਿਚ ਲਾਗੂ ਨਹੀਂ ਹੈ।ਇਸਨੂੰ ਪੰਜਾਬ ਦੇ ਹਰ ਹਸਪਤਾਲ ਵਿਚ ਲਾਗੂ ਕਰਨ ਲਈ ਅਮਲੇ ਨੂੰ ਟ੍ਰੇਨਿੰਗ ਦੀ ਲੋੜ ਹੈ।ਇਸ ਕਰਕੇ ਪੰਜਾਬ ਨੂੰ ਨਾਮੁਰਾਦ ਬੀਮਾਰੀਆਂ ਤੋਂ ਮੁਕਤ ਕਰਨ ਲਈ ਲੇਜਰ ਖੋਜ ਕੇਂਦਰ ਸ਼ਥਾਪਿਤ ਕੀਤਾ ਜਾਏ ਗਾ।