ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

98. ਠੇਕੇਦਾਰੀ ਪਾਰਦਰਸੀ ਢੰਗ ਨਾਲ ਹੋਂਦ ਵਿਚ ਲਿਆਂਦੀ ਜਾਏ ਗੀ

 

ਵੱਡੇ ਪ੍ਰੋਜੈਕਟ ਤੇ ਸੜਕਾਂ ਆਦਿ ਲਈ ਠੇਕੇਦਾਰੀ ਕੌਮਾਂਤਰੀ ਪੱਧਰ ਉਪਰ, ਪਾਰਦਰਸੀ ਢੰਗ ਨਾਲ, ਛੋਟੇ ਹਿੱਸਿਆਂ ਵਿਚ ਵੰਡ ਕੇ ਕੀਤੀ ਜਾਵੇਗੀ।ਅਜ ਕਲ ਠੇਕੇ ਦਾਰਾਂ ਤੋਂ ਆਮ ਸੁਣਿਆ ਜਾਂਦਾ ਹੈ ਕਿ ਕੁਲ ਠੇਕੇ ਦੀ ਰਕਮ ਦਾ 45% ਮੰਤਰੀ ਅਤੇ ਉਸਦੇ ਖਾਸ ਅਫਸਰਾਂ ਨੂੰ ਦੇਣਾ ਪੈਂਦਾ ਹੈ।ਇਨਾ ਹੀ ਭਾਵ 45% ਕੰਸਟ੍ਰਕਸ਼ਨ ਉਪਰ ਖਰਚ ਆ ਜਾਂਦਾ ਹੈ। ਟੇਕੇਦਾਰ ਕੋਲ ਔਸਤਨ 10 ਹੀ ਬਚਤ ਰੰਿਹਦੀ ਹੈ। ਜਿਸਨੂੰ ਕਈ ਸਾਲਾਂ ਦੀ ਦਿਨ ਰਾਤ ਮੇਹਨਤ ਨਫ਼ਲਟ;ੂ ਧਿਆਨ ਵਿਚ ਰਖਦਿਆਂ ਜਿਆਦਾ ਨਹੀਂ ਕਿਹਾ ਜਾ ਸਕਦਾ।ਠੇਕੇਦਾਰੀ ਸਿਸਟਮ ਅਜੇਹੇ ਉਸਰੂ ਢੰਗ ਨਾਲ ਅਮਲ ਵਿਚ ਲਿਆਂਦਾ ਜਾਏ ਗਾ ਕਿ ਕਿਸੇ ਮਨਿਸਟਰ ਜਾਂ ਅਫਸਰ ਦਾ ਇਸ ਉਪਰ ਕੋਈ ਪ੍ਰਭਾਵ ਹੀ ਨਹੀਂ ਰਹੇ ਗਾ।ਟੈਂਡਰ ਔਨਲਾਈਨ ਹੋਣਗੇ।ਦਿਤੇ ਹੋਏ ਸੈਂਪਲ ਦੇ ਮੁਤਾਬਿਕ ਕੰਮ ਨਿਅਤ ਸਮੇਂ ਵਿਚ ਹਰ ਹਾਲਤ ਮਕੰਮਲ ਕਰਨਾ ਹੋਏ ਗਾ। ਫੇਲ ਹੋਣ ਦੀ ਸੂਰਤ ਵਿਚ ਟੈਂਡਰ ਰਦ ਹੋ ਜਾਏ ਗਾ। ਰਕਮ ਜਬਤ ਹੋ ਜਾਏ ਗੀ।ਨਿਯਤ ਜੁਰਮਾਨਾ ਹਰ ਹਾਲਤ ਵਿਚ ਭਰਨਾ ਹੋਵੇ ਗਾ।ਇਸ ਸਬੰਧੀ ਕੋਈ ਅਪੀਲ ਨਹੀਂ ਹੋ ਸਕੇ ਗੀ.