99.
ਨਸ਼ੇੜੀਆਂ ਉਪਰ ਨਹੀਂ, ਨਸਿਆਂ ਦੇ ਸੁਦਾਗਰਾਂ ਵਿਰੁਧ ਕਾਰਰਵਾਈ ਹੋਵੇ ਗੀ।
ਨੌਜਵਾਨ ਪੀੜ੍ਹੀ ਲਈ ਪੁਲਿਸ ਦਾ ਰਵੱਈਆ ਉਸਾਰੂ ਬਣਾਉਣ ਦੀ ਲੋੜ ਹੈ। ਇਹ ਠੀਕ ਹੈ ਕਿ ਅੱਜ ਨੌਜਵਾਨ ਵਰਗ ਦਾ ਇਕ ਵੱਡਾ ਹਿੱਸਾ ਨੱਸ਼ਿਆਂ ਦਾ ਸਿਕਾਰ ਹੋ ਚੁੱਕਾ ਹੈ। ਨਸਿਆਂ ਦੀ ਰੋਕਥਾਮ ਲਈ ਨਸਈ ਤੋਂ ਪ੍ਰਾਪਤ ਨਸੇ ਦੀ ਕੈਮੀਕਲ ਜਾਂਚ ਕਰਵਾਕੇ ਉਸ ਦੇ ਸਰੋਤ ਦੀ ਭਾਲ ਕਰਨੀ ਜਰੂਰੀ ਹੋਵੇ ਗੀ। ਨਸਿਆਂ ਦੇ ਸਰੋਤ ਉਪਰ ਸਖਤੀ ਕਰਕੇ ਹੀ ਨਸਿਆਂ ਦੀ ਲਾਹਨਤ ਖਤਮ ਕੀਤੀ ਜਾ ਸਕਦੀ ਹੈ। ਪਰ ਇਥੇ ਨਸੇ ਸਰਕਾਰੀ ਸਰਪਰਸਤੀ ਹੇਠ, ਹੋਲ ਸੇਲ ਵਿੱਕ ਰਹੇ ਹਨ। ਲੋਕਾਂ ਦੇ ਅੱਖੀਂ ਘਟਾਂ ਪਾਉਣ ਲਈ ਨਸ਼ਈ ਵਰਗ ਨਾਲ ਜੇਲ੍ਹਾਂ ਭਰੀਆਂ ਜਾ ਰਹੀਆਂ ਹਨ। ਭਾਵੇਂ ਸਿਰ ਦਰਦ ਦੀ ਗੋਲੀ ਪੀਹਕੇ, ਨਸੀਲਾ ਪਾਊਂਡਰ ਲਿਖਕੇ, ਪੁਲਿਸ ਚਲਾਣ ਕਰ ਦੇਵੇ, ਦੋਸੀ ਸਜਾ ਤੋਂ ਨਹੀਂ ਬਚ ਸਕਦਾ। ਹਾਲਾਂਕਿ ਨਰੋਕਟਿਕ ਐਕਟ ਵਿਚ ਨਸੀਲਾ ਪਾਊਂਡਰ ਦੀ ਕੋਈ ਵਿਆਖਿਆ ਨਹੀਂ ਹੈ।ਤੁਸੀਂ ਉਸਨੂੰ ਕੀ ਸਜਾ ਦੇਵੋਂ ਗੇ ਜੋ ਆਪ ਹੀ ਆਪਣੀ ਜਿੰਦਗੀ ਖਤਮ ਕਰਨ ਦੀ ਸਜਾ ਭੁਗਤ ਰਿਹਾ ਹੈ।ਪੀ ਏ ਸੀ ਪੀ ਸਰਕਾਰ ਨਸਾਖੋਰਾਂ ਨੂੰ ਨਹੀਂ ਨਸ਼ੇ ਦੇ ਸੁਦਾਗਰਾਂ ਨੂੰ ਜੇਹਲਾਂ ਵਿਚ ਸੁਟੇ ਗੀ।ਨਸ਼ਾਖੋਰਾਂ ਦਾ ਮੁਫਤ ਇਲਾਜ ਕਰਵਾਕੇ ੳਹਨਾਂ ਨੂੰ ਮੁੜ ਜਿਉਣ ਯੋਗ ਬਣਾਏ ਗੀ।