ਪੰਜਾਬ ਰਾਜ ਦੇ ਚਾਰ ਲੁਟੇਰੇ, ਪੰਜਾਬ ਲੁਟਣ ਵਿਚ ਭਾਈਵਾਲ। ਸੁਖਬੀਰ ਅਮਰਿੰਦਰ ਕੇਜਰੀਵਾਲ, ਚੋਥਾ ਰਲਿਆ ਰਾਜੇਵਾਲ

        

01. ਪੰਜਾਬ ਕਿਸਾਨ ਮੋਰਚੇ ਦੀ ਅਸਲੀਅਤ.

ਨਾ ਕਾਹੂੰ ਸੇ ਦੋਸਤੀ ਨਾਂ ਕਾਹੂੰ ਸੇ ਵੈਰ

+++++++++++++++++++++++++++++++++++++++++++++++++++++++++++

ਕਿਸਾਨ ਕੁਰਬਾਨੀ ਬੇ ਮਿਸ਼ਾਲ, ਆਗੂ ਹੋਏ ਬੇਨਕਾਬ

ਰਾਜੇਵਾਲ ਸਾਹਿਬ, ਆਪਣੇ ਤਣੇ ਜਾਲ ਵਿਚ ਆਪ ਹੀ ਫਸੇ

ਕੀ ਹੈ ਪੰਜਾਬ ਕਿਸਾਨ ਮੋਰਚੇ ਦੀ ਅਸਲੀਅਤ

====================================================

ਸਤਿਕਾਰ ਯੋਗ ਪੰਜਾਬੀ ਕਿਸਾਨ ਦੋਸਤੋ: ਆਪਣੇ ਇਸ ਸੇਵਾਦਾਰ ਹਰਬੰਸ ਸਿੰਘ ਜਲਾਲ ਦੀ ਹਾਜਰੀ ਕਰੋ ਪ੍ਰਵਾਨ:

ਸਤਿ ਸ਼੍ਰੀ ਅਕਾਲ, ਜੈ ਰਾਮ ਜੀ ਕੀ, ਅਸਲਾਮਾ ਲੇਕਮ

ਦੋਸਤੋ ਮੇਰੀ ਇਸ ਪੋਸਟ ਦਾ ਅਨੁਵਾਨ ਦੇਖ ਕੇ ਬਹੁਤ ਕਿਸਾਨ ਦੋਸਤਾਂ ਨੂੰ ਦੁਖ ਪਹੁੰਚਿਆ ਹੋਵੇ ਗਾ ਕੁਝ ਨੌਜੁਆਨ ਦੋਸਤਾਂ ਨੂੰ ਬਹੁਤ ਗੁਸਾ ਭੀ ਆਇਆ ਹੋਏ ਗਾ ਮੈਂ ਮਾਫੀ ਮੰਗਦਾ ਹਾਂ ਇਹ ਲਿਖਣਾ, ਦਸਣਾ, ਮੇਰੀ ਮਜਬੂਰੀ ਹੈ ਕਿ ਇਸਦਾ ਕਾਰਨ ਤੁਹਾਡੇ ਸਾਹਮਣੇ ਰੱਖਿਆ ਜਾਵੇ।

ਮੇਰੇ ਜਾਣੂ ਦੋ ਆਦਮੀਆਂ ਵਿਚ ਚੋਣਾਂ ਵਗੈਰਾ ਦੇ ਮਾਮਲੇ ਤੇ ਆਪਸ ਵਿਚ ਵਿਰੋਧਤਾ ਹੋ। ਮਾਮਲਾ ਵਧਦਾ ਗਿਆ। ਇਕ ਦੋਸਤ ਨੇ ਆਪਣੀ ਜਿਤ ਕਰਨ ਦਾ ਅਨੋਖਾ ਤਰੀਕਾ ਲਭਿਆ। ਉਸਨੇ ਆਪਣਾ ਇਕ ਗਰੀਬ ਵਰਕਰ ਨਾਲ ਲਿਜਾਕੇ ਕਿਧਰੇ ਭੇਜ ਦਿਤਾ ਤੇ ਰੌਲਾ ਪਾ ਦਿਤਾ ਕਿ ਦੂਜੀ ਧਿਰ ਵਾਲੇ ਸਾਡਾ ਆਦਮੀ ਮਾਰ ਗਏ ਹਨ। ਅਸੀਂ ਇਸਦਾ ਬਦਲਾ ਲੈਣਾ। ਉਸ ਮਾਰੇ ਗਏ ਮਸੂਮ ਦਾ ਕਬੀਲਾ ਭੜਕ ਉਠਿਆ, ਤੇ ਉਹਨਾਂ ਨੇ ਦੂਜੀ ਧਿਰ ਦੇ ਘਰ ਤੇ ਹਮਲਾ ਕਰ ਦਿਤਾ। ਦੂਜੀ ਧਿਰ ਵਾਲੇ ਕੋਠੇ ਉਪਰੋਂ ਹੱਥ ਬੰਨ੍ਹ ਰਹੇ ਸਨ ਕਿ ਸਾਨੂੰ ਕਾਰਨ ਤਾਂ ਦਸ ਦਿਉ। ਪਰ ਹਜੂਮ ਉਹਨਾਂ ਦੀ ਕੋਈ ਗੱਲ ਨਹੀਂ ਸੀ ਸੁਣ ਰਿਹਾ ਸਾਰਾ ਹੋ ਹਲਾ ਦਰਬਾਜਾ ਭੰਨਣ, ਕੰਧਾਂ ਤੋੜਨ ਤੇ ਲੱਗਾ ਹੋ‌ਇਆ ਸੀ। ਬਾਦ ਵਿਚ ਗੱਲ ਸਾਰੀ ਮਨਘੜਤ ਸਾਬਤ ਹੋਈ। ਇਹ ਘਟਨਾ ਮੇਰੇ ਬਚਪਨ ਦੀ ਹੈ। ਉਸ ਸਮੇਂ ਤੋਂ ਮੇਰਾ ਮਨ ਬਣ ਗਿਆ ਹੈ ਕਿ ਮੈਂ ਕਿਸੇ ਭੀ ਸੁਣੀ ਗੱਲ ਤੇ ਵਿਸ਼ਵਾਸ ਨਹੀਂ ਕਰਦਾ। ਆਪ ਪੜਤਾਲ ਕਰਦਾ ਹਾਂ। ਜੋ ਸੱਚ ਸਾਹਮਣੇ ਆਉਂਦਾ ਹੈ ਉਸ ਨੂੰ ਪੂਰਾ ਉਜਾਗਰ ਕਰਦਾ ਹਾਂ। ਨਤੀਜਾ ਭਾਂਵੇਂ ਕਿਨਾਂ ਭੀ ਭਿਆਨਕ ਨਿਕਲੇ।

ਮੈਂ ਇਹ ਭੀ ਦਸਣਾ ਚਾਹੂੰਦਾ ਹਾਂ ਕਿ ਮੈਂ ਮਜਿਸਟਰੇਟ ਤੋਂ ਲੈਕੇ ਸੁਪਰੀਮ ਕੋਰਟ ਤੱਕ ਕੇਸ ਆਪ ਇਨ-ਪਰਸਨ ਝਗੜਦਾ ਹਾਂ। ਦੋ ਵਾਰ ਵਿਧਾਨ ਸਭਾ ਲਈ ਚੁਣਿਆ ਗਿਆ ਹਾਂ। ਰਾਜ ਸਭਾ ਦੀ ਚੋਣ ਭੀ ਲੜ‌ਿਆ ਹਾਂ। 6 ਸਾਲ ਭਾਰਤੀ ਖੇਤੀ ਕੀਮਤ ਕਮਿਸ਼ਨ ਦਾ ਮੈਂਬਰ ਰਿਹਾ ਹਾਂ। ਇਹ ਅਦਾਰਾ ਖੇਤੀ ਫਸਲਾਂ ਦੀ ਖਰੀਦ ਕੀਮਤ ਨੀਅਤ ਕਰਦਾ ਹੈ। ਸਾਢੇ ਸਤ ਸਾਲ ਖੇਤੀ ਰਿਸਰਚ ਸੈਂਟਰ ਪੁਸ਼ਾ ਦਾ ਡਾਇਰੈਕਟਰ ਰਿਹਾ ਹਾਂ। ਇਹ ਅਦਾਰਾ ਉਸ ਸਮੇਂ 65 ਖੇਤੀ ਯੂਨੀਵਰਸਟੀਆਂ ਦੀ ਖੇਤੀ ਰਿਸਰਚ ਨੂੰ ਸੁਪਰਵਾਈਜ ਤੇ ਕੰਟਰੋਲ ਕਰਦੀ ਹੈ। ਇਸ ਕਰਕੇ ਖੇਤੀ ਸਬੰਧੀ ਤੇ ਕਨੂੰਨ ਸਬੰਧੀ ਕਾਫੀ ਜਾਣਕਾਰੀ ਰੱਖਦਾ ਹਾਂ।

 ਮੈਂ ਕਿਸਾਨ ਮੋਰਚੇ ਦੀ ਹਰ ਵੀਡੀਉ ਤੇ ਹਰ ਘਟਨਾ ਨੂੰ ਧਿਆਨ ਨਾਲ ਵਾਚਦਾ ਰਿਹਾ ਹਾਂ ਕਿ ਮੇਰੀ 1970 ਤੋਂ ਆਪਣੀ ਕਿਸਾਨ ਜਥੇਬੰਦੀ ਹੈ। ਜਿਸਦੇ ਕਈ ਹਜਾਰ ਮੈਂਬਰ ਹਨ ਜਿਸਦਾ ਨਾਮ ਹੈ "ਪੰਜਾਬ ਫਾਰਮਰਜ ਫੋਰਮ"। ਕਿਸਾਨ ਯੂਨੀਅਨਾਂ ਨਾਲੋਂ ਮੇਰੀ ਫੋਰਮ ਦਾ ਫਰਕ ਇਹ ਹੈ ਕਿ ਯੂਨੀਅਨਾਂ ਧਰਨੇ ਲਾਉਂਦੀਆਂ ਹਨ। ਸੜਕਾਂ ਰਸਤੇ ਬਜਾਰ ਬੰਦ ਕਰਦੀਆਂ ਹਨ। ਜਿਸ ਨਾਲ ਆਪਣੇ ਲੋਕਾਂ ਨੂੰ ਹੀ ਤੰਗੀ, ਪ੍ਰੇਸ਼ਾਨੀ ਹੁੰਦੀ ਹੈ। ਫਿਰ ਉਹਨਾਂ ਤੋਂ ਹੀ ਉਗਰਾਹੀ ਕਰਦ‌ੀਆਂ ਹਨ। ਪਰ ਸਾਡੀ ਫੋਰਮ ਕਿਸੇ ਭੀ ਗਲਤ ਕਨੂੰਨ ਦਾ ਪਹਿਲੇ ਸਰਕਾਰ ਨੂੰ ਨੋਟਿਸ ਦਿੰਦੀ ਹੈ। ਫੇਰ ਉਸਨੂੰ ਹਾਈ ਕੋਰਟ ਵਿਚ ਜਾਂ ਸੁਪਰੀਮ ਕੋਰਟ ਵਿਚ ਲੈਕੇ ਜਾਂਦੇ ਹਾਂ।

ਉਦਾਹਰਣ ਵਜੋਂ ਕੇਂਦਰ ਸਰਕਾਰ ਆਪਣੇ ਲਾਭ ਲਈ ਚੋਣ ਤੋਂ ਕਈ ਮਹੀਨੇ ਪਹਿਲਾਂ ਹੀ ਚੋਣ ਜਾਬਤਾ ਲਾਗੂ ਕਰਕੇ ਮਜੂਦ ਸਰਕਾਰ ਨੂੰ ਡਿਸਮਿਸ ਕਰ ਦਿੰਦੀ ਸੀ। ਮੇਰੀ ਫੋਰਮ ਨੇ ਪੰਜਾਬ ਹਾਈ ਕੋਰਟ ਵਿਚੋਂ ਕੇਸ ਜਿਤਿਆ। ਸੁਪਰੀਮ ਕੋਰਟ ਵਿਚੋਂ ਜਿਤਿਆ। ਕੇਂਦਰ ਸਰਕਾਰ ਤੇ ਇਲੈਕਸ਼ਨ ਕਮਿਸ਼ਨ ਨੁੰ ਪਹਿਲੀ ਵਾਰ ਹਾਰ ਹੋਈ।

ਗੁਰਦਵਾਰਾ ਐਕਟ ਦੇ ਬਨਿਆਦੀ ਖਰੜੇ ਅਨੁਸਾਰ ਸ਼੍ਰੋਮਣੀ ਕਮੇਟੀ ਨੂੰ ਦਰਜਨ ਕੁ ਵਡੇ ਇਤਹਾਸਕ ਗੁਰਦਵਾਰਿਆਂ ਦਾ ਪ੍ਰਬੰਧ ਕਰਨ ਦਾ ਹੀ ਅਧਿਕਾਰ ਹੈ। ਪਰ ਉਸਨੇ ਧੋਖੇ ਤੇ ਬਾਦਲ ਸਰਕਾਰ ਦੀ ਧਕੇਸ਼ਾਹੀ ਨਾਮ ਤਕਰੀਬਨ ਹਰ ਪਿੰਡ ਦੇ ਵਡੇ ਗੁਰੂਘਰ ਤੇ ਕਬਜਾ ਜਮਾ ਲਿਆ ਹੈ। ਮੈਂ ਆਪਣੇ ਪਿੰਡ ਦੇ ਗੁਰੂਘਰ ਦਾ ਕੇਸ ਸੁਪਰੀਮ ਕੋਰਟ ਵਿਚ ਆਪ ਕੇਸ ਲੜਕੇ ਜਿਤਿਆ ਹੈ। ਹਜਾਰਾਂ ਕੇਸ਼ਾਂ ਵਿਚੋਂ ਇਹ ਪਹਿਲਾ ਕੇਸ ਹੈ ਜਿਥੇ ਸ਼੍ਰੋਮਣੀ ਕਮੇਟੀ ਤਕਰੀਬਨ 100 ਸਾਲ ਬਾਦ ਪਹਿਲੀਵਾਰ ਹਾਰੀ ਹੈ। ਹੁਣ ਹਰ ਪਿੰਡ ਜਾਂ ਸਹਿਰ ਦੇ ਰਹਿਣ ਵਾਲੇ ਆਪਣੇ ਸਥਾਨਿਕ ਗੁਰੂਘਰ ਦੇ ਪ੍ਰਬੰਧ ਲਈ ਆਪ ਮਾਲਕ ਬਣ ਗਏ ਹਨ। ਸ਼੍ਰੋਮਣੀ ਕਮੇਟੀ ਤੋਂ ਪ੍ਰਬੰਧ ਵਾਪਿਸ ਲੈ ਸਕਦੇ ਹਨ। ਅਜੇਹੇ ਹੋਰ ਅਨੇਕਾਂ ਕੇਸ ਹਨ। ਜਿਆਦਾ ਵੇਰਵੇ ਦੀ ਇਥੇ ਲੋੜ ਨਹੀਂ।

ਦਿਲੀ ਕਿਸਾਨ ਮੋਰਚੇ ਵਿਚ ਦਰਜਨਾਂ ਕਿਸਾਨ ਸਹੀਦ ਹੋ ਚੁਕੇ ਹਨ। ਸੰਤ ਰਾਮ ਸਿੰਘ ਨੇ ਆਪਾ ਕੁਰਬਾਨ ਕੀਤਾ। ਮੇਰੇ ਹਲਕੇ ਦੇ ਇਕ ਹੋਣਹਾਰ ਕਬੱਡੀ ਖਿਡਾਰੀ ਨੈ ਆਪਾ ਕੁਰਬਾਨ ਕੀਤਾ। 20 ਦਸੰਬਰ ਨੂੰ ਮੇਰੇ ਪਿੰਡ ਨੇ ਭੀ ਸਹੀਦਾਂ ਨੂੰ ਸਰਧਾ ਭੇਟ ਕੀਤੀ। ਇਕ ਜੁਆਨ ਉਹਨਾਂ ਦੇ ਫੋਟੋ ਲੈ ਆਇਆ। ਬਹੁਤ ਵਧੀਆ ਪ੍ਰਸਨੈਲਟੀਆਂ ਕੁਰਬਾਨ ਹੋ ਗਈਆਂ। ਮਨ ਵਿਚ ਸੋਚ ਆਈ ਕਿ ਇਹ ਕਤਲ ਹਨ। ਇਹਨਾਂ ਕਤਲਾਂ ਲਈ ਕੋਣ ਜਿਮੇਂਵਾਰ ਹੈ।

ਮੈਂ ਭਾਂਵੇਂ 1970 ਤੋਂ ਕਿਸਾਨ ਮਾਮਲਿਆਂ ਨਾਲ ਜੁੜਿਆ ਹੋਇਆ ਹਾਂ। ਇਸ ਵਾਰੇ ਕਾਫੀ ਰਿਕਾਰਡ ਭੀ ਮੇਰੇ ਕੋਲ ਪਿਆ ਹੈ। ਮੈ ਇਸ ਨੂੰ ਦੁਬਾਰਾ ਵਾਚਿਆ। ਤਿੰਨਾਂ ਖੇਤੀ ਕਨੂੰਨਾਂ ਨੂੰ ਬਹੁਤ ਡੁਘਾਈ ਨਾਲ ਵਾਚਿਆ ਕਿ ਪੰਜਾਬ ਦੀ ਕਿਸਾਨੀ ਲਈ ਵਿਨਾਸ਼ਕਾਰੀ ਹਨ ਜਾਂ ਵਰਦਾਨ ਹਨ।

ਦੋਸਤੋ ਮੇਰੀ ਜਾਣਕਾਰੀ, ਮੇਰੀ ਆਤਮਾਂ ਦੀ ਅਵਾਜ ਹੈ ਕਿ ਇਸ ਮੋਰਚੇ ਦਾ ਕਿਸਾਨ ਬਿਲਾਂ ਨਾਲ ਕੋਈ ਸਬੰਧ ਹੀ ਨਹੀ। ਇਹ ਨਿਰੋਲ ਇਕ ਸ਼ਾਜਿਸ ਹੈ। ਜਿਸਦਾ ਡਰਾਪਸੀਨ 31 ਦਸੰਬਰ ਹੈ। ਕੀ ਹੈ ਇਹ ਸ਼ਾਜਿਸ ਤੇ ਕੌਣ ਹਨ ਇਸਦੇ ਰਚਣ ਹਾਰ ਇਹ ਸਭ ਜਾਨਣ ਲਈ ਇਸ ਲੇਖ ਨੂੰ ਧਿਆਨ ਨਾਲ ਪੜ੍ਹੋ ਤੇ ਸਬੰਧਿਤ ਵੀਡੀਉਜ ਨੂੰ ਧਿਆਨ ਨਾਲ ਦੇਖੋ। ਮੈਂਨੂੰ ਪਤਾ ਹੈ ਕਿ ਇਹ ਜੁਮੇਂਵਾਰ ਵਡੀਆਂ ਹਸਤ‌ਿਆਂ ਮੇਰੇ ਤੇ ਦਸ ਹਜਾਰ ਡੈਫਾਮੇਸ਼ਨ ਕੇਸ ਕਰਵਾ ਸਕਦੇ ਹਨ। ਮੈਂਨੂੰ ਮਰਵਾ ਸਕਦੇ ਹਨ। ਮੈਂ ਨੂੰ ਕੋਈ ਡਰ ਨਹੀਂ, ਇਹ ਮੇਰੀ ਜਮੀਰ ਦੀ ਅਵਾਜ ਹੈ। ਇਹਨਾਂ ਦੇ ਅੰਧਵਿਸ਼ਵਾਸੀ ਮੇਰੇ ਖਿਲਾਫ ਗਾਲੀ ਗਲੋਚ ਤੇ ਬਹਤ ਭਦੀ ਸ਼ਬਦਾਵਲੀ ਵਰਤਣ ਗੇ। ਮੈ ਉਹਨਾਂ ਦੋਸਤਾਂ ਨੂੰ ਜੀ ਆਇਆਂ ਕਹਿੰਦਾ ਹਾਂ। ਮੈਨੂੰ ਹੋਰ ਸ਼ਕਤੀ ਮਿਲੇ ਗੀ। ਗਾਲੀ ਗਲੋਚ ਕਰਨ ਤੋਂ ਬਾਦ, ਇਹ ਵੀਰ ਕੁਝ ਸੋਚਣ ਲਈ ਮਜਬੂਰ ਹੋ ਜਾਣ ਗੇ। ਅਸਲੀਅਤ ਦੀ ਪੜਤਾਲ ਕਰਨ ਗੇ। ਅਖੀਰ ਮੇਰੇ ਸਹਿਯੋਗੀ ਬਣ ਜਾਣ ਗੇ।

ਮੈਂ ਬਹੁਤ ਸਮੇਂ ਤੋਂ ਸਭ ਕੁਝ ਦੇਖ ਰਿਹਾ ਹਾਂ ਪਰ ਹੁਣ ਮੇਰੀ ਆਤਮਾਂ, ਤੇ ਕੁਝ ਦੋਸਤਾਂ ਨੇ, ਕੁਝ ਸਚਾਈਆਂ ਸਾਹਮਣੇ ਲਿਆਉਣ ਲਈ ਹੌਂਸਲਾ ਦਿਤਾ ਹੈ ਕਿਉਂਕੇ ਗੁਮਰਾਹ ਕੁਨ ਪ੍ਰਚਾਰ, ਆਪਣੀ ਚਰਮ ਸੀਮਾ ਤੇ ਪਹੁੰਚ ਚੁਕਾ ਹੈ ਦੇਖੋ ਕਿਵੇਂ 70, 80, 90 ਸਾਲ ਦੇ ਬਜੁਰਗ ਮਾਤਾਵਾਂ, ਪੰਜਾਬ ਦੇ ਨੌਜੁਆਨ, ਆਪਣਾ ਕੰਮਕਾਰ, ਕੈਰੀਅਰ ਛੱਡਕੇ, ਸਹਾਦਤਾਂ ਦੇਣ ਲਈ ਤਤਪਰ ਹਨ ਪੰਜਾਬ ਦੇ ਕਿਸਾਨ ਆਪਣੀ ਖੇਤੀ ਅਤੇ ਪ੍ਰਵਾਰਾਂ ਦੀ ਸਾਂਭ ਸੰਭਾਲ ਛੱਡਕੇ, ਲੰਮੇ ਧਰਨੇ ਲਾਕੇ ਬੈਠ ਗਏ ਹਨ

ਮੈਂ  ਸਰਦਾਰ ਰਵੀ ਸਿੰਘ, ਸਰਦਾਰ ਉਬਰਾਏ ਸਾਹਿਬ ਅਗੇ ਉਹਨਾਂ ਵਲੋਂ ਕੀਤੀ ਸੇਵਾ ਤੇ ਦਿਤੇ ਦਾਨਾਂ ਲਈ ਸਿਰ ਝੁਕਾਉੰਦਾ ਹਾਂ ਮੈਂ ਦੁਸਾਂਝ ਸਾਹਿਬ ਤੇ ਹੋਰ ਦਾਨੀਆਂ, ਕਲਾਕਾਰਾਂ, ਨੌਜੁਆਨਾਂ ਦਾ, ਉਹਨਾਂ ਦੇ ਯੋਗਦਾਨ ਲਈ ਧੰਨਵਾਦ ਕਰਦਾ ਹਾਂ

ਇਹਨਾਂ ਸਭਨਾਂ ਦੀਆਂ ਮੌਤਾਂ ਲਈ ਰਾਜੇਵਾਲ ਸਾਹਿਬ, ਲਖੋਵਾਲ ਸਾਹਿਬ, ਕੈਪਟਨ ਸਾਹਿਬ ਤੇ ਸੁਖਬੀਰ ਬਾਦਲ ਗੁਨਾਹਗਾਰ ਹਨ ਇਹ ਸਖਸ਼ੀਅਤਾਂ ਇਹਨਾਂ ਵਲੋਂ ਰਚੀ ਸ਼ਾਜਿਸ ਦਾ ਸ਼ਿਕਾਰ ਹੋਈਆਂ ਹਨ ਇਹ ਦੋਨੋ ਆਗੂ ਹੁਣ ਹੋਰ ਕਿਸਾਨਾਂ ਨੂੰ ਵੰਗਾਰਨ ਲਈ, ਵਿਉਂਤਬੰਦੀਆਂ ਕਰ ਰਹੇ ਹਨ ਪੰਜਾਬੀ ਮੀਡੀਆਂ ਬਦਾਮਾਂ ਦੇ ਲੰਗਰ, ਖੀਰ ਪ੍ਰਸ਼ਾਦ, ਮਠਿਆਈਆਂ ਤੇ ਹਰ ਲੋੜੀਦੀਆਂ ਬਸਤਾਂ ਦੀ ਪ੍ਰਾਪਤੀ ਜਣਾ ਰਹੇ ਹਨ ਜੋ ਹੋਰ ਪੰਜਾਬੀਆਂ ਨੂੰ ਇਥੇ ਆਉਣ ਲਈ ਪ੍ਰੇਰਨਾ ਦੇ ਰਹੇ ਹਨ

ਕਿਸਾਨਾਂ ਦੀ ਇਕੱਤਰਤਾ 4 ਲੱਖ ਤੋਂ ਭੀ ਜਿਆਦਾ ਜਾਪਦੀ ਹੈ ਫਰਾਂਸ ਵਿਚ 10 ਕੁ ਹਜਾਰ ਫਰਾਂਸ ਵਾਸੀਆਂ ਨੇ ਪੈਰਸ ਦੇ ਬਜਾਰਾਂ ਵਿਚ ਸਿਰਫ ਇਕ ਦਿਨ ਹੀ ਮਾਰਚ ਕੀਤਾ ਸੀ, ਫਰਾਂਸ ਦੇ ਪ੍ਰੀਮੀਅਰ ਨੇ ਪਾਰਲੀਮੈਂਟ ਭੰਗ ਕਰਕੇ ਜਨਤਾ ਤੋਂ ਦੁਬਾਰਾ ਫਤਵਾ ਲਿਆ ਸੀ ਪਰ ਭਾਰਤ ਸਰਕਾਰ ਦੀ ਧਾਰਨਾ ਏਨੀ ਮਜਬੂਤ ਕਿਵੇਂ ਬਣੀ ਕਿ ਬਿਲ ਕਿਸਾਨ ਲਈ ਕਲਿਆਣਕਾਰੀ ਹਨ. ਇਸ ਲਈ ਤਿੰਨਾਂ ਕਿਸਾਨ ਬਿਲਾਂ ਦਾ ਸਰਵੇਖਣ ਭੀ ਇਸ ਆਰਟੀਕਲ ਵਿਚ ਕੀਤਾ ਗਿਆ ਹੈ।

              ਕਿਸਾਨ ਆਗੂ ਆਖਦੇ ਹਨ ਕਿ ਇਹ ਲੜਾਈ ਕਿਸਾਨ ਯੂਨੀਅਨਾਂ ਤੇ ਭਾਰਤ ਸਰਕਾਰ ਵਿਚਕਾਰ ਹੈ ਤੀਜੀ ਧਿਰ ਨੂੰ ਰਾਇ ਦੇਣ ਦਾ ਕੋਈ ਅਧਿਕਾਰ ਨਹੀਂ ਹੈ ਸਟੇਜ ਤੇ ਆਉਣ ਦੀ ਇਜਾਜਤ ਨਹੀਂ ਇਸ ਲਈ ਇਹ ਦਸਣਾ ਜਰੂਰੀ ਹੋ ਗਿਆ ਹੈ ਕਿ ਮੈਂ ਕੋਣ ਹਾਂ ਤੇ ਕਿਸਾਨ ਮਸਲਿਆਂ ਵਿਚ ਰਾਇ ਦੇਣ ਦਾ ਮੇਰਾ ਕੀ ਅਧਿਕਾਰ ਹੈ ਮੈਂ ਇਸ ਵਿਚਾਰ ਨੂੰ 9 ਹਿਸਿਆਂ ਵਿਚ ਵੰਡ ਰਿਹਾ ਹਾਂ।

 9 ਪਾਰਟਜ.

ਪਾਰਟ 1: ਮੈਂ ਕੋਣ ਹਾਂ ਮੇਰਾ ਰਾਇ ਦੇਣ ਦਾ ਕੀ ਅਧਿਕਾਰ ਹੈ

ਪਾਰਟ 2: ਮੇਰੀ ਰਾਇ ਦੇਣ ਦੀ ਕੀ ਮਜਬੂਰੀ ਹੈ

ਪਾਰਟ 3: ਕਿਸਾਨ ਯੂਨੀਅਨਾਂ ਦਾ ਪਿਛੋਕੜ, ਭੂਪਿੰਦਰ ਸਿੰਘ ਮਾਨ, ਅਜਮੇਰ ਸਿੰਘ ਲਖੋਵਾਲ,  

ਪਾਰਟ 4:   ਪੰਜਾਬ ਕਿਸਾਨ ਯੂਨ‌ਿਅਨਾਂ ਦੀ ਮਜੂਦਾ ਸਥਿਤੀ ਰਾਜੇਵਾਲ ਤੇ ਉਗਰਾਹਾਂ ਦੀ ਰਸਾਕਸੀ

ਪਾਰਟ 5: ਤਿੰਨੇ ਖੇਤੀ ਕਨੂੰਨਾਂ ਦਾ ਵੇਰਵਾ ਤੇ ਪੰਜਾਬ ਦੀ ਕਿਸਾਨੀ ਉਪਰ ਪ੍ਰਭਾਵ

ਪਾਰਟ 6: ਸਰਕਾਰ ਦਾ ਪੱਖ ਤੇ ਕਿਸਾਨਾਂ ਨੂੰ ਪਾਏ ਡਰ ਕੌਣ ਠੀਕ ਕੋਣ ਗਲਤ

ਪਾਰਟ 7:   ਸੁਖਬੀਰ-ਅਮਰਿੰਦਰ ਦੀ ਸੰਯੁਕਤ ਸਰਕਾਰ ਵਲੋਂ ਲਾਈ ਚੁਆਤੀ, ਹੁਣ ਬਣ ਚੁਕੀ ਹੈ ਭਾਂਬੜ

ਪਾਰਟ 8: ਸੁਖਬੀਰ, ਅਮਰਿੰਦਰ, ਮੋਦੀ ਸਰਕਾਰ ਦੀ ਸਥਿਰਤਾ ਲਈ ਸਭ ਕੁਝ ਕਰ ਰਹੇ ਹਨ

ਪਾਰਟ 9: ਕਿਸਾਨ ਯੁਨ‌ਿਅਨਾਂ ਦਾ ਮੰਤਵ ਕੀ ਹੋਣਾ ਚਾਹੀਦਾ ਹੈ ਮੇਰੀ "ਕਿਸਾਨ ਫਾਰਮਰਜ ਫੋਰਮ" ਕੀ ਕਰ ਰਹੀ ਹੈ