20. ਨੈਸ਼ਨਲ ਸ਼ਾਜਿਸ
ਅਧੀਨ ਰਾਜੇਵਾਲ ਕਰ ਰਿਹਾ ਹੈ ਪੰਜਾਬ ਦੀ ਕਿਸਾਨੀ ਤੇ ਜੁਆਨੀ
ਦੀ ਤਬਾਹੀ।
ਕੇਂਦਰ ਸਰਕਾਰ ਉਦਾਰਤਾ ਵਾਲਾ ਧਿਆਨ ਛੱਡਕੇ,
ਤੱਥਾਂ ਵੱਲ ਧਿਆਨ ਦੇਵੇ।
ਪੰਜਾਬ ਵਿਚ
ਹਾਲਾਤ ਅਗੱਸਤ 1947 ਵਰਗੇ ਬਣਦੇ ਜਾ ਰਹੇ ਹਨ। ਸੁਖਬੀਰ
ਕੈਪਟਨ ਲਖੋਵਾਲ ਰਾਜੇਵਾਲ ਨੇ ਇਹ ਸ਼ਾਜਿਸ ਰਾਜੇਵਾਲ ਨੂੰ
ਮੰਡੀ ਬੋਰਡ ਦਾ ਚੇਅਰਮੈਨ ਬਨਾਉਣ ਲਈ ਤੇ ਲਾਲ ਸਿੰਘ ਨੂੰ
ਉਤਾਰਨ ਲਈ ਰਚੀ ਸੀ। ਪਰ ਰਾਜੇਵਾਲ ਗਰੋਹ ਕੋਲ ਅਥਾਹ ਪੈਸਾ
ਤੇ ਅਥਾਹ ਨੈਸ਼ਨਲ ਸਪੋਰਟ ਆ ਜਾਣ ਕਰਕੇ ਉਹ ਹੁਣ ਮਾਸਟਰ ਤਾਰਾ
ਸਿੰਘ ਬਨਣਾ ਚਾਹੂੰਦੇ ਹਨ। ਮਾਸਟਰ ਜੀ ਨੇ ਪਹਿਲੇ ਲਹੌਰ
ਵਿਚਲੇ ਗੁਰਦੁਆਰਿਆਂ ਦਾ ਵਾਸਤਾ ਪਾਕੇ ਲਹੌਰ ਲੈਣ ਲਈ, ਰਾਵੀ
ਨੂੰ ਹੱਦ ਮਿਥਣ ਲਈ ਭੜਕਾਇਆ। ਪਰਚਾਰ ਕੀਤਾ ਗਿਆ ਕਿ ਜੇ
ਰਾਵੀ ਤੱਕ ਸਭ ਮੁਸਲਮਾਨ ਪੰਜਾਬ ਵਿਚੋਂ ਕੱਢ ਦਿਤੇ ਜਾਣ ਤਾਂ
ਚੜਦੇ ਲਹਿੰਦੇ ਪੰਜਾਬ ਦੀ ਹੱਦ ਰਾਵੀ ਬਣੇ ਗੀ। ਹਾਲਾਤ ਗਰਮ
ਹੋਣ ਤੇ ਲਹੌਰ ਦੇ ਕਿਲੇ ਤੇ ਲਹਿਰਾ ਰਿਹਾ ਹੈਦਰੀ ਝੰਡਾ ਵੱਢ
ਕੇ ਆਪ ਕਾਰ ਦੁੜਾਕੇ ਅੰਮਰਿਤਸਰ ਆ ਗਏ। ਉਹਨਾਂ ਸਿਖ ਸੰਗਤ
ਨੂੰ ਭੜਕਾਇਆ ਕਿ ਲਹੌਰ ਵਿਚ ਸਭ ਸਿਖ ਮਾਰ ਦਿਤੇ ਗਏ ਹਨ,
ਸਾਨੂੰ ਭੀ ਬਦਲਾ ਲੈਣਾ ਚਾਹੀਦਾ ਹੈ। ਐਸੀ ਅੱਗ ਭੜਕਾਈ ਕਿ
10 ਲੱਖ ਸਿਖ ਹਿੰਦੂ ਮਾਰਿਆ ਗਿਆ।
ਹੁਣ ਰਾਜੇਵਾਲ
ਸਾਹਿਬ ਭੀ ਅਜੇਹੀ ਅੱਗ ਭੜਕਾਉਣ ਲਈ ਬੇਤਾਬ ਹਨ। ਹਾਲਾਂ ਕਿ
ਤਿੰਨੇ ਖੇਤੀ ਬਿਲ ਪੰਜਾਬ ਦੀ ਕਿਸਾਨੀ ਲਈ ਵਰਦਾਨ ਸਾਬਤ ਹੋ
ਸਕਦੇ ਹਨ। ਮੰਡੀ ਬੋਰਡ ਹਰ ਕਿਸਾਨ ਦੀ ਫਸਲ ਦਾ ਦਸਵਾਂ ਹਿਸਾ
ਹੜੱਪ ਕਰ ਲੈਦਾ ਹੈ। ਇਹ ਅਰਬਾਂ ਰੁਪਈਆਂ ਹਰ ਸਾਲ ਬਾਦਲ
ਕੈਪਟਨ ਲਖੋਵਾਲ ਰਾਜੇਵਾਲ ਵਰਗੇ ਲੁਟੇਰੇ ਲੁਟ ਰਹੇ ਹਨ।
ਮੰਡੀ ਬੋਰਡ ਨੇ ਕਿਸਾਨ ਦੇ ਸਾਰੇ ਬੁਨਿਆਦੀ ਹੱਕ ਖਤਮ ਕਰ
ਦਿਤੇ ਹਨ। ਕਿਸਾਨ ਦੀਆਂ ਸਾਰੀਆਂ ਸਹੂਲ਼ਤਾਂ ਖਤਮ ਕਰ ਦਿਤੀਆਂ
ਹਨ। ਮੰਡੀ ਬੋਰਡ ਕਿਸਾਨ ਲਈ ਗੁਲਾਮੀ ਹੈ। ਇਹ ਕਿਸਾਨ ਲਈ
ਹਜਾਰਾਂ ਗੁਣਾ ਵੱਡਾ ਜਜੀਆ ਹੈ। ਪਰ ਲੁਟੇਰਾ ਗਰੋਹਾਂ ਲਈ
ਵਰਦਾਨ ਹੈ। ਰਾਜੇਵਾਲ ਗਰੋਹ ਆਪਣੀ ਲੁਟ ਦੀ ਸਲਾਮਤੀ ਲਈ
ਭੋਲੇ ਭਾਲੇ ਕਿਸਾਨ ਨੂੰ ਗੁਮਰਾਹ ਕਰ ਰਿਹਾ ਹੈ। ਲੁਟ ਰਿਹਾ
ਹੈ। ਕੁਰਬਾਨ ਕਰ ਰਿਹਾ ਹੈ।
ਮੇਰੇ ਇਹ ਵਿਚਾਰ
ਰਾਜਨੀਤਕ ਨਹੀ। ਮੇਰੇ ਮਨ ਦੀ ਭਾਵਨਾਂ ਹੈ। ਮੇਰੀ ਧਾਰਨਾਂ
ਹੈ। ਮੇਰੇ ਕਿਸਾਨ ਮੋਰਚੇ ਸਬੰਧੀ ਵਿਚਾਰਾਂ ਦੀ ਹੋਰ
ਜਾਣਕਾਰੀ ਇਸੇ ਚੈਪਟਰ ਵਿਚ ਦਿਤੇ ਮੇਰੇ ਲੇਖਾਂ ਤੋਂ ਹੋ
ਸਕਦੀ ਹੈ। ਇਹ ਲੇਖ ਮੇਰੇ ਫੇਸਬੁਕ ਪੋਰਟਲ ਤੇ ਬਹੁਤ ਸਮਾਂ
ਪਹਿਲੇ ਹੀ ਲਿਖੇ ਜਾ ਚੁਕੇ ਹਨ। ਜਿਹਨਾਂ ਦੀ ਹਜਾਰਾਂ
ਦੋਸਤਾਂ ਵਲੋਂ ਪੁਸ਼ਟੀ ਤੇ ਸਲਾਘਾ ਹੋ ਚੁਕੀ ਹੈ। ਤਕਰੀਬਨ
ਇਸੇ ਭਾਵਨਾ ਤਹਿਤ 90 ਪ੍ਰਤੀਸ਼ਤ ਕਿਸਾਨ ਮੋਰਚੇ ਤੋਂ ਕਿਨਾਰਾ
ਕਰ ਚੁਕੇ ਹਨ। ਪਰ ਰਾਜੇਵਾਲ ਸਾਹਿਬ ਉਤਸ਼ਾਹਤ ਹੋ ਰਹੇ ਹਨ।
ਜਿਸ ਤਰਾਂ ਕਿਸੇ ਵੱਡੀ ਸ਼ਕਤੀ ਦੀ ਹਮਾਇਤ ਹਾਂਸਲ ਹੋਵੇ। ਇਹੀ
ਮੇਰੇ ਵਿਚਾਰਾਂ ਦੀ ਪ੍ਰਮਾਣਇਕਤਾ ਹੈ।
ਸ਼ਾਇਦ ਕੁਝ
ਦੋਸਤ ਸੋਚਣ ਗੇ ਕਿ ਮੈਂ ਉਗਰਾਹਾਂ ਸਾਹਿਬ ਤੇ ਕਿਸਾਨ ਮਜਦੂਰ
ਸੰਘਰਸ ਸੰਮਤੀ ਵਾਰੇ ਕੁਝ ਕਿਉਂ ਨਹੀਂ ਕਹਿ ਰਿਹਾ। ਇਸਦਾ
ਕਾਰਨ ਇਹ ਹੈ ਕਿ ਦੋਨੋ ਸੰਸਥਾਵਾਂ ਸੁਖਬੀਰ ਕੈਪਟਨ ਲਖੋਵਾਲ
ਰਾਜੇਵਾਲ ਵਲੋਂ ਰਚੀ ਗਈ ਸ਼ਾਜਿਸ ਵਿਚ ਭਾਈਵਾਲ ਨਹੀਂ ਬਣਾਈਆਂ
ਗਈਆਂ। ਦੂਸਰਾ ਕਰਨ ਇਹ ਹੈ ਕਿ ਇਹ ਦੋਨੋ ਸੰਸਥਾਵਾਂ ਸ਼ਾਤਮਈ
ਧਰਨਾ ਦੇ ਰਹੀਆਂ ਹਨ। ਇਹ ਰਾਜੇਵਾਲ ਗਰੋਹ ਵਾਂਗ ਖੌਰੂ ਨਹੀਂ
ਪਾ ਰਹੇ। ਇਹ ਸਿਰਫ ਰਾਜੇਵਾਲ ਸ਼ਾਜਿਸ ਨੂੰ ਇਕਸਪੋਜ ਕਰਨ ਲਈ
ਹੀ ਬਰਾਬਰ ਮਜੂਦ ਹਨ। ਇਹ ਰਾਜੇਵਾਲ ਸਾਹਿਬ ਵਾਂਗ ਕਿਸਨਾਂ
ਤੇ ਜੁਆਨਾਂ ਨਾਲ ਨਿਤ ਨਵੇਂ ਧੋਖੇ ਤੇ ਵਿਸਵਾਸਘਾਤ ਨਹੀਂ ਕਰ
ਰਹੇ। ਇਹਨਾਂ ਗਰੁਪਾਂ ਦੀ ਮੈਨ ਪਾਵਰ ਰਾਜੇਵਾਲ ਗਰੋਹ ਦੇ
ਸਾਰੇ ਗਰੁਪਾਂ ਨਾਲੋਂ ਸ਼ੈਕੜੇ ਗੁਣਾ ਹੈ। ਰਾਜੇਵਾਲ ਗਰੁਪ
ਕੋਲ ਸਿਰਫ ਦੋ ਤਿੰਨ ਸੌ ਟਰਾਲੀਆਂ ਹੀ ਹਨ। ਪਰ ਹਰ ਰੋਜ
ਸਿੰਘੂ ਸਟੇਜ ਤੇ ਘਮਸਾਨ ਮਚਦਾ ਹੈ। ਇਹਨਾਂ ਤੱਥਾਂ ਦਾ ਸਬੂਤ
ਮੈਂ ਆਪਣੀਆਂ ਵੀਡੀਉਜ ਵਿਚ ਦੇਵਾਂ ਗਾ।
ਰਾਜੇਵਾਲ
ਸਾਹਿਬ ਕਿਨੇ ਵਾਰ ਕਹਿ ਚੁਕੇ ਹਨ ਕਿ "ਜੇ ਮੈਂ ਮੁੰਹ
ਖੋਹਲਤਾ, ਤਾਂ ਤੁਸੀਂ ਸੋਚ ਭੀ ਨਹੀਂ ਸਕਦੇ ਕਿ ਕੀ ਹੋ ਜਾਏ
ਗਾ"। ਬਸ ਇਸੇ ਡਰ ਤੋਂ ਕੋਈ ਜਮੀਰ ਵਾਲਾ ਸਿਖ ਭੀ ਗਲਤ ਨੂੰ
ਗਲਤ ਕਹਿਣ ਦੀ ਜੁਰਅਤ ਨਹੀਂ ਕਰਦਾ। ਮੇਰੀ ਜਮੀਰ ਜਾਗੀ ਹੈ।
ਮੈਂ ਰਾਜੇਵਾਲ ਸਾਹਿਬ ਦੀ ਕਤਲਗਾਹ ਤੇ ਬਲੀ ਦੇਣ ਲਈ ਤਿਆਰ
ਹਾਂ। ਰਾਜੇਵਾਲ ਸਾਹਿਬ ਸੈਕੜੇ ਮਸੂਮ ਕਿਸਾਨਾਂ ਦੇ ਕਾਤਲ
ਹਨ। ਦਰਜਨਾਂ ਜੁਆਨਾਂ ਤੇ ਝੂਠੇ ਕੇਸ ਬਨਾਉਣ ਲਈ ਗੁਨਾਹ ਗਾਰ
ਹਨ। ਦਰਜਨਾਂ ਵਾਰ ਆਪਣੇ ਹੀ ਕਿਸਾਨਾਂ ਨਾਲ ਵਿਸਵਾਸਘਾਤ
ਧੋਖਾ ਕਰ ਚੁਕੇ ਹਨ। ਇਕ ਫੇਸਬੁਕ ਪੋਸਟ ਇਹ ਦਰਸ਼ਾਉਂਦੀ ਹੈ
ਕਿ ਰਾਜੇਵਾਲ ਸਾਹਿਬ ਤਕਰੀਬਨ ਸੌ ਕਰੋੜ ਜਾਂ ਵੱਧ ਹਵਾਲਾ
ਕਾਰਪੋਰੇਟ ਘਰਾਣਿਆਂ ਤੋਂ ਲੈ ਚੁਕੇ ਹਨ। ਸਭ ਦੋਸਤਾਂ ਨੇ ਇਹ
ਪੋਸਟ ਦੇਖੀ ਹੋਵੇ ਗੀ। ਜਿਸ ਵਿਚ ਇਕ ਆਦਮੀ ਕਹਿ ਰਿਹਾ ਹੈ
ਕਿ ਰਾਕੇਸ ਟਿਕਾਇਤ ਨੂੰ ਉਸ ਰਾਹੀਂ 80 ਕ੍ਰੋੜ ਰੁਪਈਆ
ਮਿਲਿਆ ਹੈ। ਰਾਕੇਸ਼ ਨੇ ਇਸਦਾ ਖੰਡਨ ਨਹੀਂ ਕੀਤਾ।
ਇਹ ਉਸ ਸਮੇਂ ਦੀ ਗੱਲ ਹੈ ਜਦ ਟਿਕਾਇਤ ਕਿਸਾਨ ਸੰਘਰਸ ਸੰਮਤੀ
ਦਾ ਸਧਾਰਨ ਮੈਬਰ ਸੀ। ਰਾਜੇਵਾਲ ਸੁਪਰ ਲੀਡਰ ਸੀ। ਇਹ ਗੱਲ
ਉਹਨਾਂ ਦਿਨਾਂ ਦੀ ਹੈ ਜਦੋਂ ਕਿਸਾਨ ਆਗੂ ਦਿਲੀ ਛੱਡ ਕੇ ਆਪੋ
ਆਪਣੇ ਰਾਜਾਂ ਵਿਚ ਇਕੱਠ ਕਰਨ ਲਈ ਚਲੇ ਗਏ ਸਨ। ਇਸਦਾ ਅਸਲ
ਕਾਰਨ ਕੀ ਸੀ। ਸਾਫ ਹੈ ਕਿ ਜੇ ਟਿਕਾਇਤ ਸਾਹਿਬ ਨੂੰ 80
ਕਰੋੜ ਰਕਮ ਮਿਲੀ ਸੀ ਤਾਂ ਸਰਬਉਚ ਲੀਡਰ ਰਾਜੇਵਾਲ ਸਾਹਿਬ
ਨੂੰ ਤਾਂ ਅਵੱਸ 100 ਤੋਂ 200 ਕਰੋੜ ਵਿਚਕਾਰ ਰਕਮ ਮਿਲੀ
ਹੋਏ ਗੀ। ਤਾਂ ਹੀ ਸਭ ਲੀਡਰਾਂ ਨੇ ਦਿਲੀ ਤੋਂ ਕਿਨਾਰਾ ਕਰ
ਲਿਆ। ਸਭ ਰਸਤੇ ਇਕ ਪਾਸੜ ਚਾਲੂ ਕਰ ਦਿਤੇ ਗਏ। ਕੀ ਇਹ ਰਕਮ
ਕਿਸਾਨਾਂ ਵਿਚ ਵੰਡੀ ਗਈ।
ਅਫਵਾਹਾਂ ਹਨ ਕਿ ਰਾਜੇਵਾਲ ਨੂੰ ਏਅਰਟੈੱਲ ਤੋਂ
ਬਹੁਤ ਕੁਝ ਮਿਲਿਆ ਹੈ. ਸਟੇਜ ਤੋਂ ਘੋਸ਼ਿਤ ਕੀਤਾ ਗਿਆ ਕਿ
4
ਲੱਖ ਕਿਸਾਨ ਜੀਓ ਤੋਂ ਏਅਰਟੈੱਲ ਵੱਲ ਚਲੇ ਗਏ. ਇਕ
ਨੇ ਫੇਸਬੌਕ
'ਤੇ
ਪੋਸਟ ਕੀਤਾ ਕਿ ਲੁਧਿਆਣਾ ਦਾ ਰਹਿਣ ਵਾਲਾ ਸਰਦਾਰ ਏਅਰਟੈੱਲ
ਦਾ ਮਾਲਕ ਹੈ. ਕਾਰਪੋਰੇਟ,
ਅਡਾਨੀ ਜਾਂ ਅੰਬਾਨੀ,
ਤੋਂ ਕਿੰਨਾ ਕੁਝ ਪ੍ਰਾਪਤ ਕੀਤਾ ਉਨ੍ਹਾਂ ਦੇ
ਟਾਵਰਾਂ ਨੂੰ ਤੋੜਨ ਤੋਂ ਰੋਕਣ ਲਈ
।
ਕੀ ਇਹ ਰਕਮ ਅੰਦੋਲਨਕਾਰੀ ਕਿਸਾਨਾਂ ਵਿੱਚ ਵੰਡੀ
ਗਈ ਸੀ?
ਕੀ ਸਹੀਦ ਹੋਣ ਵਾਲਿਆਂ ਨੂੰ
20-20 ਲੱਖ ਰੁਪਈਆ ਵੰਡਿਆ ਗਿਆ। ਕੀ ਇਹ ਕਿਸਾਨਾਂ ਨਾਲ
ਵਿਸਵਾਸਘਾਤ ਨਹੀ?
ਰਾਜੇਵਾਲ ਗਰੋਹ ਕਿਸਾਨੀ ਬਚਾਉ,
ਜਮੀਨ ਬਚਾਉ ਦੇ ਨਾਅਰੇ ਹੇਠ ਭੜਕਾਊ ਭਾਸ਼ਣ ਕਰਕੇ ਹਿੰਦੂ ਸਿਖ
ਨਫਰਤ ਫੈਲਾ ਰਿਹਾ ਹੈ। ਕਿਸੇ ਹਿੰਦੂ ਦੇ ਘਰ ਗੰਦੀ ਰੂੜੀ
ਲਾਹੀ ਜਾ ਰਹੀ ਹੈ। ਕਿਸੇ ਦੀ ਕੁਟਮਾਰ ਹੋ ਰਹੀ ਹੈ। ਕਿਸੇ
ਨੂੰ ਨੰਗਾ ਕਰਕੇ ਉਸਦਾ ਮਜਾਕ ਉਡਾਇਆ ਜਾ ਰਿਹਾ। ਕੋਈ ਹਿੰਦੂ
ਨਿਸਚਿੰਤ ਹੋਕੇ ਕੋਈ ਵਿਹਾਰ ਨਹੀਂ ਕਰ ਸਕਦਾ। ਕੋਈ ਫੰਕਸ਼ਨ
ਨਹੀਂ ਕਰ ਸਕਦਾ। ਕੋਈ ਕਿਸੇ ਦੇਘਰ ਨਹੀਂ ਜਾ ਸਕਦਾ। ਕੋਈ
ਮਹਿਮਾਨ ਨਿਵਾਜੀ ਨਹੀਂ ਹੋ ਸਕਦੀ। ਪੰਜਾਬ ਵਿਚ ਰਾਜੇਵਾਲ ਦੀ
ਪੈਰੇਲਿਲ ਸਰਕਾਰ ਚੱਲ ਰਹੀ ਹੈ। ਕੈਪਟਨ ਸਾਹਿਬ ਕੋਲ ਕਰੋਨਾ
ਵਾਰੇ ਨਿਤ ਨਵੇਂ ਬਿਆਨ ਦਾਗਣ ਤੋਂ ਵੱਧ, ਕੁਝ ਕਰਨ ਦੀ
ਸਮਰੱਥਾ ਹੀ ਨਹੀਂ ਹੈ। ਰਾਜੇਵਾਲ ਸਾਹਿਬ ਦੇ ਹੁਕਮ ਕੈਪਟਨ
ਸਾਹਿਬ ਦੇ ਨਿਜੀ ਸਕੱਤਰ ਐਮ ਪੀ ਸਿੰਘ ਤੇ ਸੁਖਬੀਰ ਸਿੰਘ
ਰਾਹੀਂ ਅਫਸਰਾਂ ਕੋਲ ਪੁਜ ਰਹੇ ਹਨ। ਪੰਜਾਬ ਜੰਗਲ ਰਾਜ ਬਣ
ਚੁਕਾ ਹੈ। ਰਾਜੇਵਾਲ ਗਰੋ੍ਹ ਗਰੀਬ ਕਿਸਾਨਾਂ ਤੇ
ਦੁਕਾਨਦਾਰਾਂ ਨੂੰ ਲੁਟ ਰਿਹਾ ਹੈ। 500 ਰੁਪਏ ਪ੍ਰਤੀ ਏਕੜ
ਉਗਰਾਹਿਆ ਜਾ ਰਿਹਾ ਹੈ। 3000 ਰੁਪਏ ਪ੍ਰਤੀ ਪਰਵਾਰ
ਉਗਰਾਹਿਆ ਜਾ ਰਿਹਾ ਹੈ। ਕਿਸਾਨਾਂ ਤੋਂ ਅਰਬਾਂ ਰੁਪਈਆ
ਲੁਟਿਆ ਜਾ ਚੁਕਾ। ਪਰ ਲੁਟੇਰਿਆਂ ਦੇ ਹਜਾਰਾਂ ਭਾਈਵਾਲ
ਰਾਜੇਵਾਲ ਦੀ ਕਿਸਾਨੀ ਲਈ ਕੁਰਬਾਨੀ ਦਸ ਰਹੇ ਹਨ। ਗਰੀਬ
ਕਿਸਾਨ ਅਚੇਤ ਡਰ ਕਾਰਨ ਹੀ ਰਾਜੇਵਾਲ ਦੇ ਸੋਹਲੇ ਗਾ ਰਿਹਾ।
ਕੈਪਟਨ ਸਰਕਾਰ ਲੁਟੇਰਾਸ਼ਾਹੀ ਨੂੰ ਉਤਸ਼ਾਹ ਦੇ ਰਹੀ ਹੈ।
ਪੰਜਾਬ ਦਾ ਹਿੰਦੂ ਬਹੁਤ ਡਰਿਆ ਹੋਇਆ ਹੈ। ਇਹਨਾ ਸਹਿਮ
ਹੈ ਕਿ ਮਿਊਂਸਪਲ ਚੋਣਾਂ ਸਮੇਂ, ਕਿਸੇ ਭੀ ਸਹਿਰ ਵਿਚ, ਕਿਸੇ
ਭੀ ਹਿੰਦੂ ਵੋਟਰ ਵਿਚ, ਇਹ ਜੁਰਅਤ ਨਹੀਂ ਸੀ ਕਿ ਉਹ ਬੇ ਡਰ
ਹੋਕੇ ਆਪਣਾ ਵੋਟ ਕਿਸੇ ਹਿੰਦੂ ਉਮੀਦਵਾਰ ਨੂੰ ਪਾ ਸਕੇ।
ਜਿਸਦਾ ਫਾਇਦਾ ਉਠਾਕੇ ਕੈਪਟਨ ਦੇ ਗੁੰਡਾ ਰਾਜ ਨੇ ਸਭ
ਕਾਂਗਰਸੀ ਉਮੀਦਵਾਰ ਜੇਤੂ ਡਿਕਲੇਅਰ ਕਰਵਾ ਦਿਤੇ। ਕਿਸੇ
ਹਿੰਦੂ ਲੀਡਰ ਦੀ ਜੁਰਅਤ ਨਹੀਂ ਸੀ ਕਿ ਕੋਈ ਇਤਰਾਜ ਕਰ ਸਕੇ।
ਕੈਪਟਨ ਸਾਹਿਬ ਰਾਜੇਵਾਲ ਗਰੋਹ ਨੂੰ ਇਕ ਹਊਏ ਵਜੋਂ ਵਰਤ ਕੇ
ਮਨ ਮਾਨੀਆਂ ਕਰ ਰਹੇ ਹਨ।
ਰਾਜੇਵਾਲ ਗਰੋਹ ਹੁਣ
ਸਰਕਾਰ ਬਨਾਉਣ ਦੇ ਸੁਪਨੇ ਦੇਖ ਰਿਹਾ ਹੈ। ਵਜੀਰੀਆਂ,
ਚੇਅਰਮੈਨੀਆਂ ਤੇ ਦੂਸਰੀਆਂ ਅਹੁਦੇ ਦਾਰੀਆਂ ਵੰਡ ਕੇ,
ਡਿਸਇਨਫਰਮੇਸ਼ਨ ਰਾਹੀ ਆਪਣਾ ਗਰੁਪ ਮਜਬੂਤ ਕੀਤਾ ਜਾ ਰਿਹਾ
ਹੈ। ਰਾਜੇਵਾਲ ਗਰੋਹ ਆਪਣੀ ਸਰਕਾਰ ਬਨਣ ਵਿਚ ਹਿੰਦੂ ਨੂੰ
ਰੁਕਾਵਟ ਮੰਨ ਰਿਹਾ ਹੈ। ਇਸੇ ਲਈ ਕਿਸੇ ਨਾ ਕਿਸੇ ਬਹਾਨੇ
ਹਿੰਦੂ ਖਿਲਾਫ ਨਫਰਤ ਦਾ ਪਰਸ਼ਾਰ ਜੋਰਾਂ ਤੇ ਹੈ। ਗੱਲ
ਕਿਸਾਨੀ ਦੀ ਨਹੀਂ ਕੀਤੀ ਜਾ ਰਹੀ। ਤਿੰਨਾਂ ਖੇਤੀ ਬਿਲਾਂ
ਵਾਰੇ ਰਾਜੇਵਾਲ ਗਰੋਹ ਇਕ ਭੀ ਨੁਕਤਾ ਨਹੀਂ ਦਸ ਸਕਿਆ ਜੋ
ਪੰਜਾਬ ਦੀ ਖੇਤੀ, ਕਿਸਾਨੀ ਜਾਂ ਆਰਥਿਕਤਾ ਲਈ ਨੁਕਸਾਨ ਦੇਹ
ਹੈ। ਪਰ ਮੋਦੀ, ਬੀਜੇਪੀ, ਰਾਸ਼ਟਰ ਸੰਘ ਖਿਲਾਫ ਜਨੂੰਨ ਪੈਦਾ
ਕੀਤਾ ਜਾ ਰਿਹਾ ਹੈ।
ਸਿਰਫ ਪੰਜਾਬ ਦਾ ਹਿੰਦੂ ਹੀ
ਨਹੀਂ ਡਰਿਆ ਹੋਇਆ। ਭਾਰਤ ਦੀ ਕੇਂਦਰੀ ਸਰਕਾਰ ਭੀ ਡਰੀ ਹੋਈ
ਹੈ। ਮੋਦੀ ਸਾਹਿਬ ਡਰੇ ਹੋਏ ਹਨ। ਅਮਿਤ ਸ਼ਾਹ ਜੀ ਡਰੇ ਹੋਏ
ਹਨ। ਇਸੇ ਡਰ ਜਾਂ ਰਾਜਨੀਤੀ ਅਧੀਂਨ ਹੀ ਉਹ ਰਾਜੇਵਾਲ ਗਰੋਹ
ਨਾਲ ਦੋਸਤੀ ਦਾ ਪ੍ਰਗਟਾਵਾ ਕਰ ਰਹੇ ਹਨ। ਦੁਨੀਆਂ ਭਰ ਵਿਚ
ਬੈਠੇ ਪੰਜਾਬੀਆਂ, ਭਾਰਤੀਆਂ ਨੂੰ ਇਸ ਗੱਲ ਦੀ ਸ਼ਮਝ ਨਹੀਂ ਆ
ਰਹੀ ਕਿ ਕੇਂਦਰ ਸਰਕਾਰ 22 ਦੋਸ਼ਾਂ ਦੇ ਅਸਲ਼ੀ ਗੁਨਾਹਗਾਰ
ਰਾਜੇਵਾਲ ਗਰੋਹ ਨਾਲ ਤਾਂ ਦੋਸਤੀ ਦਾ ਇਜਹਾਰ ਕਰ ਰਹੀ ਹੈ।
ਪਰ ਰਾਜੇ ਵਾਲ ਸਾਹਿਬ ਦੀ ਇਛਾ ਅਨੁਸਾਰ ਕੁਝ ਨੋਜੁਆਨਾਂ ਤੇ
ਕਿਉਂ ਕਹਿਰ ਝੁਲ ਰਿਹਾ ਹੈ। ਜਦ ਕਿ ਉਹ ਸਿਧੇ ਗੁਨਾਹ ਗਾਰ
ਭੀ ਨਹੀਂ ਹਨ।
ਮੈਂ ਮੋਦੀ ਸਾਹਿਬ, ਅਮਿਤਸ਼ਾਹ ਜੀ
ਦੀ ਨੁਕਤਾਚੀਨੀ ਨਹੀਂ ਕਰ ਰਿਹਾ। ਮੇਰੇ ਮਨ ਵਿਚ ਉਹਨਾਂ ਦੀ
ਵਿਦੇਸ ਨੀਤੀ ਲਈ ਬਹੁਤ ਸਤਿਕਾਰ ਹੈ। ਪਰ ਮੈਂ ਇਹ ਜਿਕਰ ਇਸ
ਲਈ ਕੀਤਾ ਹੈ ਕਿ ਇਸ ਨਰਮ ਦਿਲੀ ਤੇ ਫਰਾਖ ਦਿਲੀ ਤੋਂ ਉਤਸ਼ਾਹ
ਲੈਕੇ ਰਾਜੇਵਾਲ ਗਰੋਹ ਇਤਨਾ ਉਤਸ਼ਾਹਤ ਹੈ ਕਿ ਉਹ ਕਿਸੇ ਭੀ
ਬਹਾਨੇ ਹਿੰਦੂ ਕਮਿਊਨਿਟੀ ਤੇ ਹਮਲਾਵਰ ਹੋ ਸਕਦਾ ਹੈ। ਜਿਸ
ਦਾ ਰਿਐਕਸ਼ਨ ਦਿਲੀ ਤੇ ਹੋਰ ਭਾਰਤੀ ਸ਼ਹਿਰਾਂ ਵਿਚ ਹੋ ਸਕਦਾ
ਹੈ। ਬਾਦਲ, ਕੈਪਟਨ, ਕਾਂਗਰਸ ਹਾਈ ਕਮਾਂਡ ਤੇ ਕਾਮਰੇਡ ਦੋਸਤ
ਇਹੀ ਕੁਝ ਚਾਹੁੰਦੇ ਹਨ। ਇਸ ਲਈ ਰਾਜੇਵਾਲ ਗਰੁਪ ਨੂੰ ਹਰ
ਤਰਾਂ ਦੀ ਸਹਾਇਤਾ ਦੇ ਰਹੇ ਹਨ।
ਇਹ ਕਿਸਾਨ ਮੋਰਚਾ
ਨਹੀਂ। ਇਹ ਇਕ ਨੈਸ਼ਨਲ ਸ਼ਾਜਿਸ ਹੈ। ਭਾਰਤ ਦੀਆਂ ਤਕਰੀਬਨ
ਸਾਰੀਆਂ ਵਿਰੋਧੀ ਪਾਰਟੀਆਂ ਇਸ ਸ਼ਾਜਿਸ ਵਿਚ ਭਾਈਵਾਲ ਹਨ। ਇਸ
ਸ਼ਾਜਿਸ ਰਾਹੀ ਨੈਸ਼ਨਲ ਵਿਰੋਧੀ ਪਾਰਟੀਆਂ ਰਾਜ ਸਤਾਹ ਵੱਲ ਵੱਧ
ਰਹੀਆਂ ਹਨ। ਪਰ ਰਾਜੇਵਾਲ ਗਰੋਹ ਤੇ ਕਾਮਰੇਡ ਦੋਸਤ ਪੰਜਾਬ
ਦੀ ਤਬਾਹੀ, ਕਿਸਾਨਾਂ ਦੀ ਤਬਾਹੀ, ਸਿਖਾਂ ਦੀ ਤਬਾਹੀ, ਵੱਲ
ਵੱਧ ਰਹੇ ਹਨ। ਇਹੀ ਇਹਨਾਂ ਦੀ ਪ੍ਰਾਪਤੀ ਹੈ। ਇਹੀ ਇਹਨਾਂ
ਦੀ ਜਿਤ ਹੈ। ਇਤਨੀ ਤਬਾਹੀ ਦੇ ਵਾਵਜੂਦ ਭੀ ਕੁਝ ਭੋਲੇ ਲੋਕ
ਰਾਜੇਵਾਲ ਸਾਹਿਬ ਦੇ ਸਰਧਾਲੂ ਬਣੇ ਰਹਿਣ ਗੇ। ਜਿਵੇਂ ਕਿ
ਕੁਝ ਸਰਕਲਾਂ ਵਿਚ ਅੱਜ ਭੀ ਮਾਸਟਰ ਤਾਰਾ ਸਿੰਘ ਨੂੰ
ਸਤਿਕਾਰਿਆ ਜਾ ਰਿਹਾ ਹੈ।
ਮੇਰੀ ਮੋਦੀ ਸਾਹਿਬ,
ਅਮਿਤਸ਼ਾਹ ਜੀ ਨੂੰ ਬੇਨਤੀ ਹੈ ਕਿ ਫਰਾਖਦਿਲੀ ਉਦਾਰਤਾ ਦਾ
ਧਿਆਨ ਛਡਕੇ,ਅਸਲੀ ਤੱਥਾਂ ਵੱਲ ਧਿਆਨ ਦਿਉ। ਗੁਨਾਹਗਾਰਾਂ
ਨਾਲ ਡਰ ਅਧੀਨ ਬਣੀ ਦੋਸਤੀ ਛੱਡਕੇ ਅਸਲੀ ਗੁਨਾਹ ਗਾਰਾਂ ਨੂੰ
ਕਨੂੰਨ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਪੜਤਾਲ ਕਰਵਾਕੇ
ਬੇਗੁਨਾਹਗਾਰਾਂ ਦੇ ਕੇਸ ਵਾਪਿਸ ਲਏ ਜਾਣੇ ਚਾਹੀਦੇ ਹਨ।
ਕੈਪਟਨ ਸਰਕਾਰ ਤੁਰਤ ਭੰਗ ਕਰਕੇ, ਪੰਜਾਬ ਕਿਸੇ ਕੰਪੀਟੈਂਟ
ਗਵਰਨਰ ਦੇ ਹਵਾਲੇ ਕੀਤਾ ਜਾਣ ਦੀ ਲੋੜ ਹੈ। ਜਿਸ ਕੋਲ ਡੂੰਘਾ
ਰਾਜਨੀਤਕ ਤਜਰਬਾ ਹੋਵੇ। ਪੰਜਾਬ ਦੀ ਵਿਰਾਸਤ, ਇਤਹਾਸ,
ਰਾਜਨੀਤੀ, ਰਾਜਨੀਤਕਾਂ ਵਾਰੇ ਨੇੜੇਉਂ ਦੇਖੀ ਜਾਣਕਾਰੀ
ਹੋਵੇ। ਇਸ ਸ਼ਾਜਿਸ ਵੱਲ ਵਰਤੀ ਅਣਗਹਿਲੀ ਸਿਰਫ ਪੰਜਾਬ ਦੀ
ਤਬਾਹੀ ਹੀ ਨਹੀਂ। ਭਾਰਤ ਦੇ ਨਕਸੇ ਤੇ ਭੀ ਲਕੀਰਾਂ ਕਿਚ
ਸਕਦੀ ਹੈ।
ਜੇ ਮੇਰੇ ਇਹਨਾਂ ਵਿਚਾਰਾਂ ਨਾਲ ਕਿਸੇ ਦੋਸਤ
ਦੇ ਦਿਲ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂਨੂੰ ਮਜਬੂਰ ਸਮਝ
ਕੇ ਮਾਫ ਕਰ ਦੇਵੇ। ਕਿਉਂਕੇ ਸਰਕਾਰ ਤੇ ਉਸਦੇ ਦਰਬਾਰ ਨੂੰ
ਸਮੇਂ ਦੇ ਹਾਲਾਤ ਤੋਂ ਜਾਣੂ ਕਰਨਾ ਸਮੇਂ ਦੀ ਲੋੜ ਹੈ।
ਹਰਬੰਸ ਸਿੰਘ ਜਲਾਲ.