ਕੀ ਲਖੀਮਪੁਰ ਖੇੜੀ ਵਿਖੇ 9 ਕਿਸਾਨਾਂ ਦਾ ਕਤਲਾਮ
ਰਾਜੇਵਾਲ ਸਾਹਿਬ ਨੇ ਕਰਵਾਇਆ ਜਾਂ ਅਸ਼ੀਸ ਮਿਸ਼ਰਾ ਨੇ।
……ਦੋਸਤੋ ਮੈ ਆਪਣੀ ਸਾਰੀ ਜਿੰਦਗੀ ਜੁਲਮ ਤੇ ਭ੍ਰਿਸ਼ਟਾਚਾਰ ਦੇ
ਖਿਲਾਫ ਲੜਾਈ ਲੜਨ ਲਈ ਲਾਈ ਹੈ। ਮੈਂ ਆਪ ਭੀ 15 ਕੁ ਸਾਲ
ਰਾਜਨੀਤੀ ਵਿਚ ਰਿਹਾ ਹਾਂ। ਤਾਕਤ ਵਿਚ ਭੀ ਰਿਹਾ ਹਾਂ। ਪਰ
ਆਪਣੇ ਪਰਣ ਨੂੰ ਪਹਿਲ ਦਿਤੀ ਹੈ। ਕਿਸੇ ਭੀ ਦੋਸਤ ਤੋਂ,
ਕਿਸੇ ਭੀ ਕੰਮ ਬਦਲੇ, ਇਕ ਪੈਸਾ ਭੀ ਪਾਰਟੀ ਫੰਡ ਜਾਂ
ਸਹਾਇਤਾ ਪ੍ਰਵਾਨ ਨਹੀਂ ਕੀਤੀ।
……ਮੈਂ ਪੰਜਾਬ ਦਾ ਵਿਕਾਸ ਚਾਹੁੰਦਾ ਹਾਂ। ਪਰ ਵਿਕਾਸ ਦੀ
ਪ੍ਰਾਪਤੀ ਵਿਚ ਭ੍ਰਿਸ਼ਟਾਚਾਰ ਵਡੀ ਰੁਕਾਵਟ ਹੈ। ਭ੍ਰਿਸ਼ਟਾਚਾਰ
ਦੇ ਖਾਤਮੇਂ ਬਿਨਾਂ ਵਿਕਾਸ ਹੋ ਹੀ ਨਹੀਂ ਸਕਦਾ।
ਭ੍ਰਿਸ਼ਟਾਚਾਰ ਭਾਂਵੇ ਕਿਸੇ ਭੀ ਸਕਲ ਵਿਚ ਹੋਵੇ।
……ਮੈਂ ਪਿਛਲੇ ਸਾਲ ਤੋਂ ਹੀ ਰਾਜੇਵਾਲ, ਸੁਖਬੀਰ, ਕੈਪਟਨ ਦੀ
ਸ਼ਾਜਿਸ ਨੂੰ ਬੇ ਨਕਾਬ ਕਰਦਾ ਰਿਹਾ ਹਾਂ। ਮੈਂ ਸੁਰੂ ਤੋਂ ਹੀ
ਇਹ ਕਹਿੰਦਾ ਰਿਹਾ ਹਾਂ ਕਿ ਰਾਜੇਵਾਲ ਗਰੋਹ ਕਿਸਾਨ, ਜੁਆਨ
ਤੇ ਸਿਖ ਧਰਮ ਨਾਲ ਧੋਖਾ ਵਿਸਵਾਸਘਾਤ ਕਰਕੇ ਰਾਜ ਸਤਾਹ ਤੇ
ਪੈਸਾ ਪ੍ਰਾਪਤ ਕਰ ਰਿਹਾ ਹੈ। ਇਕ ਅੰਦਾਜੇ ਮੁਤਾਬਕ ਰਾਜੇਵਾਲ
ਸਾਹਿਬ
ਦਸ ਅਰਬ ਰੁਪਏ ਤੋਂ ਭੀ ਵੱਧ ਰੁਪਈਆਂ ਲੁਟ ਚੁਕੇ
ਹਨ। ਪਰ ਬਹੁਤ ਦੋਸਤ ਉਸ ਸਮੇਂ ਮੇਰੇ ਨਾਲ ਸਹਿਮਤ ਨਹੀਂ ਸਨ।
…..ਪਰ ਹੁਣ ਜਦਕਿ
ਰਾਹੁਲ, ਕੈਪਟਨ, ਸੁਖਬੀਰ, ਲਖੋਵਾਲ ਦਾ ਮੌਦੀ ਸਰਕਾਰ ਨੂੰ
ਘਾਇਲ ਕਰਨ ਲਈ ਛਡਿਆ ਜਹਿਰੀਲਾ ਤੀਰ, ਮੋਦੀ ਸਰਕਾਰ ਨੇ ਮੁੜ
ਸੁਖਬੀਰ, ਰਾਹੁਲ, ਕੇਜਰੀਵਾਲ ਨੂੰ ਘਾਇਲ ਕਰਨ ਲਈ ਛੱਡ ਦਿਤਾ
ਹੈ। ਰਾਜੇਵਾਲ ਬੀਜੇਪੀ ਸਰਕਾਰ ਦਾ
ਏਜੰਟ ਬਣਕੇ, ਪੰਜਾਬ ਨੂੰ ਹੋਰ ਲੁਟਣ ਲਈ ਆਪਣੀ ਪਾਰਟੀ
ਬਣਾਕੇ ਮੁਖ ਮੰਤਰੀ ਬਨਣ ਦੇ ਸੁਪਨੇ ਦੇਖ ਰਿਹਾ ਹੈ। ਇਸ ਲਈ
ਰਾਜੇਵਾਲ ਤੇ ਬੀਜੇਪੀ ਸਰਕਾਰ ਦੀਆਂ ਸ਼ਾਜਿਸ਼ਾਂ ਨੂੰ ਪੰਜਾਬ
ਦੀ ਜਨਤਾ ਸਾਹਮਣੇ ਰਖਣਾ ਹਰ ਬੁਧੀਜੀਵੀ ਤੇ ਹਾਲਾਤ ਦੇ ਜਾਣੂ
ਦਾ ਧਰਮ ਹੈ।
…..ਦੋਸਤੋ। ਮੈਂ ਜੋ ਕੁਝ
ਕਹਿ ਰਿਹਾ ਹਾਂ ਉਹ ਤੁਰਤ ਜਾਰੀ ਹੋਈਆਂ ਵੀਡੀਉਜ ਦੇ ਅਧਿਐਨ
ਦੇ ਅਧਾਰ ਤੇ ਕਹਿ ਰਿਹਾ ਹਾਂ। ਆਪਣੇ ਵਲੋਂ ਕੁਝ ਨਹੀਂ ਕਹਿ
ਰਿਹਾ। ਇਸੇ ਲਈ ਕੁਝ ਵੀਡੀਉਜ ਤੁਹਾਡੇ ਸਾਹਮਣੇ ਰੱਖ ਰਿਹਾ
ਹਾਂ। ਮੈਂਨੂੰ ਲਖੀਮਪੁਰ ਖੇੜੀ ਜਿਥੇ 8 ਨਹੀਂ 9 ਇਨਸਾਨ
ਬੜੀ ਬੇਰਹਮੀ ਨਾਲ ਕੁਟ ਕੁਟ ਮਾਰ ਦਿਤੇ ਗਏ ਹਨ, ਵਾਰੇ
ਕਨੂੰਨੀ ਪੱਖ ਦੀ ਕੋਈ ਜਾਣਕਾਰੀ ਨਹੀਂ। ਕੌਣ ਫੜਿਆ ਗਿਆ ਹੈ।
ਕੌਣ ਗਵਾਹ ਹੈ। ਕੌਣ ਪੜਤਾਲ ਕਰ ਰਿਹਾ ਹੈ। ਮੇਰੇ ਕੋਲ ਸਿਰਫ
ਮੀਡੀਆ ਸਬੂਤ ਹਨ। ਜੋ ਘਟਨਾ ਤੋਂ ਤੁਰਤ ਬਾਦ ਵੀਡੀਉਜ ਰਾਹੀਂ
ਆਏ ਹਨ। ਜੇ ਇਹਨਾਂ ਵੀਡੀਉਜ ਨੂੰ ਧਿਆਨ ਨਾਲ ਦੇਖਿਆ ਜਾਏ
ਤਾਂ ਸਾਫ ਜਾਹਰ ਹੋ ਜਾਂਦਾ ਹੈ ਕਿ ਕਿਸੇ ਥਾਰ ਜਾਂ ਫਾਰਚੂਨਰ
ਗੜੀ ਦਾ ਕੋਈ ਐਕਸੀਡੈਂਟ ਕਿਸੇ ਭੀ ਵਿਅਕਤੀ ਨਾਲ ਨਹੀਂ
ਹੋਇਆ। ਕਿਸੇ ਭੀ ਗਡੀ ਨੇ ਕੋਈ ਆਦਮੀ ਨਹੀਂ ਕੁਚਲਿਆ। ਹੁਣ
ਸੁਆਲ ਪੈਦਾ ਹੁੰਦਾ ਹੈ ਕਿ ਫਿਰ 9 ਆਦਮੀ ਕਿਵੇਂ ਮਾਰੇ ਗਏ।
……ਇਥੇ ਇਹ ਦਸਣਾ ਜਰੂਰੀ ਹੈ ਕਿ ਰਾਜੇਵਾਲ ਸਾਹਿਬ ਨੇ 4
ਅਕਤੂਬਰ ਨੂੰ ਏ ਬੀ ਪੀ ਨਿਊਜ ਤੇ ਇਕ ਸੈਮੀਨਾਰ ਤੇ ਇਹ
ਮੰਨਿਆ ਸੀ ਕਿ ਉ੍ਹਹ 3 ਅਕਤੂਬਰ ਨੂੰ ਟਿਕੋਨੀਆਂ ਹੈਲੀਪੈਡ
(ਨਜਦੀਕ ਲਖਮੀਰ ਪੁਰ ਖੇੜੀ) ਵਿਚ ਮਜੂਦ ਸਨ। ਉਹਨਾਂ ਆਪਣੇ
ਬਿਆਨ ਦੇ ਸੁਰੂ ਵਿਚ ਹੀ ਕਿਹਾ ਕਿ ਅਸੀਂ ਪੂਰੀ ਸ਼ਾਤੀ ਨਾਲ
ਟਿਕੋਨੀਆਂ ਹੈਲੀਪੈਡ ਤੇ ਬੈਠੇ ਹੋੲ ਸੀ। ਜਦ ਉਹਨਾਂ ਨੇ
ਵਾਹਨ ਸਾਡੇ ਉਪਰ ਚਾਹੜ ਦਿਤੇ।
……ਮੈਂ ਤਕਰੀਬਨ ਡੇਢ ਕੁ ਸੌ ਫੇਸਬੁਕ ਗਰੁਪਾਂ ਦਾ
ਮੈਂਬਰ ਹਾਂ। ਮੈਂ 13 ਅਕਤੂਬਰ 2021 ਨੂੰ ਏਬੀਪੀ ਨਿਊਜ ਤੇ
ਦੇਖਿਆ ਕਿ ਸੈਮੀਨਾਰ ਵਿਚ ਰਾਜੇਵਾਲ ਸਾਹਿਬ ਸਾਫ ਕਹਿ ਰਹੇ
ਸਨ ਕਿ 3 ਅਕਤੂਬਰ ਨੂੰ ਅਸੀਂ ਤਿਕੋਨੀਆ ਹੈਲੀਪੈਡ ਤੇ ਸ਼ਾਂਤੀ ਨਾਲ ਬੈਠੇ ਹੋਏ ਸੀ ਕਿ ਉਹਨਾਂ ਨੇ
ਵਿਹਾਈਕਲ ਸਾਡੇ ਉਤੇ ਚਾਹੜ ਦਿਤੇ। ਜਿਸ ਨਾਲ ਚਾਰ ਕਿਸਾਨ
ਸਹੀਦ ਹੋ ਗਏ। ਮੈਂ ਇਹ ਵੀਡੀਉ ਆਪਣੇ ਫੇਸਬੁਕ ਪੋਰਟਲ ਤੇ ਪਾ
ਦਿਤੀ। ਸਰਦਾਰ ਅਜਮੇਰ ਸਿੰਘ ਤੇ ਹਰਜਿੰਦਰਜੀਤ ਸਿੰਘ ਜੀ ਨੇ
ਲਿੰਕ ਮੰਗਿਆ। ਮੈਂ ਲਿੰਕ ਭੀ ਫੇਸਬੁਕ ਤੇ ਪਾ ਦਿਤਾ। ਮੇਰੇ
5 ਹਜਾਰ ਫੇਸਬੁਕ ਦੋਸਤਾਂ ਨੇ ਰਾਜੇਵਾਲ ਨੂੰ ਇਹ ਕਨਫੈਸ਼ਨ
ਕਰਦਿਆਂ ਸੁਣਿਆ ਹੋਏ ਗਾ। ਲਖਾਂ ਹੋਰ ਦੋਸਤਾਂ ਨੇ ਭੀ ਇਹ
ਸੁਣਿਆ ਹੋ ਸਕਦਾ ਹੈ।
…….ਹੁਣ ਜਦ ਲਖਮੀਰ ਪੁਰ ਖੇੜੀ ਕੇਸ ਦੀ ਸੁਣਵਾਈ ਮਾਨਯੋਗ
ਸੁਪਰੀਮ ਕੋਰਟ ਕਰਨ ਲੱਗੀ ਹੈ, ਤਾਂ ਏਬੀਪੀ ਨਿਊਜ ਨੇ
ਰਾਜੇਵਾਲ ਸਾਹਿਬ ਦਾ ਇਹ ਪਹਿਲਾ ਕਨਫੈਸ਼ਨ ਵਾਲਾ ਹਿਸਾ ਕੱਟ
ਦਿਤਾ ਹੈ। (ਏਬੀਪੀ ਨਿਊਜ ਵਰਗੇ ਕੌਮਾਂਤਰੀ ਪਧਰ ਦੇ ਚੈਨਲ
ਨੂੰ ਇਹ ਸੋਭਦਾ ਨਹੀਂ ਹੈ। ਕਿਉਂਕੇ ਇਸ ਤਰਾਂ ਉਹ ਬਹੁਤ
ਅਹਿਮ ਕੇਸ ਦੇ ਐਵੀਡੈਂਸ ਨੂੰ ਕਨਸੀਲ ਕਰਨ ਦੇ ਗੁਨਾਹਗਾਰ
ਮੰਨੇ ਜਾ ਸਕਦੇ ਹਨ) ਪਰ ਵੀਡੀਉ ਦੇ ਬਾਕੀ ਰਹਿੰਦੇ ਹਿਸੇ ਤੋਂ ਭੀ ਇਹ
ਜਾਹਰ ਹੁੰਦਾ ਹੈ ਕਿ ਰਾਜੇਵਾਲ ਸਾਹਿਬ ਨੇ ਮੰਨਿਆਂ ਹੈ ਕਿ
ਇਹ ਹੈਲੀਪੈਡ ਰੋਕਣ ਦਾ ਕੰਮ ਰਾਜੇਵਾਲ ਸਾਹਿਬ ਨੈ ਹੀ
ਕਰਵਾਇਆ ਸੀ।
…….ਦੋਸਤੋ। ਏਬੀਪੀ ਨਿਊਜ ਨੇ ਰਾਜੇਵਾਲ ਸਾਹਿਬ ਦੇ ਬਿਆਨ ਦਾ
ਇਹ ਹਿਸਾ ਕਿਉਂ ਕਟਿਆ? ਇਹ ਰਾਜੇਵਾਲ ਸਾਹਬ ਦੇ ਕਹਿਣ ਤੇ
ਨਹੀਂ ਕਟਿਆ ਜਾ ਸਕਦਾ। ਇਹ ਕਿਸੇ ਕੇਂਦਰੀ ਸ਼ਕਤੀ ਨੇ ਜੋਰ
ਦੇਕੇ ਕਟਵਾਓਿਆ ਹੈ। ਫਿਰ ਭੀ ਰਾਜੇਵਾਲ ਸਾਹਿਬ ਦੇ ਇਹ ਬਿਆਨ
ਸਭ ਨੇ ਸੁਣੇ ਹਨ ਕਿ ਪ੍ਰਾਈਮ ਮਨਿਸਟਰੀ ਦਾ ਰਸਤਾ ਯੂਪੀ
ਰਾਹੀਂ ਜਾਂਦਾ ਹੈ। ਹੁਣ ਅਸੀਂ ਯੂਪੀ ਵਿਚ ਵੜਾਂ ਗੇ।
……ਦੋਸਤੋ। ਮੈਂ ਦੋ ਤੱਥ ਤੁਹਾਡੇ ਸਾਹਮਣੇ ਲਿਆ ਰਿਹਾਂ ਹਾਂ।
ਪਹਿਲੀ ਹੈ ਰਾਜੇਵਾਲ ਸਾਹਬ ਦੀ ਕੇਂਦਰੀ ਸਰਕਾਰ ਨਾਲ ਗੂਹੜੀ
ਦੋਸਤੀ। ਦੁਸਰੀ ਹੈ ਕਿ ਜੇ ਥਾਰ ਜੀਪ ਤੇ ਫਰਚੂਨਰ ਕਾਰ ਨਾਲ
ਕੋਈ ਭੀ ਆਦਮੀ ਨਹੀਂ ਮਰਿਆ ਤਾਂ ਫਿਰ 9 ਆਦਮੀਆਂ ਦੀ ਮੌਤ
ਕਿਵੇਂ ਹੋਈ। ਜਵਾਬ ਇਕੋ ਹੈ ਕਿ ਕਿਸੇ ਕਿਰਾਏ ਤੇ ਲਿਆਂਦੇ
ਗੈਂਗ ਨੇ ਕੀਤਾ ਉਹਨਾਂ ਦਾ ਕਤਲਾਮ। ਫੋਟੋ ਸਾਫ ਦਸ ਰਹੇ ਹਨ
ਹੋ ਰਿਹਾ ਕਤਲਾਮ। ਹੁਣ ਸਵਾਲ ਹੈ ਕਿ ਇਹ ਗੈਂਗ ਕਿਸ ਨੇ
ਕਿਰਾਏ ਤੇ ਲਿਆਂਦਾ? ਕਿਉਂ ਲਿਆਂਦਾ? ਇਕੋ ਜਵਾਬ ਮਿਲੇ ਗਾ ਕਿ
ਜਿਸਨੇ ਤਿਕੋਨੀਆਂ ਹੈਲੀਪੈਡ ਦਾ ਐਪੀਸੋਡ ਰਚਿਆ। ਕਿਸ ਨੇ
ਰਚਿਆ ਇਹ ਐਪੀਸੋਡ?
……ਰਾਜੇਵਾਲ ਸਾਹਿਬ ਆਪ ਮੰਨ ਚੁਕੇ ਹਨ ਕਿ ਇਹ ਸਭ ਕੁਝ ਮੈਂ
ਕਰਵਾਇਆ ਹੈ। ਕਿਉਂ ਕੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੈ ਜੋ
ਚੈਲਿੰਜ ਉਸ ਉਪਰ ਹਮਲਾ ਕਰਨ ਵਾਲੇ ਯੂਥ ਕਾਂਗਰਸੀਆਂ ਨੂੰ
ਕੀਤਾ ਸੀ। ਉਹ ਦਰ ਅਸਲ ਸਾਨੂੰ ਸੰਯੁਕਤ ਕਿਸਾਨ ਮੋਰਚੇ ਦੇ
ਕਿਸਾਨਾਂ ਨੂੰ ਕੀਤਾ ਸੀ। ਇਸੇ ਲਈ ਹੀ ਰਾਜੇਵਾਲ ਸਾਹਿਬ ਨੇ
ਸ ਤੇਜਿੰਦਰ ਸਿੰਘ ਵਿਰਕ ਨੂੰ ਯੂਪੀ ਕਿਸਾਨ ਮੋਰਚੇ ਦਾ
ਪਰਧਾਨ ਬਣਾਕੇ ਤਿਕੋਨੀਆਂ ਹੈਲੀਪੈਡ ਤੇ ਕੋਈ ਵੱਡਾ ਕਾਰਾ
ਕਰਨ ਲਈ ਹੁਕਮ ਦਿਤਾ ਸੀ। ਸਾਫ ਹੈ ਕਿ ਇਸ ਕਾਂਡ ਲਈ
ਰਾਜੇਵਾਲ ਸਾਹਿਬ ਤੇ ਵਿਰਕ ਸਾਹਿਬ ਤਾਂ ਸਿਧੇ ਜੁਮੇਂਵਾਰ
ਹਂ। ਟਿਕਾਇਤ ਸਾਹਿਬ 9 ਵਿਚੋਂ ਸਿਰਫ 4 ਪਰਵਾਰਾਂ ਨੂੰ ਯੂਪੀ
ਸਰਕਾਰ ਤੋਂ 45, 45 ਲੱਖ ਇਸ ਸ਼ਰਤ ਤੇ ਦਵਾਇਆ ਕਿ ਤੁਸੀਂ
ਲਾਸ਼ਾਂ ਦਾ ਸ਼ਸਕਾਰ ਕਰ ਦਿਉ ਤੇ ਕਿਸੇ ਖਿਲਾਫ ਕੋਈ ਕੇਸ ਦਰਜ
ਨਹੀਂ ਕਰਵਾਉਣਾ। ਕੀ ਟਿਕਾਇਤ ਸਾਹਿਬ ਦਾ ਇਹ ਕੰਮ ਗੈਰ
ਕਨੂੰਨੀ ਨਹੀਂ ਹੈ। ਟਿਕਾਇਤ ਸਾਹਿਬ ਦੀ ਭਾਈਵਾਲੀ ਭੀ ਸਾਫ
ਜਾਹਰ ਹੁੰਦੀ ਹੈ।
……ਇਸ ਤੋਂ ਭੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜੇ ਜੀਪ ਕਾਰ
ਨਾਲ ਚਾਰ ਆਦਮੀ ਮਰੇ ਸਾਬਤ ਨਹੀਂ ਹੁੰਦੇ ਤਾਂ ਬੀਜੇਪੀ ਸਰਕਾਰ ਨੇ
ਰਾਜੇਵਾਲ ਸਾਹਿਬ ਤੇ ਉਹਨਾਂ ਦ ਸਹਿਯੋਗੀ ਟਿਕਾਇਤ ਸਾਹਿਬ,
ਵਿਰਕ ਸਾਹਿਬ ਤੇ ਗੈਂਗ ਮੰਡਲੀ ਨੂੰ ਬਚਾਉਣ ਖਾਤਰ ਕੇਸ ਆਪਣੇ
ਹੀ ਮੰਤਰੀ ਦੇ ਬੰਦਿਆਂ ਤੇ ਪਾ ਦਿਤਾ ਹੈ। ਬੇਜੀਪੀ ਸਰਕਾਰ
ਨੂੰ ਇਹ ਅਹਿਸਾਸ ਪਹਿਲੇ ਹੀ ਸੀ ਕਿ ਇਸ ਤਰਾਂ ਰਾਜੇਵਾਲ
ਗਰੁਪ ਨੂੰ ਬਚਾਉਣ ਕਾਰਨ ਯੂਪੀ ਵਿਚ ਬੈਜੇਪੀ ਦੀ ਹਾਰ ਦਾ
ਚਾਨਸ ਵੱਧ ਗਿਆ ਹੈ। ਜਿਸ ਦੇ ਦੋ ਕਾਰਨ ਹਨ।
......ਪਹਿਲਾ ਇਹ ਕਿ ਯੂਪੀ ਵਿਚ 70% ਵੋਟ ਬਰਾਹਮਣਾਂ ਦੀ
ਹੈ। ਰਾਜੇਵਾਲ ਗਰੁਪ ਨੂੰ ਬਚਾਉਣ ਖਾਤਰ ਕੇਸ ਇਕ ਸੀਨੀਅਰ
ਬਰਾਹਮਣ ਤੇ ਪਾ ਦਿਤਾ ਜੋ ਮੁਖ ਮੰਤਰੀ ਬਨਣ ਦੀ ਯੋਗਤਾ ਰਖਦਾ
ਸੀ, ਤੇ ਉਮੀਦਵਾਰ ਵੀ ਸੀ। ਦੂਸਰਾ ਯੂਪੀ ਦੇ ਵੋਟਰਾਂ ਨੂੰ
ਕਿਸਾਨ ਮੋਰਚੇ ਸਬੰਧੀ ਅਥਾਹ ਫੋਬੀਆ ਭਾਵ ਨਫਰਤ ਹੈ।
ਰਾਜੇਵਾਲ ਦੀ ਹਮਾਇਤ ਕਾਰਨ ਵੋਟਰ ਬੀਜੇਪੀ ਨਾਲ ਰੋਸ ਵਜੋਂ
ਸਮਾਜਵਾਦੀ ਪਾਰਟੀ ਵੱਲ ਜਾ ਰਹੇ ਹਨ। ਇਸੇ ਲਈ ਹੁਣ ਯੂਪੀ
ਵਿਚ ਅਖਲੇਸ ਭਾਰੂ ਦਿਸਦਾ ਹੈ।
ਰਾਜਨੀਤਕ ਤੇ ਚਿੰਤਕ ਲੋਕ ਹੈਰਾਨ ਸਨ ਕਿ ਕੇਂਦਰ ਦੀ ਬੀਜੇਪੀ
ਸਰਕਾਰ ਨੂੰ ਰਾਜੇਵਾਲ ਸਾਹਿਬ ਦੀ ਕੇਹੜੀ ਲੋੜ ਸੀ ਜਿਸ ਕਾਰਨ
ਬੀਜੇਪੀ ਨੇ ਯੂਪੀ ਵਿਚ ਆਪਣਾ ਭਵਿਖ ਧੁਦਲਾ ਕਰ ਲਿਆ ਹੈ। ਪਰ
ਹੁਣ ਰਾਜੇਵਾਲ ਸਾਹਿਬ ਨੂੰ ਮੁਖ ਮੰਤਰੀ ਬਨਾਉਣ ਦੀ
ਵਿਉਂਤਬੰਦੀ ਨੇ ਸਭ ਕੁਝ ਸਾਫ ਕਰ ਦਿਤਾ ਹੈ। ਬੀਜੇਪੀ
ਰਾਜੇਵਾਲ ਨੂੰ ਮੋਹਰਾ ਬਣਾ ਕੇ ਪੰਜਾਬ ਜਿਤਣਾ ਚਾਹੁੰਦੀ ਹੈ।
........ਦੋਸਤੋ। ਹੁਣ ਤੁਸੀਂ ਤਸਵੀਰਾਂ ਦੇਖ ਕੇ ਦਸੋ ਕਿ
ਜੀਪ ਜਾਂ ਕਾਰ ਕਾਰਨ ਚਾਰ ਆਦਮੀ ਕਿਵੇਂ ਮਰ ਸਕਦੇ ਹਨ। ਜੇ
ਨਹੀਂ ਮਰੇ ਜਾਂ ਮਰ ਸਕਦੇ ਤਾਂ ਯੂਪੀ ਸਰਕਾਰ ਨੂੰ ਸ਼ੱਕੀ
ਬੰਦੇ ਛਡਕੇ ਕਿਸੇ ਹੋਰ ਤੇ ਕੇਸ ਬਨਾਉਣ ਦੀ ਕੀ ਲੋੜ ਸੀ? ਇਹ
ਫੈਸਲਾ ਤੁਸੀਂ ਕਰਨਾ ਹੈ ਕਿ 9 ਇਨਸਾਨਾਂ ਦੇ ਕਤਲ ਲਈ
ਰਾਜੇਵਾਲ ਗਰੁਪ ਗੁਨਾਹਗਾਰ ਹੈ ਜਾਂ ਮਿਸ਼ਰਾ ਗਰੁਪ ਜੁਮੇਂਵਾਰ
ਹੈ।
........ਮੈਂ ਆਪ ਇਹ ਬੁਝਾਰਤ ਨਹੀਂ ਸਮਝ ਸਕਿਆ। ਇਸ ਲਈ ਹੈ
ਮੈਂ ਇਹ ਤੱਥ ਮਾਨਯੋਗ ਸੁਪਰੀਮ ਕੋਰਟ ਦੇ ਧਿਆਨ ਵਿਚ 8
ਅਕਤੂਬਰ ਨੂੰ ਲਿਆਉਣਾ ਚਾਹੁੰਦਾ ਸੀ। ਪਰ ਮਾਨਯੋਗ ਸੁਪਰੀਮ
ਕੋਰਟ ਵਿਚ ਬਿਨਾਂ ਪੂਰਬ ਮਨਜੂਰੀ ਵੀਡੀਉ ਡਰਾਈਵ ਅਡਮਿਟ
ਨਹੀਂ ਕੀਤੀ ਜਾਂਦੀ।
.......ਮੈਂ 18 ਅਕਤੂਬਰ ਨੂੰ ਫਿਰ ਕੇਸ ਪੇਸ਼ ਕਰਨਾ ਚਾਹਿਆ
ਤਾਂ ਸੁਪਰੀਮ ਕੋਰਟ ਦੇ ਵਕੀਲਾਂ ਨੇ ਦਸਿਆ ਕਿ ਸੁਪਰੀਮ ਕੋਰਟ
ਵਿਚ ਇਕ ਦੋ ਤਰੀਕਾਂ ਵਿਚ ਹੀ ਸੁਣਵਾਈ ਕੀਤੀ ਜਾਂਦੀ ਹੈ।
ਤੁਹਾਡਾ ਕੇਸ ਪਹਿਲੇ ਚਾਲੂ ਕੇਸ ਵਿਚ ਨਹੀਂ ਲੱਗ ਸਕਦਾ।
ਕਿਉਂਕੇ ਤੁਸੀਂ ਇਸ ਕੇਸ ਵਿਚ ਪਾਰਟੀ ਨਹੀਂ ਹੋਂ। ਤੁਹਾਨੂੰ
ਪਹਿਲੇ ਪਾਰਟੀ ਬਨਣ ਲਈ ਕੇਸ ਕਰਨਾ ਪਏ ਗਾ। ਮਨਜੂਰੀ ਮਿਲਣ
ਤੇ ਹੀ ਤੁਸੀਂ ਲਖੀਮਪੁਰ ਖੇੜੀ ਕੇਸ ਵਿਚ ਪਾਰਟੀ ਬਣ ਸਕਦੇ
ਹੋ। ਉਸ ਸਮੇਂ ਤੱਕ ਕੇਸ ਸੁਪਰੀਮ ਕੋਰਟ ਵਿਚ ਸੁਣਵਾਈ ਅਧੀਨ
ਨਹੀਂ ਰਹੇ ਗਾ।
.........ਹੁਣ ਕਿਉਂਕੇ ਰਾਜੇਵਾਲ ਸਾਹਿਬ ਕਿਸਾਨ ਆਗੂਪੁਣਾ
ਛੱਡਕੇ ਰਾਜਨੀਤੀ ਵਿਚ ਆ ਗਏ ਹਨ। ਆਪਣੀ ਪਾਰਟੀ ਸੰਯੁਕਤ
ਸਮਾਜ ਮੋਰਚਾ ਬਣਾ ਲਈ ਹੈ। ਮੁਖ ਮੰਤਰੀ ਦੇ ਦਾਅਵੇ ਹਨ। ਭਾਵ
ਪਬਲਿਕ ਮੈਨ ਹਨ। ਇਸ ਲਈ ਉਹਨਾਂ ਦਾ ਕਿਰਦਾਰ ਪਬਲਿਕ ਦੇ
ਸਾਹਮਣੇ ਰਖਣਾ ਸਮਾਜ ਦੀ ਸੇਵਾ ਹੋਏ ਗਾ। ਕਿਉਂਕੇ ਹੁਣ ਸਮਾਜ
ਨੇ ਚੰਗੇ ਇਨਸਾਨ ਨੂੰ ਪ੍ਰਵਾਨ ਕਰਨਾ ਹੈ ਤੇ ਧੋਖੇਬਾਜ
ਵਿਸਵਾਸਘਾਤੀ ਇਨਸਾਨ ਨੂੰ ਰੱਦ ਕਰਨਾ ਹੈ। ਇਸ ਲਈ ਰਾਜੇਵਾਲ
ਸਾਹਿਬ ਦਾ ਪੰਜਾਬ, ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੇ
ਨੌਜੁਆਨਾਂ ਨਾਲ ਵਿਸਵਾਸਘਾਤ ਲਿਆਉਣੇ ਸਮੇਂ ਦੀ ਲੋੜ ਹੈ।
........ਸੱਚ ਝੂਠ ਦਾ ਫੈਸਲਾ ਤੁਸੀਂ ਆਪ ਫੋਟੋ ਦੇਖ ਕੇ
ਕਰਨਾ ਹੈ। ਹੇਠਲੇ ਤਿੰਨ ਲਿੰਕ ਦੇਖਣ ਦੀ ਕਿਰਪਾਲਤਾ ਕਰਨੀ।
ਦੇਖੋ ਵੀਡੀਉ
ਤੇ ਕਰੋ ਫੈਸਲਾ ਕਿ ਕੀ ਚਾਰ ਕਿਸਾਨ ਸਿਖ ਜੀਪ ਨੇ ਦਰੜ ਕੇ
ਮਾਰ ਦਿਤੇ ਜਾਂ ਸਾਰੇ 8 ਜਾਂ 9 ਇਨਸਾਨ ਤਾਕਤ ਤੇ ਪੈਸੇ ਦੇ
ਲੋਭੀਆਂ ਨੈ ਕਿਸੇ ਕਰਿਮੀਨਲ ਗੈਂਗ ਨੂੰ ਹਵਾਲਾ ਦੇ ਕੇ ਕਤਲ
ਕਰਾਏ ਹਨ।
https://inqlab.org.in/!PBI/FBP/21-10-08.html
https://inqlab.org.in/!PBI/FBP/21-10-13.html